ਸਿਨੇਮਾ ਘਰਾਂ ‘ਚ ‘ਉੱਚਾ ਪਿੰਡ’ ਫ਼ਿਲਮ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਸਰਦਾਰ ਸੋਹੀ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਇਹ ਵੀਡੀਓ

Reported by: PTC Punjabi Desk | Edited by: Lajwinder kaur  |  September 07th 2021 11:13 AM |  Updated: September 07th 2021 11:13 AM

ਸਿਨੇਮਾ ਘਰਾਂ ‘ਚ ‘ਉੱਚਾ ਪਿੰਡ’ ਫ਼ਿਲਮ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਸਰਦਾਰ ਸੋਹੀ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਇਹ ਵੀਡੀਓ

ਕਲਾਕਾਰ ਨਵਦੀਪ ਕਲੇਰ ਤੇ ਸਰਦਾਰ ਸੋਹੀ ਦੀ ਫ਼ਿਲਮ ਉੱਚਾ ਪਿੰਡ (Ucha Pind) ਜੋ ਕਿ ਏਨੀਂ ਦਿਨੀਂ ਖੂਬ ਸੁਰਖੀਆਂ ਵਟੋਰ ਰਹੀ ਹੈ। ਜੀ ਹਾਂ ਧਮਾਕੇਦਾਰ, ਰੋਮਾਂਚਕ ਤੇ ਐਕਸ਼ਨ ਦੇ ਨਾਲ ਭਰੀ ਇਹ ਫ਼ਿਲਮ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਗਈ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਐਕਟਰ ਸਰਦਾਰ ਸੋਹੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਪੋਸਟ ਕੀਤਾ ਹੈ।

sardar sohi shared new poster of his ucha pind with fans-min Image Source: instagram

ਹੋਰ ਪੜ੍ਹੋ : ਅਮਰਿੰਦਰ ਗਿੱਲ ਹੋਏ ਭਾਵੁਕ, ਪਿਆਰੀ ਜਿਹੀ ਪੋਸਟ ਪਾ ਕੇ ‘ਜੁਦਾ 3’ ਤੇ ‘ਚੱਲ ਮੇਰਾ ਪੁੱਤ-2’ ਲਈ ਕੀਤਾ ਦਿਲੋਂ ਧੰਨਵਾਦ

ਇਸ ਵੀਡੀਓ ‘ਚ ਪ੍ਰਸ਼ੰਸਕ ਫ਼ਿਲਮ ਦੀ ਸਟਾਰ ਕਾਸਟ ਨੂੰ ਮਿਲਕੇ ਖੁਸ਼ ਨਜ਼ਰ ਆਏ। ਦਰਸ਼ਕ ਨਵਦੀਪ ਕਲੇਰ ਤੇ ਅਦਾਕਾਰਾ ਪੂਨਮ ਸੂਦ ਦੇ ਨਾਲ ਭੰਗੜੇ ਪਾਉਂਦੇ ਹੋਏ ਵੀ ਨਜ਼ਰ ਆਏ। ਸਰਦਾਰ ਸੋਹੀ ਨੇ ਪੋਸਟ ਪਾ ਕੇ ਫ਼ਿਲਮ ਨੂੰ ਪਿਆਰ ਦੇਣ ਦੇ ਲਈ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।

ਹੋਰ ਪੜ੍ਹੋ : ਮਲਾਇਕਾ ਅਰੋੜਾ ਨਾਲ ਭੈਣ ਅੰਮ੍ਰਿਤਾ ਨੇ ਕੀਤਾ ਧੋਖਾ, ਡਾਂਸ ਕਰਦੇ ਹੋਏ ਇਸ ਤਰ੍ਹਾਂ ਵੱਡੀ ਭੈਣ ਨੂੰ ਦਿੱਤਾ ਧੱਕਾ, ਵੀਡੀਓ ਹੋਈ ਵਾਇਰਲ

inside image of navdeep kaler Image Source: instagram

ਦੱਸ ਦਈਏ ਇਸ ਫ਼ਿਲਮ ਨੂੰ ਹਰਜੀਤ ਰਿੱਕੀ ਨੇ ਡਾਇਰੈਕਟ ਕੀਤਾ ਹੈ । ਸਰਦਾਰ ਸੋਹੀ, ਹੌਬੀ ਧਾਲੀਵਾਲ, ਅਸ਼ੀਸ਼ ਦੁੱਗਲ, ਮੁਕੁਲ ਦੇਵ ਤੇ ਹੋਰ ਬਹੁਤ ਸਾਰੇ ਤਜਰਬੇਕਾਰ ਕਲਾਕਾਰ ਇਸ ਫ਼ਿਲਮ ‘ਚ ਆਪਣੀ ਸ਼ਾਨਦਾਰ ਅਦਾਕਾਰੀ ਦਾ ਤੜਕਾ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ। ਹਰਜੀਤ ਰਿੱਕੀ ਵਲੋਂ ਨਿਰਦੇਸ਼ਤ ਫ਼ਿਲਮ ਨੂੰ ਨਿਊ ਦੀਪ ਐਂਟਰਟੇਨਮੈਂਟ ਤੇ 2 ਆਰ ਪ੍ਰੋਡਕਸ਼ਨਜ਼ ਵਲੋਂ ਨਿਰਮਿਤ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਪੀਟੀਸੀ ਗਲੋਬ ਮੂਵੀਜ਼ ਵੱਲੋਂ ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਰਿਲੀਜ਼ ਕੀਤਾ ਗਿਆ ਹੈ। ਦੱਸ ਦਈਏ ਪੰਜਾਬੀ ਫ਼ਿਲਮ ‘ਉੱਚਾ ਪਿੰਡ’ ਦੀ ਟੀਮ ਵੱਲੋਂ ਇਸ ਫ਼ਿਲਮ ਦੀ ਕਮਾਈ ‘ਚੋਂ 5 ਫੀਸਦੀ ਰਕਮ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ ।

 

 

View this post on Instagram

 

A post shared by Sardar Sohi (@sohi_sardar)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network