"ਤਰਸੇਮ ਜੱਸੜ ਨੇ ਕਿਹਾ ਜੋ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰਦਾ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ"
ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਮਾਂ ਨਾਲ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਿਆਂ ਕਰਦਦਿਆਂ ਹੋਇਆਂ ਸਿੱਧੂ ਮੂਸੇਵਾਲਾ ਨੇ ਲਿਖਿਆ ਮੇਰੀ ਮਾਂ ਮੇਰਾ ਰੱਬ।ਮਾਂ ਠੰਡੀ ਛਾਂ ਜੀ ਹਾਂ ਮਾਂ ਸਿਰਫ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ,ਬਲਕਿ ਆਪਣੇ ਜਿਸਮ ਦਾ ਟੁਕੜਾ ਕੱਢ ਕੇ ਬਾਹਰ ਰੱਖ ਦਿੰਦੀ ਹੈ। ਮਾਂ ਤੋਂ ਬਿਨਾਂ ਕਿਸੇ ਵੀ ਬੱਚੇ ਦਾ ਜੀਵਨ ਅਧੂਰਾ ਹੁੰਦਾ ਹੈ ।
ਹੋਰ ਵੇਖੋ:ਹੁਣ ਸੋਨਮ ਬਾਜਵਾ ਨੇ ਯੁਵਰਾਜ ਹੰਸ ਦੇ ਸੁਰ ਨਾਲ ਮਿਲਾਈ ਸੁਰ
https://www.instagram.com/p/BvaX5PFg35O/
ਇਹ ਮਾਂ ਹੀ ਹੁੰਦੀ ਹੈ ਜੋ ਬੱਚੇ ਦੀ ਗੁਰੁ ਬਣਦੀ ਹੈ ।ਇਸੇ ਲਈ ਤਾਂ ਮਾਂ ਨੂੰ ਜਨਤ ਦਾ ਪਰਛਾਵਾਂ ਵੀ ਕਿਹਾ ਜਾਂਦਾ ਹੈ ।ਮਾਂ ਦੀ ਰਹਿਮੁਨਾਈ ਹੇਠ ਹੀ ਬੱਚਾ ਨਾਂ ਸਿਰਫ ਇਸ ਜ਼ਿੰਦਗੀ ਨੂੰ ਜਿਉਣ ਦਾ ਸਲੀਕਾ ਸਿੱਖਦਾ ਹੈ,ਬਲਕਿ ਦੁਨੀਆ 'ਚ ਕਿਵੇਂ ਵਿਚਰਨਾ ਹੈ ।
https://www.instagram.com/p/BvA06cKgtc4/
ਇਹ ਮਾਂ ਹੀ ਸਿਖਾਉਂਦੀ ਹੈ,ਮਾਂ ਬੱਚੇ ਨੂੰ ਜ਼ਿੰਦਗੀ ਦੇ ਹਰ ਔਖੇ ਸੌਖੇ ਪੈਂਡੇ 'ਤੇ ਚੱਲਣਾ ਸਿਖਾਉਂਦੀ ਹੈ ।ਮਾਂ ਦੀ ਅਹਿਮੀਅਤ ਉਹ ਹੀ ਦੱਸ ਸਕਦਾ ਹੈ ਜਿਸ ਦੀ ਮਾਂ ਇਸ ਦੁਨੀਆ 'ਤੇ ਨਹੀਂ ਹੈ। ਇਸ ਦੇ ਨਾਲ ਹੀ ਤਰਸੇਮ ਜੱਸੜ ਨੇ ਵੀ ਬੀਤੇ ਦਿਨ ਕਿਹਾ ਸੀ ਕਿ "ਜੋ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰਦਾ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ"