ਫ਼ਿਲਮ 'ਤੇਰੀ ਮੇਰੀ ਜੋੜੀ' ਦੀ ਰਿਲੀਜ਼ ਤਰੀਕ ਆਈ ਸਾਹਮਣੇ, ਸਿੱਧੂ ਮੂਸੇ ਵਾਲਾ ਵੀ ਆਉਣਗੇ ਨਜ਼ਰ
ਪੰਜਾਬੀ ਫ਼ਿਲਮ 'ਤੇਰੀ ਮੇਰੀ ਜੋੜੀ' ਦੀ ਚਰਚਾ ਪਿਛਲੇ ਲੰਬੇ ਸਮੇਂ ਤੋਂ ਪਾਲੀਵੁੱਡ ਦੇ ਗਲਿਆਰਿਆਂ 'ਚ ਛਿੜੀ ਹੋਈ ਹੈ। ਹੁਣ ਫ਼ਿਲਮ ਦਾ ਫਰਸਟ ਲੁੱਕ ਸਾਹਮਣੇ ਆ ਚੁੱਕਿਆ ਹੈ ਅਤੇ ਰਿਲੀਜ਼ ਡੇਟ ਵੀ ਅਨਾਊਂਸ ਕਰ ਦਿੱਤੀ ਗਈ ਹੈ। ਜੀ ਹਾਂ ਨਿਰਦੇਸ਼ਕ ਅਦਿੱਤਯ ਸੂਦ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ 'ਤੇਰੀ ਮੇਰੀ ਜੋੜੀ' 26 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਟੀਜ਼ਰ 15 ਮਈ ਨੂੰ ਸਵੇਰੇ 10 ਵਜੇ ਰਿਲੀਜ਼ ਹੋਣ ਜਾ ਰਿਹਾ ਹੈ।
Teri Meri jodi
ਦੱਸ ਦਈਏ ਇਸ ਫ਼ਿਲਮ 'ਚ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਗਾਇਕ ਸਿੱਧੂ ਮੂਸੇ ਵਾਲਾ ਵੀ ਨਜ਼ਰ ਆਉਣਗੇ ਜਿਹੜੇ ਪੋਸਟਰ 'ਚ ਜ਼ਬਰਦਸਤ ਦਿੱਖ 'ਚ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਮਸ਼ਹੂਰ ਯੂ ਟਿਊਬਰ ਕਿੰਗ ਬੀ ਚੌਹਾਨ,ਸੈਮੀ ਗਿੱਲ,ਮੋਨਿਕਾ ਸ਼ਰਮਾ,ਕੈਨੇਡੀਅਨ ਐਕਟਰਸ ਜੈਜ਼, ਵਿਕਟਰ ਯੋਗਰਾਜ ਸਿੰਘ, ਯੋਗਰਾਜ ਸਿੰਘ, ਰਾਣਾ ਜੰਗ ਬਹਾਦਰ ਵਰਗੇ ਦਿੱਗਜ ਕਲਾਕਾਰ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ।
ਹੋਰ ਵੇਖੋ : ਮੁੰਬਈ ਦੀਆਂ ਸੜਕਾਂ 'ਤੇ ਆਟੋ ਦੀ ਸਵਾਰੀ ਦੇ ਨਜ਼ਾਰੇ ਲੈ ਰਹੇ ਨੇ ਕਰਮਜੀਤ ਅਨਮੋਲ, ਦੇਖੋ ਵੀਡੀਓ
ਫ਼ਿਲਮ ਦਾ ਸਕਰੀਨ ਪਲੇਅ, ਡਾਇਲੌਗ ਅਤੇ ਕਹਾਣੀ ਖੁਦ ਅਦਿੱਤਯ ਸੂਦ ਨੇ ਲਿਖੇ ਹਨ। ਇਸ ਤੋਂ ਪਹਿਲਾਂ ਅਦਿੱਤਯ ਸੂਦ ਮਰ ਜਾਵਾਂ ਗੁੜ ਖਾ ਕੇ, ਅਤੇ ਓਏ ਹੋਏ ਪਿਆਰ ਹੋ ਗਿਆ, ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਦੇਖਣਾ ਹੋਵੇਗਾ ਸ਼ੋਸ਼ਲ ਮੀਡੀਆ ਸਟਾਰਜ਼ ਅਤੇ ਸਿੱਧੂ ਮੂਸੇ ਵਾਲਾ ਦੀ ਇਹ ਫ਼ਿਲਮ ਦਰਸ਼ਕਾਂ ਨੂੰ ਕਿੰਨ੍ਹਾਂ ਪਸੰਦ ਆਉਂਦੀ ਹੈ।