ਮੌਨੀ ਰਾਏ ਨੇ ਹਨੀਮੂਨ ਦੀਆਂ ਅਣਦੇਖੀ ਤਸਵੀਰਾਂ ਕੀਤੀਆਂ , ਮਹਿੰਦੀ ਵਾਲੇ ਹੱਥਾ ਨੂੰ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ
ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਮੌਨੀ ਰਾਏ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਮੌਨੀ ਨੇ ਹਾਲ ਹੀ 'ਚ ਆਪਣੇ ਬੁਆਏਫ੍ਰੈਂਡ ਸੂਰਜ ਨਾਂਬਿਆਰ ਨਾਲ ਵਿਆਹ ਕੀਤਾ ਹੈ, ਜਿਸ ਤੋਂ ਬਾਅਦ ਉਹ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਰਹੀ ਹੈ। ਮੌਨੀ ਦੀਆਂ ਹਨੀਮੂਨ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Image Source: Instagram
ਅਜਿਹੇ 'ਚ ਹੁਣ ਅਦਾਕਾਰਾ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਮੌਨੀ ਰਾਏ ਨੇ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
ਮੌਨੀ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਮੌਨੀ ਰਾਏ ਨੇ ਕੈਪਸ਼ਟ ਵਿੱਚ ਲਿਖਿਆ, " ਓਫ, ਇਹ ਸਨਸੈਟ ਅਤੇ ਮੇਰੇ ਸ਼ਾਖਾ ਪੋਲਾ ਦਾ..♥️ ਮੇਰੇ ਪਿਆਰੇ ? bzzzzz @ibrentgoble ਵੱਲੋਂ ਖਿੱਚੀ ਗਈ "।
ਇਨ੍ਹਾਂ ਤਸਵੀਰਾਂ ਦੇ ਵਿੱਚ ਮੌਨੀ ਡੀਪ ਬੈਕ ਨੇਕ ਡਰੈੱਸ ਪਾ ਕੇ ਬੀਚ 'ਤੇ ਖੜ੍ਹੀ ਨਜ਼ਰ ਆ ਰਹੀ ਹੈ। ਉਸ ਦੇ ਹੱਥਾਂ ਵਿੱਚ ਮਹਿੰਦੀ ਲੱਗੀ ਹੋਈ ਹੈ ਤੇ ਹੱਥਾਂ ਵਿੱਚ ਬੰਗਾਲੀ ਕੰਗਨ ਪਾਏ ਹੋਏ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਮੌਨੀ ਆਪਣੇ ਮਹਿੰਦੀ ਵਾਲੇ ਹੱਥਾ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ।
Image Source: Instagram
ਹੋਰ ਪੜ੍ਹੋ : ਸਲਮਾਨ ਖ਼ਾਨ ਨੇ ਗੀਤ ਗਾ ਕੇ ਲਤਾ ਮੰਗੇਸ਼ਕਰ ਜੀ ਨੂੰ ਕੀਤਾ ਯਾਦ, ਫੈਨਜ਼ ਨਾਲ ਸ਼ੇਅਰ ਕੀਤੀ ਵੀਡੀਓ
ਮੌਨੀ ਰਾਏ ਦੀ ਇਸ ਪੋਸਟ 'ਤੇ ਉਨ੍ਹਾਂ ਦੇ ਸਾਥੀ ਕਲਾਕਾਰ ਵੀ ਕਮੈਂਟ ਕਰ ਰਹੇ ਹਨ। ਟੀਵੀ ਅਭਿਨੇਤਾ ਅਰਜੁਨ ਬਿਜਲਾਨੀ ਨੇ ਪੋਸਟ ਵਿੱਚ ਦਿਲ ਦਾ ਇਮੋਜੀ ਬਣਾਇਆ ਹੈ, ਆਸ਼ਕਾ ਗੋਰਾਡੀਆ ਨੇ ਲਿਖਿਆ, "ਤੁਹਾਡੇ ਵਿਆਹ ਤੋਂ ਬਾਅਦ ਪਹਿਲੀ ਸ਼ਾਮ। ਇਹ ਬਿਲਕੁਲ ਸਹੀ ਸੀ। ਅਸੀਂ ਸਾਰੇ, ਸਮੁੰਦਰ ਅਤੇ ਸੁਨਹਿਰੀ ਸੂਰਜ"। ਮੌਨੀ ਦੇ ਫੈਨਜ਼ ਵੀ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।
Image Source: Instagram
ਜੇਕਰ ਮੌਨੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਮੌਨੀ ਰਾਏ ਅੱਜ ਬਾਲੀਵੁੱਡ ਅਤੇ ਟੀਵੀ ਦੀ ਇੱਕ ਸਫਲ ਅਦਾਕਾਰਾ ਹੈ। ਉਸ ਦੇ ਗਲੈਮਰਸ ਅੰਦਾਜ਼ ਅਤੇ ਅਦਾਕਾਰੀ ਦੀ ਹਰ ਪਾਸੇ ਚਰਚਾ ਹੁੰਦੀ ਹੈ। ਮੌਨੀ ਨੇ ਥੋੜ੍ਹੇ ਸਮੇਂ 'ਚ ਹੀ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਟੀਵੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮੌਨੀ ਨੇ ਅਕਸ਼ੈ ਕੁਮਾਰ ਵਰਗੇ ਦਿੱਗਜ ਅਦਾਕਾਰ ਨਾਲ ਵੀ ਸਕ੍ਰੀਨ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਹ ਜਲਦੀ ਹੀ ਅਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਵੇਗੀ।
View this post on Instagram