ਬਿਲਕੁਲ ਬਦਲ ਗਈ ਹੈ ਫ਼ਿਲਮ ‘ਕਲਯੁੱਗ’ ਦੀ ਹੀਰੋਇਨ, ਅੱਜ ਕੱਲ੍ਹ ਇਸ ਤਰ੍ਹਾਂ ਦਿੰਦੀ ਹੈ ਦਿਖਾਈ

Reported by: PTC Punjabi Desk | Edited by: Rupinder Kaler  |  October 21st 2021 03:33 PM |  Updated: October 21st 2021 03:33 PM

ਬਿਲਕੁਲ ਬਦਲ ਗਈ ਹੈ ਫ਼ਿਲਮ ‘ਕਲਯੁੱਗ’ ਦੀ ਹੀਰੋਇਨ, ਅੱਜ ਕੱਲ੍ਹ ਇਸ ਤਰ੍ਹਾਂ ਦਿੰਦੀ ਹੈ ਦਿਖਾਈ

ਬਾਲੀਵੁੱਡ ਦੀਆਂ ਕੁਝ ਅਜਿਹੀਆਂ ਫਿਲਮਾਂ ਹਨ ਜਿਹੜੀਆਂ ਕਿ ਲੋਕਾਂ ਨੂੰ ਅੱਜ ਵੀ ਯਾਦ ਹਨ । ਇਸੇ ਤਰ੍ਹਾਂ ਦੀ ਇੱਕ ਫ਼ਿਲਮ ਸੀ ‘ਕਲਯੁੱਗ’ । ਇਸ ਫ਼ਿਲਮ ਵਿੱਚ ਨਜ਼ਰ ਆਉਣ ਵਾਲੀ ਹੀਰੋਇਨ SSmilly Suri ਦੀ ਮਸੂਮੀਅਤ ਅੱਜ ਵੀ ਲੋਕਾਂ ਨੂੰ ਯਾਦ ਹੈ । ਪਰ ਅੱਜ ਇਹ ਕਮਜੋਰ ਜਿਹੀ ਕੁੜੀ ਕਾਫੀ ਬੋਲਡ ਹੋ ਚੁੱਕੀ ਹੈ । ਇਹ ਹੀਰੋਇਨ ਏਨੀਂ ਬਦਲ ਗਈ ਹੈ ਕਿ ਉਸ ਨੂੰ ਦੇਖ ਕੇ ਤੁਸੀਂ ਪਹਿਚਾਣ ਵੀ ਨਹੀਂ ਸਕੋਗੇ ।

Pic Courtesy: Instagram

ਹੋਰ ਪੜ੍ਹੋ :

ਪਰਮੀਸ਼ ਵਰਮਾ ਨੇ ਆਪਣੇ ਵਿਆਹ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਰੌਸ਼ਨ ਪ੍ਰਿੰਸ ਸਣੇ ਕਈ ਗਾਇਕ ਹੋਏ ਵਿਆਹ ‘ਚ ਸ਼ਾਮਿਲ

Pic Courtesy: Instagram

SSmilly Suri  ਦੀ ਲੁੱਕ ਕਾਫੀ ਬਦਲ ਚੁੱਕੀ ਹੈ ਤੇ ਉਹ ਇੱਕ ਪੋਲ ਡਾਂਸਰ ਹੈ । ਹਾਲ ਹੀ ਵਿੱਚ ਉਸ ਦੀ ਇੱਕ ਵੀਡੀਓ ਖੂਬ ਵਾਇਰਲ ਹੋਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਮਾਈਲੀ ਆਊਟਸਾਈਡਰ ਨਹੀਂ ਹੈ ਬਲਕਿ ਇੱਕ ਵੱਡੇ ਬਾਲੀਵੁੱਡ ਪਰਿਵਾਰ ਨਾਲ ਸਬੰਧ ਰੱਖਦੀ ਹੈ । ਉਹ ਆਲੀਆ ਭੱਟ ਦੀ ਕਜਨ ਹੈ ।

ਇਮਰਾਨ ਹਾਸ਼ਮੀ ਦੀ ਭੈਣ ਹੈ । SSmilly Suri  ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਡਾਇਰੈਕਟਰ ਮੋਹਿਤ ਸੂਰੀ ਦੀ ਭੈਣ ਹੈ ।ਸਮਾਇਲੀ ਦੀ ਪਹਿਲੀ ਫ਼ਿਲਮ ਕਲਯੁੱਗ ਸੀ ਇਸ ਤੋਂ ਬਾਅਦ ਉਸ ਨੇ ਇੱਕ ਦੋ ਹੋਰ ਫ਼ਿਲਮਾਂ ਕੀਤੀਆਂ ਪਰ ਉਸ ਨੂੰ ਸਫਲਤਾ ਨਹੀਂ ਮਿਲੀ । ਵਿਆਹ ਤੋਂ ਦੋ ਸਾਲ ਬਾਅਦ ਸਮਾਇਲੀ ਦਾ ਤਲਾਕ ਹੋ ਗਿਆ ਸੀ ਜਿਸ ਤੋਂ ਬਾਅਦ ਉਹ ਡਿਪਰੈਸ਼ਨ ਵਿੱਚ ਚਲੀ ਗਈ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network