ਫ਼ਿਲਮ '83' ਦੇ ਰੀਲ ਲਾਈਫ ਦੇ ਨਾਇਕ ਲੈ ਰਹੇ ਨੇ ਰੀਅਲ ਲਾਈਫ ਦੇ ਨਾਇਕਾਂ ਤੋਂ ਟਰੇਨਿੰਗ

Reported by: PTC Punjabi Desk | Edited by: Aaseen Khan  |  April 11th 2019 05:38 PM |  Updated: April 11th 2019 05:38 PM

ਫ਼ਿਲਮ '83' ਦੇ ਰੀਲ ਲਾਈਫ ਦੇ ਨਾਇਕ ਲੈ ਰਹੇ ਨੇ ਰੀਅਲ ਲਾਈਫ ਦੇ ਨਾਇਕਾਂ ਤੋਂ ਟਰੇਨਿੰਗ

ਫ਼ਿਲਮ '83' ਦੇ ਰੀਲ ਲਾਈਫ ਦੇ ਨਾਇਕ ਲੈ ਰਹੇ ਨੇ ਰੀਅਲ ਲਾਈਫ ਦੇ ਨਾਇਕਾਂ ਤੋਂ ਟਰੇਨਿੰਗ : ਕਬੀਰ ਖ਼ਾਨ ਦੀ ਸਪੋਰਟਜ਼ ਡਰਾਮਾ ਫ਼ਿਲਮ '83' ਜਿਹੜੀ 1983 'ਚ ਭਾਰਤ ਵੱਲੋਂ ਜਿੱਤੇ ਕ੍ਰਿਕੇਟ ਵਰਲਡ ਕੱਪ 'ਤੇ ਬਣਾਈ ਜਾ ਰਹੀ ਹੈ। ਇਹ ਫ਼ਿਲਮ ਅਗਲੇ ਸਾਲ ਯਾਨੀ 2020 'ਚ 10 ਅਪ੍ਰੈਲ ਨੂੰ ਰਿਲੀਜ਼ ਕੀਤੀ ਜਾਵੇਗੀ। ਫ਼ਿਲਮ ਦੇ ਅਦਾਕਾਰ ਜਿਹੜੇ ਫ਼ਿਲਮ 'ਚ ਵੱਖ ਵੱਖ ਖ਼ਿਡਾਰੀਆਂ ਦੇ ਕਿਰਦਾਰ ਨਿਭਾ ਰਹੇ ਹਨ ਉਹ 1983 ਦੇ ਅਸਲੀ ਵਰਲਡ ਕੱਪ ਦੇ ਹੀਰੋਜ਼ ਤੋਂ ਟਰੇਨਿੰਗ ਲੈ ਰਹੇ ਹਨ।

ਐਮੀ ਵਿਰਕ ਜਿਹੜੇ ਫ਼ਿਲਮ 'ਚ ਖਿਡਾਰੀ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾ ਰਹੇ ਹਨ ਵੱਲੋਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਫ਼ਿਲਮ ਦੀ ਸਟਾਰ ਕਾਸਟ ਹੁਣ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਟਰੇਨਿੰਗ ਲੈ ਰਹੇ ਹਨ। ਐਮੀ ਵਿਰਕ ਵੱਲੋਂ ਸਾਰੀ ਟੀਮ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ।

 

View this post on Instagram

 

With world champion #kapildev sir... WAT A FEELING ? @83thefilm WAHEGURU ??

A post shared by Ammy Virk ( ਐਮੀ ਵਿਰਕ ) (@ammyvirk) on

ਹੋਰ ਵੇਖੋ : 'ਜ਼ਿੰਦਗੀ ਜ਼ਿੰਦਾਬਾਦ' ਫਿਲਮ ਦੇ ਸੈੱਟ 'ਤੇ ਮਿੰਟੂ ਗੁਰਸਰੀਆ ਦੀ ਲੁੱਕ 'ਚ ਨਜ਼ਰ ਆਏ ਨਿੰਜਾ

ਉੱਥੇ ਹੀ ਹਾਰਡੀ ਸੰਧੂ ਵੱਲੋਂ ਵੀ 1983 ਵਰਲਡ ਕੱਪ ਦੇ ਕਈ ਨਾਇਕਾਂ ਚੋਂ ਇੱਕ ਮੋਹਿੰਦਰ ਅਮਰਨਾਥ ਨਾਲ ਵੀ ਤਸਵੀਰ ਸਾਂਝੀ ਕੀਤੀ ਗਈ ਹੈ। ਪੰਜਾਬੀ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਫ਼ਿਲਮ '83' 'ਚ ਖ਼ਿਡਾਰੀ ਮਦਨ ਲਾਲ ਦਾ ਕਿਰਦਾਰ ਨਿਭਾ ਰਹੇ ਹਨ। ਇਹਨਾਂ ਤਸਵੀਰਾਂ ਤੋਂ ਜਾਪਦਾ ਹੈ ਕਿ ਰੀਲ ਲਾਈਫ ਦੇ ਇਹ ਹੀਰੋਜ਼ ਰੀਅਲ ਜ਼ਿੰਦਗੀ ਦੇ ਨਾਇਕਾਂ ਦਾ ਕਿਰਦਾਰ ਨਿਭਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ।

 

View this post on Instagram

 

With Sir Mohinder “Jimmy” Amarnath - One of the heroes of 83 world cup. It was an absolute honor meeting him. @83thefilm

A post shared by Harrdy sandhu (@harrdysandhu) on

ਫ਼ਿਲਮ 'ਚ ਮੋਹਿੰਦਰ ਅਮਰਨਾਥ ਦਾ ਕਿਰਦਾਰ ਸਾਕਿਬ ਸਲੀਮ ਵੱਲੋਂ ਨਿਭਾਇਆ ਜਾਣਾ ਹੈ। ਉੱਥੇ ਹੀ ਫ਼ਿਲਮ 'ਚ ਟੀਮ ਦੇ ਕਪਤਾਨ ਰਣਵੀਰ ਸਿੰਘ ਹਨ ਯਾਨੀ ਕਪਿਲ ਦੇਵ ਹੋਰਾਂ ਦਾ ਕਿਰਦਾਰ ਰਣਵੀਰ ਸਿੰਘ ਨਿਭਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਬਾਲੀਵੁੱਡ ਦੀ ਸਭ ਤੋਂ ਵੱਡੀ ਸਪੋਰਟਜ਼ 'ਤੇ ਫ਼ਿਲਮ ਬਣਨ ਵਾਲੀ ਫ਼ਿਲਮ ਹੋਵੇਗੀ। ਦੇਖਣਾ ਹੋਵੇਗਾ ਸਾਡੇ ਪੰਜਾਬੀ ਸਟਾਰਜ਼ ਫ਼ਿਲਮ 'ਚ ਕਿੰਨ੍ਹਾ ਕੁ ਚਮਕਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network