Ranbir-Alia Wedding: ਆਲਿਆ ਤੇ ਰਣਬੀਰ ਦੇ ਵਿਆਹ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋ ਰਿਹਾ 'ਮਿਸਟਰ ਐਂਡ ਮਿਸਜ਼ ਕਪੂਰ

Reported by: PTC Punjabi Desk | Edited by: Pushp Raj  |  April 15th 2022 10:14 AM |  Updated: April 15th 2022 10:31 AM

Ranbir-Alia Wedding: ਆਲਿਆ ਤੇ ਰਣਬੀਰ ਦੇ ਵਿਆਹ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋ ਰਿਹਾ 'ਮਿਸਟਰ ਐਂਡ ਮਿਸਜ਼ ਕਪੂਰ

ਬਾਲੀਵੁੱਡ ਦੀ ਮਸ਼ਹੂਰ ਜੋੜੀ ਅਦਾਕਾਰ ਰਣਬੀਰ ਕਪੂਰ ਅਤੇ ਆਲਿਆ ਭੱਟ ਵੀਰਵਾਰ 14 ਅਪ੍ਰੈਲ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਪ੍ਰਸ਼ੰਸਕਾਂ ਤੋਂ ਲੈ ਕੇ ਸੈਲੇਬਸ ਤੱਕ, ਹਰ ਕੋਈ ਸੋਸ਼ਲ ਮੀਡੀਆ ਰਾਹੀਂ ਨਵੇਂ ਵਿਆਹੇ ਜੋੜੇ ਨੂੰ ਵਧਾਈਆਂ ਦੇ ਰਿਹਾ ਹੈ।

ਰਣਬੀਰ ਕਪੂਰ ਅਤੇ ਆਲਿਆ ਦਾ ਵਿਆਹ ਪੰਜਾਬੀ ਰੀਤੀ-ਰਿਵਾਜਾਂ ਨਾਲ ਹੋਇਆ ਹੈ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋ ਰਹੀਆਂ ਹਨ। ਫੈਨਜ਼ ਤੋਂ ਲੈ ਕੇ ਕਈ ਬਾਲੀਵੁੱਡ ਸੈਲੇਬਸ ਹਰ ਕੋਈ ਸੋਸ਼ਲ ਮੀਡੀਆ ਰਾਹੀਂ ਨਵੇਂ ਵਿਆਹੇ ਜੋੜੇ ਨੂੰ ਵਧਾਈ ਦੇ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਜਦੋਂ ਤੋਂ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਅਧਿਕਾਰਤ ਤੌਰ 'ਤੇ ਸਾਹਮਣੇ ਆਈਆਂ ਹਨ, ਉਦੋਂ ਤੋਂ ਹੀ ਮਿਸਟਰ ਅਤੇ ਮਿਸਿਜ਼ ਕਪੂਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ।

alia and ranbir Kapoor make first appearance image source Instagram

ਲੋਕ ਵੱਖ-ਵੱਖ ਤਸਵੀਰਾਂ ਸ਼ੇਅਰ ਕਰਕੇ ਰਣਬੀਰ ਅਤੇ ਆਲਿਆ ਨੂੰ ਵਧਾਈ ਦੇ ਰਹੇ ਹਨ। ਫਿਲਮ 'ਬ੍ਰਹਮਾਸਤਰ' ਤੋਂ ਆਲਿਆ ਅਤੇ ਰਣਬੀਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ''ਮਿਸਟਰ ਐਂਡ ਮਿਸਿਜ਼ ਕਪੂਰ ਨੂੰ ਵਧਾਈਆਂ।

ਇੱਕ ਪ੍ਰਸ਼ੰਸਕ ਨੇ ਟਵਿੱਟਰ 'ਤੇ ਆਲਿਆ ਅਤੇ ਰਣਬੀਰ ਦੀ ਇੱਕ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ, "ਹੁਣ ਉਹ ਅਧਿਕਾਰਤ ਤੌਰ 'ਤੇ ਮਿਸਟਰ ਅਤੇ ਮਿਸਿਜ਼ ਕਪੂਰ ਹਨ"। ਇਸ ਦੇ ਨਾਲ ਹੀ ਆਲਿਆ ਨੇ ਰਣਬੀਰ ਵੈਡਿੰਗ ਦਾ ਟੈਗ ਵੀ ਲਗਾਇਆ।

alia- bhatt

ਹੋਰ ਪੜ੍ਹੋ : Ranbir Kapoor Alia Bhatt Wedding: ਸੱਤ ਫੇਰੇ ਲੈ ਵਿਆਹ ਬੰਧਨ 'ਚ ਬੱਝੇ ਰਣਬੀਰ ਕਪੂਰ ਤੇ ਆਲਿਆ ਭੱਟ

ਸੋਸ਼ਲ ਮੀਡੀਆ 'ਤੇ ਰਣਬੀਰ ਅਤੇ ਆਲਿਆ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ 'ਚ ਰਣਬੀਰ ਆਲਿਆ ਨੂੰ ਗੋਦ ਵਿੱਚ ਚੁੱਕ ਕੇ ਲੈ ਜਾਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਲਿਖਿਆ, 'ਮਿਸਟਰ ਕਪੂਰ ਨੇ ਮਿਸਿਜ਼ ਕਪੂਰ ਨੂੰ ਚੁੱਕ ਲਿਆ ਅਤੇ ਹਰ ਕੋਈ ਪਾਗਲ ਹੋ ਗਿਆ'। ਇਸੇ ਤਰ੍ਹਾਂ ਦੂਜੇ ਪ੍ਰਸ਼ੰਸਕ ਵੀ ਦੋਹਾਂ ਨੂੰ ਵਧਾਈ ਦਿੰਦੇ ਨਜ਼ਰ ਆ ਰਹੇ ਹਨ।

 

 

View this post on Instagram

 

A post shared by Voompla (@voompla)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network