ਮਨੀਂ ਲਾਡਰਿੰਗ ਮਾਮਲਾ: ਜੈਕਲੀਨ ਫਰਨਾਂਡੀਜ਼ ਨੇ ਦਿੱਲੀ ਹਾਈਕੋਰਟ 'ਚ ਪਟੀਸ਼ਨ ਪਾ ਮੰਗੀ ਵਿਦੇਸ਼ ਜਾਣ ਦੀ ਇਜਾਜ਼ਤ
ਮਨੀ ਲਾਂਡਰਿੰਗ ਮਾਮਲੇ ਵਿੱਚ ਨਾਂਅ ਆਉਣ ਮਗਰੋਂ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਲਾ ਦਿਨ ਬ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਇਸ ਕੇਸ ਵਿੱਚ ਨਾਂਅ ਆਉਣ ਤੋਂ ਬਾਅਦ ਸੁਰੱਖੀਆਂ 'ਚ ਰਹਿਣ ਦੇ ਨਾਲ-ਨਾਲ ਜੈਕਲੀਨ ਈਡੀ ਦੀ ਰਡਾਰ 'ਤੇ ਵੀ ਆ ਗਈ ਹੈ। ਹੁਣ ਇਹ ਖ਼ਬਰ ਹੈ ਕਿ ਜੈਕਲੀਨ ਨੇ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਪਾ ਕੇ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਹੈ।
image From instagram
ਦੇਸ਼ ਦੇ ਸਭ ਤੋਂ ਵੱਡੇ ਠੱਗ ਸੁਕੇਸ਼ ਚੰਦਰਸ਼ੇਖਰ ਦੇ 200 ਕਰੋੜ ਰੁਪਏ ਦੀ ਰਿਕਵਰੀ ਮਾਮਲੇ 'ਚ ਜੈਕਲੀਨ ਖਿਲਾਫ ਵੀ ਜਾਂਚ ਚੱਲ ਰਹੀ ਹੈ। ਹਾਲ ਹੀ 'ਚ ਈਡੀ ਨੇ ਜੈਕਲੀਨ ਦੀ 7.27 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਜਿਸ ਤੋਂ ਬਾਅਦ ਅਦਾਕਾਰਾ ਨੇ ਅੱਜ ਦਿੱਲੀ ਦੀ ਅਦਾਲਤ ਵਿੱਚ ਪਟੀਸ਼ਨ ਦਾਖਲ ਕੀਤੀ ਹੈ। ਇਸ ਪਟੀਸ਼ਨ ਵਿੱਚ ਜੈਕਲੀਨ ਨੇ ਅਦਾਲਤ ਤੋਂ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਹੈ।
image From google
ਹੋਰ ਪੜ੍ਹੋ : ਮਨੀ ਲਾਂਡਰਿੰਗ ਮਾਮਲਾ: ਮੁੜ ਵਧੀਆਂ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਲਾਂ, ਈਡੀ ਨੇ 7.27 ਕਰੋੜ ਦੀ ਜਾਇਦਾਦ ਕੀਤੀ ਕੁਰਕ
ਜੈਕਲੀਨ ਨੇ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ ਉਹ ਤੁਰੰਤ 15 ਦਿਨਾਂ ਦੇ ਵਿਦੇਸ਼ ਦੌਰੇ 'ਤੇ ਜਾਣਾ ਚਾਹੁੰਦੀ ਹੈ। ਜੈਕਲੀਨ ਨੇ ਦੱਸਿਆ ਹੈ ਕਿ ਉਸ ਨੂੰ ਸਾਲ 2022 'ਚ ਹੋਣ ਵਾਲੇ ਆਈਫਾ ਵੀਕੈਂਡ ਐਵਾਰਡਸ ਲਈ ਅਬੂ ਧਾਬੀ ਜਾਣਾ ਹੈ। ਇੰਨਾ ਹੀ ਨਹੀਂ ਉਸ ਨੇ ਅਦਾਲਤ ਤੋਂ ਕੁਝ ਫਿਲਮਾਂ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਫਰਾਂਸ ਅਤੇ ਨੇਪਾਲ ਜਾਣ ਦੀ ਇਜਾਜ਼ਤ ਵੀ ਮੰਗੀ ਹੈ। ਦੱਸ ਦੇਈਏ ਕਿ ਜੈਕਲੀਨ ਦੀ ਅਰਜ਼ੀ 'ਤੇ 18 ਮਈ ਨੂੰ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ਹੋਣੀ ਹੈ।
ਦੱਸ ਦੇਈਏ ਕਿ ਜੈਕਲੀਨ ਖਿਲਾਫ ਲੁੱਕਆਊਟ ਸਰਕੂਲਰ ਚੱਲ ਰਿਹਾ ਹੈ, ਜਿਸ ਕਾਰਨ ਉਹ ਵਿਦੇਸ਼ ਨਹੀਂ ਜਾ ਸਕਦੀ। ਉਸ ਨੂੰ ਮੁੰਬਈ ਹਵਾਈ ਅੱਡੇ 'ਤੇ ਉਸ ਸਮੇਂ ਹਿਰਾਸਤ 'ਚ ਲਿਆ ਗਿਆ ਜਦੋਂ ਉਹ ਪਿਛਲੇ ਸਾਲ ਦਸੰਬਰ 'ਚ ਵਿਦੇਸ਼ ਯਾਤਰਾ 'ਤੇ ਜਾ ਰਹੀ ਸੀ। ਹਾਲਾਂਕਿ ਥੋੜ੍ਹੀ ਜਿਹੀ ਪੁੱਛਗਿੱਛ ਤੋਂ ਬਾਅਦ ਜੈਕਲੀਨ ਨੂੰ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੂੰ ਕਿਹਾ ਗਿਆ ਕਿ ਉਹ ਜਾਂਚ ਪੂਰੀ ਹੋਣ ਤੱਕ ਦੇਸ਼ ਨਹੀਂ ਛੱਡ ਸਕਦੀ।
image From google
ਹੋਰ ਪੜ੍ਹੋ : Saadat Hasan Manto Birthday: ਇੱਕ ਬਦਨਾਮ ਕਹਾਣੀਕਾਰ, ਜਿਸ ਦੀ ਕਹਾਣੀਆਂ 'ਤੇ ਬਣੀ ਫਿਲਮਾਂ ਨੇ ਵਿਖਾਇਆ ਸਮਾਜ ਦਾ ਸੱਚ
ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਲਿੰਕਅੱਪ ਦੀਆਂ ਖਬਰਾਂ ਤੋਂ ਬਾਅਦ ਜੈਕਲੀਨ ਫਰਨਾਂਡੀਜ਼ ਈਡੀ ਦੀ ਰਡਾਰ 'ਤੇ ਆ ਚੁੱਕੀ ਹੈ। ਈਡੀ ਵੱਲੋਂ ਜੈਕਲੀਨ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।ਸੁਕੇਸ਼ ਚੰਦਰਸ਼ੇਖਰ ਉੱਤੇ ਇਹ ਵੀ ਦੋਸ਼ ਲੱਗੇ ਹਨ ਕਿ ਉਹ ਜੈਕਲੀਨ ਅਤੇ ਉਸਦੇ ਪਰਿਵਾਰ ਨੂੰ ਮਹਿੰਗੇ ਤੋਹਫ਼ੇ ਦਿੰਦਾ ਸੀ। ਇਸ ਮਾਮਲੇ 'ਚ ਜੈਕਲੀਨ ਦੀ 7.27 ਕਰੋੜ ਰੁਪਏ ਦੀ ਜਾਇਦਾਦ ਵੀ ਕੁਰਕ ਕੀਤੀ ਗਈ ਹੈ। ਇਸ ਮਾਮਲੇ 'ਚ ਜੈਕਲੀਨ ਤੋਂ ਇਲਾਵਾ ਨੋਰਾ ਫਤੇਹੀ ਸਣੇ ਹੋਰ ਅਭਿਨੇਤਰੀਆਂ ਤੋਂ ਵੀ ਪੁੱਛਗਿੱਛ ਜਾਰੀ ਹੈ।