ਮੌਨੀ ਰਾਏ ਦਾ ਸ਼ੇਰ ਨਾਲ ਵੀਡੀਓ ਹੋਇਆ ਵਾਇਰਲ
ਮੌਨੀ ਰਾਏ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ।ੳੇੁਹ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।
ਇਸ ਵੀਡੀਓ ‘ਚ ਉਹ ਇੱਕ ਸ਼ੇਰ ਨੂੰ ਖਿੱਚਦੀ ਹੋਈ ਵਿਖਾਈ ਦੇ ਰਹੀ ਹੈ ।ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਕਿਨਾਰੇ ‘ਤੇ ਸ਼ੇਰ ਪਿੰਜਰੇ ‘ਚ ਰੱਸੀ ਨੂੰ ਮੂੰਹ ‘ਚ ਪਾ ਕੇ ਫੜੇ ਹੋਏ ਵਿਖਾਈ ਦੇ ਰਿਹਾ ਹੈ, ਜਦੋਂਕਿ ਦੂਜੇ ਪਾਸੇ ਮੌਨੀ ਰਾਏ ਸ਼ੇਰ ਨੂੰ ਆਪਣੇ ਵੱਲ ਖਿੱਚ ਰਹੀ ਹੈ ।
ਹੋਰ ਪੜ੍ਹੋ : ਦਿਆ ਮਿਰਜਾ ਨਾਲ ਵੈਭਵ ਰੇਖੀ ਦਾ ਹੋਇਆ ਵਿਆਹ, ਐਕਸ ਵਾਈਫ ਨੇ ਕੀਤਾ ਇਸ ਤਰ੍ਹਾਂ ਰਿਐਕਟ
ਮੌਨੀ ਰਾਏ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਕਸਮ ਖਾਂਦੀ ਹਾਂ, ਮੈਂ ਇਹ ਕਿਹਾ’।ਇਸ ਵੀਡੀਓ ‘ਚ ਖ਼ਾਸ ਗੱਲ ਇਹ ਹੈ ਕਿ ਮਹਿਜ ਤਿੰਨ ਘੰਟਿਆਂ ‘ਚ 21 ਲੱਖ ਵਾਰ ਵੇਖਿਆ ਜਾ ਚੁੱਕਿਆ ਹੈ ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਵੀਡੀਓਜ਼ ਉਹ ਸ਼ੇਅਰ ਕਰ ਚੁੱਕੇ ਹਨ ।ਮੌਨੀ ਰਾਏ ਦੇ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।
View this post on Instagram