Movie Review: ਕੈਰੀ ਓਨ ਜੱਟਾ ਪਾ ਰਹੀ ਹੈ ਧਮਾਲਾਂ, ਜਾਣੋ ਕਿ ਹੈ ਫ਼ਿਲਮ 'ਚ ਖਾਸ

Reported by: PTC Punjabi Desk | Edited by: Gourav Kochhar  |  June 01st 2018 10:38 AM |  Updated: June 01st 2018 10:38 AM

Movie Review: ਕੈਰੀ ਓਨ ਜੱਟਾ ਪਾ ਰਹੀ ਹੈ ਧਮਾਲਾਂ, ਜਾਣੋ ਕਿ ਹੈ ਫ਼ਿਲਮ 'ਚ ਖਾਸ

ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ 'ਕੈਰੀ ਆਨ ਜੱਟਾ 2' ਅੱਜ ਰਿਲੀਜ਼ ਹੋ ਗਈ ਹੈ। ਦਰਸ਼ਕਾਂ ਦਾ ਕਹਿਣਾ ਹੈ ਕਿ 6 ਸਾਲ ਪਹਿਲਾਂ ਰਿਲੀਜ਼ ਹੋਈ 'ਕੈਰੀ ਆਨ ਜੱਟਾ' ਸਾਨੂੰ ਅੱਜ ਤੱਕ ਨਹੀਂ ਭੁੱਲੀ ਅਤੇ 'ਕੈਰੀ ਆਨ ਜੱਟਾ 2 Carry On Jatta 2' ਵਿਚ ਦੁੱਗਣਾ ਹਾਸਾ ਤੇ ਮਨੋਰੰਜਨ ਹੋਣਾ ਕੁਦਰਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੀ ਤਣਾਅ ਭਰੀ ਜ਼ਿੰਦਗੀ 'ਚ ਜੇ ਕੋਈ ਫ਼ਿਲਮ ਤੁਹਾਡੀ ਝੋਲੀ ਹਾਸੇ ਪਾਉਂਦੀ ਹੈ ਤਾਂ ਉਸ ਦਾ ਸਵਾਗਤ ਕਰਨਾ ਚਾਹੀਦਾ ਹੈ।

carry on jatta 2

'ਕੈਰੀ ਆਨ ਜੱਟਾ 2 Carry On Jatta 2' ਨੂੰ ਪੰਜਾਬੀ ਸਿਨੇਮੇ ਦੇ ਵੱਡੇ ਬੈਨਰ 'ਵ੍ਹਾਈਟ ਹਿੱਲ ਪ੍ਰੋਡਕਸ਼ਨ' ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਬੈਨਰ ਦੀਆਂ ਹੁਣ ਤੱਕ ਜਿੰਨੀਆਂ ਫ਼ਿਲਮਾਂ ਆਈਆਂ, ਸਭ ਨੇ ਕਾਮਯਾਬੀ ਦੇ ਝੰਡੇ ਗੱਡੇ। ਇਸ ਫਿਲਮ ਦੀ ਰਿਲੀਜ਼ਿੰਗ ਨੂੰ ਲੈ ਕੇ ਨਿਰਮਾਤਾ ਮਨਮੋਡ ਸਿੰਘ ਸਿੱਧੂ ਤੇ ਗੁਣਬੀਰ ਸਿੰਘ ਸਿੱਧੂ ਬੇਹੱਦ ਖੁਸ਼ ਹਨ। ਉਨ੍ਹਾਂ ਦੀ ਖੁਸ਼ੀ ਦਾ ਕਾਰਨ ਹੈ ਕਿ ਦਰਸ਼ਕ ਸਿਨੇਮਾਘਰਾਂ 'ਚ ਐਡਵਾਂਸ ਟਿਕਟਾਂ ਬੁੱਕ ਕਰਾਉਣ ਲੱਗੇ ਹੋਏ ਹਨ। ਦਰਸ਼ਕ ਸਿਨੇਮੇ 'ਚ ਜਦੋਂ ਵੀ ਕੋਈ ਫ਼ਿਲਮ ਦੇਖਣ ਆਉਂਦੇ ਹਨ ਤਾਂ ਕਹਿੰਦੇ ਹਨ ਕਿ ਪਰਿਵਾਰ ਸਮੇਤ 'ਕੈਰੀ ਆਨ ਜੱਟਾ 2' ਜ਼ਰੂਰ ਦੇਖਣੀ ਹੈ।

sonam bajwa

ਜ਼ਿਕਰਯੋਗ ਹੈ ਕਿ ਇਸ਼ ਫਿਲਮ 'ਚ ਗਿੱਪੀ ਗਰੇਵਾਲ Gippy Grewal ਅਤੇ ਉਸ ਦੀ ਪਹਿਲੀ ਫ਼ਿਲਮ ਵਾਲੀ ਸਾਰੀ ਟੀਮ ਹੈ। ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਉਪਾਸਨਾ ਸਿੰਘ ਆਦਿ ਨੇ ਹਾਸੇ ਦਾ ਅਜਿਹਾ ਤੁੜਕਾ ਲਾਇਆ ਹੈ ਕਿ ਦਰਸ਼ਕ ਹੱਸ-ਹੱਸ ਕੇ ਲੋਟ-ਪੋਟ ਹੋ ਜਾਣਗੇ। ਗਿੱਪੀ ਨੂੰ ਪੂਰੀ ਆਸ ਹੈ ਕਿ 'ਕੈਰੀ ਆਨ ਜੱਟਾ 2 Carry On Jatta 2' ਰਿਕਾਰਡ ਤੋੜ ਸਫ਼ਲਤਾ ਹਾਸਲ ਕਰੇਗੀ ਤੇ ਅਸੀਂ 'ਕੈਰੀ ਆਨ ਜੱਟਾ 3' ਫ਼ਿਲਮ ਵੀ ਬਣਾਵਾਂਗੇ।

https://www.youtube.com/watch?v=ZzNBq3NC5SM&feature=youtu.be

Carry On Jatta 2 starcast in PTC Showcase


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network