ਮੌਨੀ ਰਾਏ ਨੇ ਖ਼ਾਸ ਨੋਟ ਲਿਖ ਕੇ ਅਨੋਖੇ ਅੰਦਾਜ਼ 'ਚ ਸਮ੍ਰਿਤੀ ਈਰਾਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ
ਟੀਵੀ ਜਗਤ ਤੋਂ ਲੈ ਕੇ ਰਾਜਨੀਤੀ ਤੱਕ ਆਪਣੀ ਪਛਾਣ ਬਣਾਉਣ ਵਾਲੀ ਸਮ੍ਰਿਤੀ ਈਰਾਨੀ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਸਮ੍ਰਿਤੀ ਈਰਾਨੀ ਦੇ ਕਈ ਸਹਿ ਕਲਾਕਾਰ ਤੇ ਸਿਆਸੀ ਆਗੂ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਅਜਿਹੇ 'ਚ ਸਮ੍ਰਿਤੀ ਦੀ ਖ਼ਾਸ ਦੋਸਤ ਤੇ ਬੇਹੱਦ ਕਰੀਬੀ ਅਦਾਕਾਰ ਮੌਨੀ ਰਾਏ ਨੇ ਉਨਾਂ ਲਈ ਇੱਕ ਖ਼ਾਸ ਨੋਟ ਲਿਖ ਕੇ ਅਨੋਖੇ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ।
ਮੌਨੀ ਰਾਏ ਨੇ ਸਮ੍ਰਿਤੀ ਈਰਾਨੀ ਦੇ ਜਨਮਦਿਨ 'ਤੇ ਉਨ੍ਹਾਂ ਨਾਲ ਸ਼ੂਟ ਦੌਰਾਨ ਬਿਤਾਏ ਪਲਾਂ ਨੂੰ ਯਾਦ ਕਰਦੇ ਹੋਏ ਇੱਕ ਲੰਬੀ ਪੋਸਟ ਦੇ ਨਾਲ ਇਸ ਵਿੱਚ ਦਿਲ ਨੂੰ ਛੂਹਣ ਵਾਲੀਆਂ ਗੱਲਾਂ ਲਿਖੀਆਂ। ਮੌਨੀ ਨੇ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਨੋਟ ਲਿਖਿਆ ਹੈ ਜਦੋਂ ਸਮ੍ਰਿਤੀ ਨੇ ਟੀਵੀ ਸੀਰੀਅਲ 'ਕਿਉਂਕੀ ਸਾਸ ਭੀ ਕਭੀ ਬਹੂ ਥੀ' ਵਿੱਚ ਮੌਨੀ ਰਾਏ ਦੀ ਮਾਂ ਦੀ ਭੂਮਿਕਾ ਨਿਭਾਈ ਸੀ।
ਹੋਰ ਪੜ੍ਹੋ : ਮੌਨੀ ਰਾਏ ਦਾ ਗਲੈਮਰਸ ਅੰਦਾਜ਼ ਕੀਤਾ ਜਾ ਰਿਹਾ ਪਸੰਦ, ਅਦਾਕਾਰਾ ਨੇ ਕਰਵਾਇਆ ਨਵਾਂ ਫੋੋਟੋ ਸ਼ੂਟ
ਸਮ੍ਰਿਤੀ ਈਰਾਨੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਮੌਨੀ ਰਾਏ ਨੇ ਲਿਖਿਆ, ''ਮੇਰੀ ਪਿਆਰੀ ਸਮ੍ਰਿਤੀ ਦੀਦੀ, ਤੁਹਾਡੇ ਬਾਰੇ ਦੱਸਣ ਲਈ ਇਹ ਮੇਰੀ ਪਸੰਦੀਦਾ ਕਹਾਣੀ ਹੈ; ਡੇਢ ਦਹਾਕੇ ਤੋਂ ਵੱਧ ਸਮਾਂ ਪਹਿਲਾਂ, ਮੈਂ , ਕਿਉਂਕੀ ਸਾਸ ਭੀ ਕਭੀ ਬਹੂ ਥੀ ਸੀਰੀਅਲ ਦੀ ਕਾਸਟ ਵਿੱਚ ਸ਼ਾਮਲ ਹੋਈ, ਇਹ ਸੋਚ ਕੇ ਕਿ ਤੁਸੀਂ ਕਿਵੇਂ ਹੋ ਸਕਦੇ ਹੋ, ਮੈਂ ਵਿਸ਼ਵਾਸ ਤੋਂ ਪਰੇ ਹੈਰਾਨ ਸੀ, ਉਨ੍ਹਾਂ ਵਿੱਚੋਂ ਬਹੁਤਿਆਂ ਦੇ ਉਲਟ, ਤੁਸੀਂ ਮੇਰੇ ਲਈ ਕਿੰਨੇ ਦਿਆਲੂ ਸੀ।, ਤੁਸੀਂ ਤੇਜ਼ ਅਤੇ ਬੁੱਧੀਮਾਨ ਸੀ, ਤੁਸੀਂ 7 ਭਾਸ਼ਾਵਾਂ ਬੋਲ ਲੈਂਦੇ ਹੋ , ਤੁਹਾਡੀ ਸ਼ਾਨਦਾਰ ਸ਼ਬਦਾਵਲੀ, ਪੜ੍ਹਨ ਲਈ ਤੁਹਾਡੀ ਚਮਕ (ਅਜੇ ਵੀ 17 ਸਾਲ ਪਹਿਲਾਂ ਦੀਆਂ ਤੁਹਾਡੀਆਂ ਕਿਤਾਬਾਂ ਵਾਪਸ ਕਰਨੀਆਂ ਹਨ।)
ਮੌਨੀ ਨੇ ਅੱਗੇ ਲਿਖਿਆ, ਉਸ ਸਮੇਂ ਮੈਂ ਤੁਹਾਡੇ ਵਾਂਗ ਬਨਣਾ ਚਾਹੁੰਦੀ ਸੀ ਅਤੇ ਹੁਣ ਤੁਹਾਡੇ ਵਾਂਗ ਹੀ ਬਨਣਾ ਚਾਹੁੰਦੀ ਹਾਂ। ਮੈਂ ਤੁਹਾਨੂੰ ਪਿਆਰ ਕਰਦੀ ਹਾਂ ਅਤੇ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਨੂੰ ਸਭ ਤੋਂ ਵਧੀਆ ਜ਼ਿੰਦਗੀ ਦੇਵੇ, ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਆਪਣਾ ਸਮਾਂ ਉਨ੍ਹਾਂ ਲੋਕਾਂ ਨਾਲ ਬਿਤਾਉਂਦੇ ਹੋ ਜੋ ਤੁਹਾਨੂੰ ਸਭ ਤੋਂ ਵੱਧ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਕਦਰ ਕਰਦੇ ਹਨ...ਜਨਮਦਿਨ ਮੁਬਾਰਕ !