ਦੇਖੋ ਵੀਡੀਓ : ‘Punjab Bolda’ ਗੀਤ ਹੋਇਆ ਰਿਲੀਜ਼, ਗਾਣੇ ਨਾਲ ਰਣਜੀਤ ਬਾਵਾ ਨੇ ਕਿਸਾਨਾਂ ਦੇ ਖਿਲਾਫ ਬੋਲਣ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚਪੇੜ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Reported by: PTC Punjabi Desk | Edited by: Lajwinder kaur  |  December 08th 2020 10:39 AM |  Updated: December 08th 2020 10:41 AM

ਦੇਖੋ ਵੀਡੀਓ : ‘Punjab Bolda’ ਗੀਤ ਹੋਇਆ ਰਿਲੀਜ਼, ਗਾਣੇ ਨਾਲ ਰਣਜੀਤ ਬਾਵਾ ਨੇ ਕਿਸਾਨਾਂ ਦੇ ਖਿਲਾਫ ਬੋਲਣ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚਪੇੜ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਪੰਜਾਬੀ ਕਿਸਾਨ ਜਿਨ੍ਹਾਂ ਦਾ ਪ੍ਰਦਰਸ਼ਨ ਅੱਜ 13ਵੇਂ ਦਿਨ ਚ ਪ੍ਰਵੇਸ਼ ਕਰ ਗਿਆ ਹੈ । ਜਿਸ ਕਰਕੇ ਕਿਸਾਨ ਵੱਲੋਂ 8 ਦਸੰਬਰ ਯਾਨੀਕਿ ਅੱਜ ਆਪਣੇ ਹੱਕਾਂ ਦੇ ਲਈ ਭਾਰਤ ਬੰਦ ਕੀਤਾ ਹੋਇਆ ਹੈ । ਜਿਸ ਨੂੰ ਦੇਸ਼ਭਰ  ਤੋਂ ਪੂਰਾ ਸਮਰਥਨ ਮਿਲ ਰਿਹਾ ਹੈ ।

farmer portest pic  ਹੋਰ ਪੜ੍ਹੋ : ਗੁਰੀ ਤੇ ਜੱਸ ਮਾਣਕ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਕਿਸਾਨ ਪ੍ਰਦਰਸ਼ਨ ‘ਚ, ਸਬਜ਼ੀਆਂ ਦੀਆਂ ਸੇਵਾ ਨਿਭਾਉਂਦੇ ਹੋਏ ਆਏ ਨਜ਼ਰ

ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਪੂਰੀ ਪੰਜਾਬੀ ਮਨੋਰੰਜਨ ਇੰਡਸਟਰੀ ਖੜੀ ਹੋਈ ਹੈ । ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਉੱਤੇ ਕਿਸਾਨਾਂ ਦੇ ਖਿਲਾਫ ਬੋਲ ਰਹੇ ਸੀ । ਜਿਸ ਨੂੰ ਰਣਜੀਤ ਬਾਵਾ ਨੇ ਆਪਣੇ ਨਵੇਂ ਗੀਤ 'ਪੰਜਾਬ ਬੋਲਦਾ 'ਦੇ ਨਾਲ ਸੱਚਾਈ ਦਾ ਸ਼ੀਸ਼ਾ ਦਿਖਾਇਆ ਹੈ ।

punjab bold pic

ਇਸ ਗੀਤ ਦੇ ਇੱਕ ਇੱਕ ਬੋਲ ਕਿਸਾਨ ਪ੍ਰਦਰਸ਼ਨ ਦੇ ਹਾਲਤਾਂ ਨੂੰ ਬਿਆਨ ਕਰ ਰਿਹਾ ਹੈ । ਇਸ ਤੋਂ ਇਲਾਵਾ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਭਾਰਤੀਆਂ ਨੂੰ ਯਾਦ ਕਰਵਾਇਆ ਹੈ।

punjab bold pic

ਇਸ ਗੀਤ ਦੇ ਬੋਲ Lovely Noor ਨੇ ਲਿਖੇ ਨੇ ਤੇ ਮਿਊਜ਼ਿਕ ਸੁੱਖ ਬਰਾੜ ਨੇ ਦਿੱਤਾ ਹੈ । Dhiman Productions ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ । ਕਿਸਾਨਾਂ ਦੇ ਹੱਕਾਂ ਦੇ ਲਈ ਰਣਜੀਤ ਬਾਵਾ ਦਾ ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਜਿਸ ਕਰਕੇ ਗਾਣੇ ਦੇ ਵਿਊਜ਼ ਲਗਾਤਾਰਾ ਵੱਧ ਰਹੇ ਨੇ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network