ਕਿਸ ਤਰਾਂ ਰਹੀ ਦਿਲਜੀਤ ਤੇ ਤਾਪਸੀ ਦੀ ਫ਼ਿਲਮ ਸੂਰਮਾ

Reported by: PTC Punjabi Desk | Edited by: Rajan Sharma  |  July 13th 2018 11:50 AM |  Updated: July 13th 2018 11:50 AM

ਕਿਸ ਤਰਾਂ ਰਹੀ ਦਿਲਜੀਤ ਤੇ ਤਾਪਸੀ ਦੀ ਫ਼ਿਲਮ ਸੂਰਮਾ

ਲਉ ਜੀ ਸੱਭ ਦੁਆਰਾ ਜਿਸ ਫ਼ਿਲਮ ਦਾ ਇੰਤਜਾਰ ਬੜੀ ਬੇਸਬਰੀ ਨਾਲ ਕੀਤਾ ਜਾ ਰਿਹਾ ਸੀ ਅੱਜ ਫੈਨਸ ਦੇ ਦਰਮਿਆਨ ਰਿਲੀਜ਼ ਹੋ ਚੁੱਕੀ ਹੈ| ਫ਼ਿਲਮ ਸੂਰਮਾ punjabi film ਬਾਕਸਆਫ਼ਿਸ ਤੇ ਪੂਰੀਆਂ ਧਮਾਲਾਂ ਪਾ ਰਹੀ ਹੈ ਅਤੇ ਫੈਨਸ ਦੁਆਰਾ ਬੇਹੱਦ ਪਸੰਦ ਕੀਤੀ ਜਾ ਰਹੀ ਹੈ| ਜ਼ਿਆਦਾਤਰ ਲੋਕਾਂ ਦੁਆਰਾ ਫ਼ਿਲਮ ਦੀ ਡਾਇਰੈਕਸ਼ਨ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ|

https://www.instagram.com/p/BlKo1SPHtfr/?taken-by=diljitdosanjh

ਦਿਲਜੀਤ ਦੀ ਐਕਟਿੰਗ ਦਾ ਤਾਂ ਹਰ ਕੋਈ ਫੈਨ ਹੈ ਉਹਨਾਂ ਦੀ ਅਦਾਕਾਰੀ ਨੂੰ ਲੋਕਾਂ ਦੁਆਰਾ ਬਹੁਤ ਪਿਆਰ ਦਿੱਤਾ ਹੈ| ਗੱਲ ਅਗਰ ਤਾਪਸੀ ਪਨੂੰ ਦੀ ਅਦਾਕਾਰੀ ਦੀ ਕਰੀਏ ਦਾ ਲੋਕਾਂ ਦੁਆਰਾ ਉਸਨੂੰ ਵੀ ਬਹੁਤ ਸਹਿਰਾਇਆ ਗਿਆ ਹੈ| ਦਿਲਜੀਤ diljit dosanjh  ਦੁਆਰਾ ਫ਼ਿਲਮ ਦੀ ਰੇਟਿੰਗ ਨੂੰ ਲੈਕੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤੀ ਹੈ ਜਿਸ ਵਿੱਚ ਫ਼ਿਲਮ ਨੂੰ ਵੱਧ ਤੋਂ ਵੱਧ 4 ਸਟਾਰ ਦੀ ਰੇਟਿੰਗ ਦਿੱਤੀ ਗਈ ਹੈ| ਇਹਨਾਂ ਰੀਵਿਊ ਰਾਹੀਂ ਅਸੀ ਦੇਖ ਸਕਦੇ ਹੈ ਫ਼ਿਲਮ ਨੂੰ ਸੱਭ ਦੁਆਰਾ ਪਸੰਦ ਕੀਤਾ ਜਾ ਰਿਹਾ ਹੈ|

https://www.instagram.com/p/BlKnQGGA6Jo/?taken-by=diljitdosanjh

ਦੱਸ ਦੇਈਏ ਕਿ ਬਿੱਗ ਬੀ ਨੇ ਵੀ ਬੀਤੇ ਮੰਗਲਵਾਰ ਰਾਤ ਫਿਲਮ ਨਿਰਦੇਸ਼ਕ ਸ਼ਾਦ ਅਲੀ ਤੇ ਅਦਾਕਾਰਾ ਤਾਪਸੀ ਪਨੂੰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਦੂਜੇ ਪਾਸੇ ਤਾਪਸੀ ਨੂੰ ਉਨ੍ਹਾਂ ਨੇ ਆਪਣਾ ‘ਸਹਿਯੋਗੀ’ ਦੱਸਿਆ। ਉਨ੍ਹਾਂ ਨੇ ਲਿਖਿਆ, ” ਫਿਲਮ ਸੂਰਮਾ bollywood film ਲਈ ਨਿਰਦੇਸ਼ਕ ਤੇ ਦੋਸਤ ਸ਼ਾਦ ਮੇਰੀ ਸਹਿਯੋਗੀ ਤਾਪਸੀ, ਉਤਕ੍ਰਿਸ਼ਟ ਪ੍ਰਤਿਭਾ ਤੇ ਪ੍ਰਸ਼ੰਸਕਾਯੋਗ ਦਿਲਜੀਤ diljit dosanjh ਨੂੰ ਸ਼ੁੱਭਕਾਮਨਾਵਾਂ।”

https://twitter.com/SrBachchan/status/1011746386088550400?ref_src=twsrc^tfw|twcamp^tweetembed|twterm^1011746386088550400&ref_url=https://www.ptcpunjabi.co.in/amitabh-bachchan-tweeted-for-movie-soorma/

ਸ਼ਾਦ ਅਲੀ ਦੁਆਰਾ ਨਿਰਦੇਸ਼ਿਤ ਸੂਰਮਾ bollywood film ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੇ ਜੀਵਨ ‘ਤੇ ਆਧਾਰਿਤ ਹੈ। ਇਸ ‘ਚ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਪੁੱਤਰ ਅੰਗਦ ਬੇਦੀ ਵੀ ਮੁੱਖ ਭੂਮਿਕਾ ‘ਚ ਹੈ, ਜੋ ਬਿਕਰਮਜੀਤ ਦਾ ਕਿਰਦਾਰ ਨਿਭਾ ਰਿਹਾ ਹੈ। ਦੱਸ ਦੇਈਏ ਕਿ ‘ਸੋਨੀ ਪਿਕਚਰਸ ਨੈੱਟਵਰਕ ਇੰਡੀਆ’ ਅਤੇ ਦਿ ਸੀ ਐੱਮ ਫਿਲਮਸ ਦੁਆਰਾ ਇਸਦਾ ਨਿਰਦੇਸ਼ਨ ਕੀਤਾ ਗਿਆ ਹੈ|

Soorma


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network