ਲੇਖ਼ ਫ਼ਿਲਮ ਦਾ ਨਵਾਂ ਗੀਤ ‘BEWAFAI KAR GAYA’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਰੌਣਕ ਤੇ ਰਾਜਵੀਰ ਦੇ ਪਿਆਰ ਦੀ ਦਾਸਤਾਨ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  March 20th 2022 11:41 AM |  Updated: March 20th 2022 11:49 AM

ਲੇਖ਼ ਫ਼ਿਲਮ ਦਾ ਨਵਾਂ ਗੀਤ ‘BEWAFAI KAR GAYA’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਰੌਣਕ ਤੇ ਰਾਜਵੀਰ ਦੇ ਪਿਆਰ ਦੀ ਦਾਸਤਾਨ, ਦੇਖੋ ਵੀਡੀਓ

ਪੰਜਾਬੀ ਫ਼ਿਲਮੀ ਇੰਡਸਟਰੀ ਬਹੁਤ ਹੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ। ਜਿਸ ਕਰਕੇ ਹਰ ਹਫਤੇ ਨਵੀਆਂ ਅਤੇ ਵੱਖਰੇ ਵਿਸ਼ਿਆਂ ਉੱਤੇ ਬਣੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਜੀ ਹਾਂ ਗੁਰਨਾਮ ਭੁੱਲਰ ਅਤੇ ਤਾਨੀਆ ਦੇ ਫੈਨਜ਼ ਬਹੁਤ ਹੀ ਬੇਸਬਰੀ ਦੇ ਨਾਲ ਲੇਖ਼ ਫ਼ਿਲਮ ਦੀ ਉਡੀਕ ਕਰ ਰਹੇ ਹਨ। ਫ਼ਿਲਮ 'ਲੇਖ਼' LEKH ਦੇ ਨਿਰਮਾਤਾਵਾਂ ਨੇ ਫ਼ਿਲਮ ਦਾ ਟ੍ਰੇਲਰ ਨੂੰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਕੀਤਾ ਹੈ। ਜਿਸ ਤੋਂ ਬਾਅਦ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਫ਼ਿਲਮ ਦਾ ਦੂਜਾ ਗੀਤ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ‘ਬੇਵਫਾਈ ਕਰ ਗਿਆ’ ਟਾਈਟਲ ਹੇਠ ਰਿਲੀਜ਼ ਹੋਇਆ ਇਹ ਗੀਤ ਸੈਡ ਜ਼ੌਨਰ ਦਾ ਹੈ, ਜਿਸ ਨੂੰ ਬੀ ਪਰਾਕ ਨੇ ਗਾਇਆ ਹੈ।

inside image of tania and gurnam bhullar

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਇਸ ਪਿਆਰੇ ਜਿਹੇ ਵੀਡੀਓ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਨਿੱਕੀ ਬੱਚੀ ਦੇ ਨਾਲ ਖੇਡਦੇ ਆਏ ਨਜ਼ਰ, ਦੇਖੋ ਵੀਡੀਓ

ਇਸ ਗੀਤ ਦੇ ਬੋਲ ਜਾਨੀ ਨੇ ਲਿਖਿਆ ਹੈ ਤੇ ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ । ਇਸ ਗੀਤ ਨੂੰ ਰਾਜਵੀਰ ਯਾਨੀਕਿ ਗੁਰਨਾਮ ਭੁੱਲਰ ਅਤੇ ਰੌਣਕ ਯਾਨੀਕਿ ਤਾਨੀਆ ਉੱਤੇ ਫਿਲਮਾਇਆ ਗਿਆ ਹੈ। ਗੀਤ ਚ ਦੋਵਾਂ ਦੇ ਪਿਆਰ ਅਤੇ ਪਿਆਰ ‘ਚ ਜੁਦਾ ਹੋਣ ਦੀ ਦਾਸਤਾਨ ਨੂੰ ਬਿਆਨ ਕੀਤਾ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : ਲਓ ਜੀ ਰਾਜ ਰਣਜੋਧ ਅਤੇ ਦਿਲਜੀਤ ਦੋਸਾਂਝ ਦੇ ਗੀਤ ‘VIP’ ਦਾ ਟੀਜ਼ਰ ਹੋਇਆ ਰਿਲੀਜ਼, ਦੋਵਾਂ ਗਾਇਕਾਂ ਦਾ ਕੂਲ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

b praak new song lekh movie

ਦੱਸ ਦਈਏ ਕਿ ਇਸ ਫ਼ਿਲਮ 'ਚ ਮੁੱਖ ਭੂਮਿਕਾ ਵਿੱਚ ਗੁਰਨਾਮ ਭੁੱਲਰ ਅਤੇ ਤਾਨੀਆ ਨਜ਼ਰ ਆਉਣਗੇ। ਇਸ  ਫ਼ਿਲਮ ਦੀ ਕਹਾਣੀ ਨਾਮੀ ਫ਼ਿਲਮ ਲੇਖਕ ਜਗਦੀਪ ਸਿੱਧੂ ਨੇ ਲਿਖੀ ਹੈ ਤੇ ਮਨਵੀਰ ਬਰਾੜ ਨੇ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਦਰਸ਼ਕਾਂ ਨੂੰ ਇੱਕ ਅਜਿਹੀ ਦੁਨੀਆਂ ਦੀ ਝਲਕ ਦੇਖਣ ਨੂੰ ਮਿਲੇਗੀ ਜਿਸ ਵਿੱਚ ਰੋਮਾਂਸ ਅਤੇ ਦਿਲ ਟੁੱਟਣ ਵਾਲਾ ਦੋਵਾਂ ਦਾ ਅਹਿਸਾਸ ਹੋਵੇਗਾ। ਸਕੂਲ ਤੋਂ ਸ਼ੁਰੂ ਹੋਈ ਇਸ ਲਵ ਸਟੋਰੀ ‘ਚ ਕਿਵੇਂ-ਕਿਵੇਂ ਦੇ ਉਤਾਰ-ਚੜ੍ਹਾਅ ਦੇਖਣ ਨੂੰ ਮਿਲਦੇ ਨੇ ਉਹ ਦਰਸ਼ਕਾਂ ਨੂੰ ਇੱਕ ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਦੇਖਣ ਨੂੰ ਮਿਲੇਗਾ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network