ਮੋਨਿਕਾ ਗਿੱਲ ਦੀ ਮਾਸੀ ਦਾ ਹੋਇਆ ਦਿਹਾਂਤ, ਅਦਾਕਾਰਾ ਨੇ ਭਾਵੁਕ ਪੋਸਟ ਕੀਤੀ ਸਾਂਝੀ
ਅਮਰੀਕਾ ਦੇ ਇੰਡੀਆਨਾਪੋਲਿਸ ‘ਚ ਹੋਈ ਫਾਈਰਿੰਗ ‘ਚ ਸ਼ਾਮਿਲ ਅੱਠ ਲੋਕਾਂ ‘ਚ ਅਦਾਕਾਰਾ ਮੋਨਿਕਾ ਗਿੱਲ ਦੀ
ਮਾਸੀ ਅਮਰਜੀਤ ਕੌਰ ਵੀ ਸ਼ਾਮਿਲ ਹਨ । ਮੋਨਿਕਾ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਸੀ ਲਈ ਭਾਵੁਕ ਨੋਟ ਲਿਖਿਆ ‘ਮੈਂ ਇਹ ਸੁਨੇਹਾ ਭਰੇ ਮਨ ਨਾਲ ਲਿਖ ਰਹੀ ਹੈ, ਜਦੋਂ ਮੈਂ ਆਪਣੇ ਪਰਿਵਾਰ ਨਾਲ ਬੈਠਦੀ ਹਾਂ ਤਾਂ ਇਸ ਦਿਲ ਦਹਿਲਾਉਣ ਅਤੇ ਦੁਖਦਾਈ ਘਟਨਾ ਨੂੰ ਯਾਦ ਕਰਕੇ ਕੰਬ ਜਾਂਦੀ ਹਾਂ।
Image From Monica Gill's Instagram
ਹੋਰ ਪੜ੍ਹੋ :ਰਾਖੀ ਸਾਵੰਤ ਦੀ ਮਾਂ ਦੇ ਕੈਂਸਰ ਦਾ ਅੱਜ ਹੋਵੇਗਾ ਇਲਾਜ, ਰਾਖੀ ਸਾਵੰਤ ਨੇ ਪ੍ਰਸ਼ੰਸਕਾਂ ਨੂੰ ਦੁਆ ਕਰਨ ਦੀ ਕੀਤੀ ਅਪੀਲ
Image From Monica Gill's Instagram
ਮੇਰੀ ਮਾਸੀ ਅਮਰਜੀਤ ਕੌਰ ਇੱਕ ਅਦਭੁਤ ਮਾਂ, ਪਤਨੀ, ਭੈਣ ਧੀ ਅਤੇ ਪਿਆਰ ਕਰਨ ਵਾਲੀ ਦੋਸਤ ਸੀ । ਉਹ ਬਹੁਤ ਯਾਦ ਆਏਗੀ ਅਤੇ ਉਸ ਦੀ ਯਾਦ ਹਮੇਸ਼ਾ ਸਾਡੇ ਦਿਲਾਂ ‘ਚ ਰਹੇਗੀ ।
Image From Monica Gill's Instagram
ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਤੁਹਾਨੂੰ ਯਾਦ ਕਰਦੇ ਹਾਂ । ਅਮਰਜੀਤ ਆਪਣੇ ਪਿੱਛੇ ਦੋ ਮੁੰਡਿਆਂ ਨੂੰ ਛੱਡ ਗਈ ਹੈ ਅਤੇ ਉਨ੍ਹਾਂ ਦੀ ਦੇਖਭਾਲ ਉਨ੍ਹਾਂ ਦੇ ਪਿਤਾ ਕਰਨਗੇ ਜੋ ਅਧਰੰਗ ਨਾਲ ਜੂਝ ਰਹੇ ਹਨ । ਉਹ ਪਰਿਵਰ ਦੀ ਦੇਖਭਾਲ ਕਰਨ ਵਾਲੀ ਅਤੇ ਕਮਾਉਣ ਵਾਲੀ ਇਕਲੌਤੀ ਔਰਤ ਸੀ ।
View this post on Instagram