ਸਵੇਰ ਦੀ ਸੈਰ ਦੇ ਹਨ ਕਈ ਫਾਇਦੇ, ਸੈਰ ਦੇ ਨਾਲ-ਨਾਲ ਕਰੋ ਇਹ ਐਕਟੀਵਿਟੀਜ਼ ਹੋਵੇਗਾ ਦੁੱਗਣਾ ਲਾਭ
ਜਿਵੇਂ ਸਰੀਰ ਲਈ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਉਸੇ ਤਰ੍ਹਾਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਅਤੇ ਸੈਰ ਦੀ ਜ਼ਰੂਰਤ ਹੁੰਦੀ ਹੈ । ਅੱਜ ਕੱਲ੍ਹ ਜਿਸ ਤਰ੍ਹਾਂ ਦਾ ਸਾਡਾ ਲਾਈਫ ਸਟਾਈਲ ਹੈ । ਉਸ ਨੂੰ ਵੇਖਦੇ ਹੋਏ ਤਾਂ ਸਿਹਤ ਦਾ ਧਿਆਨ ਰੱਖਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ । ਪਰ ਕਈ ਵਾਰ ਅਸੀਂ ਆਪਣੀ ਸਿਹਤ ਪ੍ਰਤੀ ਅਵੇਸਲੇ ਹੋ ਜਾਂਦੇ ਹਾਂ ।
walk
ਜਿਸ ਕਾਰਨ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਅੱਜ ਅਸੀਂ ਤੁਹਾਨੂੰ ਸਵੇਰ ਦੀ ਸੈਰ ਦੇ ਫਾਇਦੇ ਬਾਰੇ ਦੱਸਾਂਗੇ ਕਿ ਇਹ ਕਿੰਨੀ ਜ਼ਰੂਰੀ ਹੈ ।ਸੈਰ ਬਿਮਾਰੀਆਂ ਨੂੰ ਦੂਰ ਕਰਨ ਵਾਲੀ ਅਜਿਹੀ ਕੁਦਰਤੀ ਦਵਾਈ ਹੈ ਜਿਸ ‘ਤੇ ਕੋਈ ਵੀ ਪੈਸਾ ਨਹੀਂ ਲੱਗਦਾ।
ਹੋਰ ਪੜ੍ਹੋ:ਧੀ ਅਨਾਇਆ ਦੇ ਨਾਲ ਜਿੰਮ ‘ਚ ਖੂਬ ਕਸਰਤ ਕਰਦੀ ਨਜ਼ਰ ਆਈ ਨੀਰੂ ਬਾਜਵਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ
Morning Walk
ਸਵੇਰ ਦੀ ਸੈਰ ਜੇ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਤਾਜ਼ੀ ਹਵਾ ਮਿਲਦੀ ਹੈ ।ਕਿਉਂਕਿ ਸਵੇਰ ਵਾਲਾ ਵਾਤਾਵਰਨ ਸ਼ਾਂਤ ਹੁੰਦਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ ਹੁੰਦਾ । ਜਿਸ ਨਾਲ ਤੁਹਾਨੂੰ ਸਾਫ਼ ਸੁਥਰੀ ਹਵਾ ਅਤੇ ਆਕਸੀਜਨ ਮਿਲਦੀ ਹੈ ।ਇਸ ਦੇ ਨਾਲ ਹੀ ਸਰੀਰ ਤਰੋ ਤਾਜ਼ਾ ਮਹਿਸੂਸ ਕਰਦਾ ਹੈ ।
ਸੈਰ ਬਿਮਾਰੀਆਂ ਤੋਂ ਬਚਣ ਤੇ ਠੀਕ ਕਰਨ ਵਾਲੀ ਅਜਿਹੀ ਕੁਦਰਤ 'ਦਵਾਈ' ਹੈ, ਜਿਸ 'ਤੇ ਕੋਈ ਟੈਕਸ ਨਹੀਂ ਲਗਦਾ। ਇਸ ਦਾ ਅਨੰਦ ਉਹੀ ਲੈ ਸਕਦਾ ਹੈ, ਜਿਸ ਨੇ ਸੈਰ ਸ਼ਬਦ ਨਾਲ ਮੋਹ ਕੀਤਾ ਹੋਵੇ, ਜੋ ਅੰਦਰੋਂ ਜੁੜਿਆ ਹੋਵੇ। ਮਹਿਜ਼ ਇਕ-ਦਿਨ ਤੁਰ ਕੇ ਲਾਹਾ ਭਾਲਣ ਵਾਲੇ ਲੋਕ ਸੈਰ ਦੇ ਸਹੀ ਅਰਥਾਂ ਤੋਂ ਅਨਜਾਣ ਹਨ।
ਸੈਰ ਦਾ ਭਾਵ ਹੈ ਤੁਰਨਾ, ਭਾਵੇਂ ਘਰ ਦੀ ਛੱਤ 'ਤੇ ਤੁਰੋ ਜਾਂ ਪਾਰਕ 'ਚ। ਕਈ ਲੋਕ ਦੇਸ਼ਾਂ-ਵਿਦੇਸ਼ਾਂ 'ਚ ਜਾ ਕੇ ਘੁੰਮਣ-ਫਿਰਨ ਨੂੰ ਵੀ ਸੈਰ-ਸਪਾਟਾ ਆਖਦੇ ਹਨ ਪਰ ਅੱਜ ਦਾ ਵਿਸ਼ਾ ਹੈ ਸਵੇਰ ਦੀ ਸੈਰ।
ਸਾਹ ਵਾਲੀ ਕਸਰਤ
ਸਵੇਰ ਦੀ ਸੈਰ ਸਮੇਂ ਹੌਲੀ-ਹੌਲੀ ਡੂੰਘੇ ਸਾਹ ਅੰਦਰ ਲਓ ਅਤੇ ਬਾਹਰ ਛੱਡੋ। ਇਸ ਤਰ੍ਹਾਂ ਪੰਜ ਮਿੰਟ ਤੱਕ ਕਰੋ।
ਲਾਭ- ਇਸ ਨਾਲ ਸਰੀਰ 'ਚ ਆਕਸੀਜਨ ਦਾ ਪੱਧਰ ਸੰਤੁਲਿਤ ਹੋਵੇਗਾ, ਨਾਲ ਹੀ ਫੇਫੜਿਆਂ ਦੀ ਕਸਰਤ ਹੋਵੇਗੀ।
ਯੋਗਾ
ਰੋਜ਼ ਸਵੇਰ ਦੀ ਸੈਰ ਸਮੇਂ ਪੰਜ ਤੋਂ ਅੱਠ ਮਿੰਟ ਯੋਗਾ ਕਰੋ।
ਲਾਭ- ਰੋਜ਼ ਯੋਗਾ ਕਰਨ ਨਾਲ ਥਕਾਵਟ ਅਤੇ ਤਣਾਅ ਦੀ ਸਮੱਸਿਆ ਦੂਰ ਹੋਵੇਗੀ।
ਸੂਰਜ ਨਮਸਕਾਰ
ਰੋਜ਼ ਸਵੇਰ ਦੀ ਸੈਰ ਨਾਲ ਪੰਜਤੋਂ ਦੱਸ ਮਿੰਟ ਸੂਰਜ ਨਮਸਕਾਰ ਵੀ ਕਰੋ।
ਲਾਭ- ਇਸ ਨਾਲ ਡਾਇਜੇਸ਼ਨ ਸੁਧਰੇਗਾ, ਪੇਟ ਦੀ ਚਰਬੀ ਘਟੇਗੀ, ਸਰੀਰ ਡਿਟਾਕਸ ਹੋਵੇਗਾ ਅਤੇ ਨਾਲ ਹੀ ਚਿਹਰੇ ਦੀ ਚਮਕ ਵਧੇਗੀ।