‘ਮਿਸਟਰ ਪੰਜਾਬ 2018’ ਸ਼ੋਅ ਦੇ ਜੱਜਾਂ ਦੀ ਹਰ ਕਸੌਟੀ 'ਤੇ ਖਰਾ ਉੱਤਰਿਆ ਸਾਹਿਲ ਤੁਸੀਂ ਵੀ ਕਰ ਸਕਦੇ ਹੋ ਵੋਟ

Reported by: PTC Punjabi Desk | Edited by: Rupinder Kaler  |  October 30th 2018 11:56 AM |  Updated: October 30th 2018 01:46 PM

‘ਮਿਸਟਰ ਪੰਜਾਬ 2018’ ਸ਼ੋਅ ਦੇ ਜੱਜਾਂ ਦੀ ਹਰ ਕਸੌਟੀ 'ਤੇ ਖਰਾ ਉੱਤਰਿਆ ਸਾਹਿਲ ਤੁਸੀਂ ਵੀ ਕਰ ਸਕਦੇ ਹੋ ਵੋਟ

ਪੰਜਾਬ ਦਾ ਸਭ ਤੋਂ ਵੱਡਾ ਟੈਲੈਂਟ ਹੰਟ ਸ਼ੋਅ, 'ਮਿਸਟਰ ਪੰਜਾਬ 2018' ਆਪਣੇ ਫਾਈਨਲ ਰਾਉਂਡ ਵਿੱਚ ਪਹੁੰਚ ਗਿਆ ਹੈ । ਇਹ ਸ਼ੋਅ 24 ਸਤੰਬਰ 2018 ਨੂੰ ਵਿਸ਼ਵ ਦੇ ਨੰਬਰ ਵਨ ਟੀਵੀ ਚੈਨਲ ਪੀਟੀਸੀ ਪੰਜਾਬੀ 'ਤੇ ਸ਼ੁਰੂ ਹੋਇਆ ਸੀ। ਹੁਣ ਤੱਕ ਦੇ ਸਭ ਤੋਂ ਵੱਡੇ ਸ਼ੋਅ ਮਿਸਟਰ ਪੰਜਾਬ 2018 ਨੂੰ ਦਰਸ਼ਕਾਂ ਵੱਲੋਂ ਵੀ ਭਰਵਾ ਹੁੰਗਾਰਾ ਮਿਲ ਰਿਹਾ ਹੈ । ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਇਸ ਲਈ ਵੀ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਸ਼ੋਅ ਦੇ ਜ਼ਰੀਏ ਉਹਨਾਂ ਨੌਜਵਾਨਾਂ ਨੂੰ ਮੌਕਾ ਮਿਲ ਰਿਹਾ ਹੈ ਜਿਹੜੇ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਹਨ ਜਾਂ ਜਿਨ੍ਹਾਂ ਵਿੱਚ ਕੋਈ ਨਾ ਕੋਈ ਗੁਣ ਹੈ ਜਾਂ ਫਿਰ ਜਿਨ੍ਹਾਂ ਵਿੱਚ ਕੁਝ ਕਰਨ ਦਾ ਜਜ਼ਬਾ ਹੈ ਅਜਿਹਾ ਹੀ ਜਜ਼ਬਾ ਰੱਖਣ ਵਾਲਾ ਹੈ ਮੋਹਾਲੀ ਦਾ ਰਹਿਣ ਵਾਲਾ ਸਾਹਿਲ ਠਾਕੁਰ, 21 ਸਾਲ ਦੇ ਇਸ ਨੌਜਵਾਨ ਦਾ ਜਨਮ 8 ਸਤੰਬਰ 1997  ਨੂੰ ਮੋਹਾਲੀ ਵਿੱਚ ਹੋਇਆ ਸੀ ।

ਹੋਰ ਵੇਖੋ : ਮਿਸਟਰ ਪੰਜਾਬ 2018’ ਦੇ ਫਾਈਨਲ ਪ੍ਰਤਿਭਾਗੀ ,ਤੁਸੀਂ ਵੀ ਕਰ ਸਕਦੇ ਹੋ ਪਸੰਦੀਦਾ ਪ੍ਰਤਿਭਾਗੀ ਨੂੰ ਵੋਟ

https://www.instagram.com/p/Bpi76GVH4Km/?taken-by=ptc.network

ਸਾਹਿਲ ਬੌਡੀਬਿਲਡਿੰਗ ਦੇ ਖੇਤਰ ਵਿੱਚ ਆਪਣਾ ਨਾਂ ਚਮਕਾਉਂਣਾ ਚਾਹੁੰਦਾ ਹੈ । ਇਸ ਲਈ ਉਸ ਦੀ ਯਾਰੀ ਮੁੰਡਿਆ ਨਾਲ ਘੱਟ ਤੇ ਜਿਮ ਦੇ ਡੰਬਲਾਂ ਨਾਲ ਜ਼ਿਆਦਾ ਹੈ । ਸਾਹਿਲ ਦਾ ਸੁਫਨਾ ਹੈ ਕਿ ਉਹ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੇ, ਤੇ ਆਪਣੀ ਮਾਂ ਦੇ ਹਰ ਸੁਫਨੇ ਨੂੰ ਪੂਰਾ ਕਰੇ ।ਸਾਹਿਲ ਮਿਸਟਰ ਪੰਜਾਬ 2018 ਦੇ ਕਈ ਰਾਉਂਡ ਪਾਰ ਕਰ ਚੁੱਕਿਆ ਹੈ । ਸਾਹਿਲ ਸ਼ੋਅ ਦੇ ਜੱਜਾਂ ਵਿੰਦੂ ਦਾਰਾ ਸਿੰਘ, ਕਰਤਾਰ ਚੀਮਾ ਅਤੇ ਇੰਦਰਜੀਤ ਨਿੱਕੂ ਦੀ ਹਰ ਕਸੌਟੀ 'ਤੇ ਖਰਾ ਉੱਤਰਿਆ ਹੈ ।

ਹੋਰ ਵੇਖੋ : ਮਿਸਟਰ ਪੰਜਾਬ 2018′ ‘ਚ ਕਿਸਮਤ ਅਜਮਾ ਰਿਹਾ ਹੈ ਜਲੰਧਰ ਦਾ ਹਿਤੇਸ਼, ਤੁਸੀ ਵੀ ਕਰੋ ਹਿਤੇਸ਼ ਨੂੰ ਵੋਟ

'SAHIL THAKUR' 'SAHIL THAKUR'

ਤੁਸੀਂ ਵੀ ਕਰ ਸਕਦੇ ਹੋ ਪਸੰਦੀਦਾ ਪ੍ਰਤਿਭਾਗੀ ਨੂੰ ਵੋਟ ਜੇ ਤੁਸੀਂ ਵੀ ਆਪਣੇ ਪਸੰਦੀਦਾ ਪ੍ਰਤਿਭਾਗੀ ਨੂੰ ਜਿਤਾਉਣਾ ਚਾਹੁੰਦੇ ਹੋ ਤਾਂ ਉਸ ਲਈ ਵੋਟ ਕਰ ਸਕਦੇ ਹੋ ।

ਪਹਿਲਾ ਪੜਾਅ : ਲਾਗ ਆਨ ਕਰੋ  Logon to https://www.ptcpunjabi.co.in/

ਦੂਜਾ ਪੜਾਅ : Click on ‘Vote For Mr Punjab’ category available at the top of the homepage.

ਤੀਜਾ ਪੜਾਅ : A page will open. It will show the options to vote for your favourite contestant

ਚੌਥਾ ਪੜਾਅ :  Congratulations! You are done with your vote.


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network