ਮੋਹਿਨਾ ਕੁਮਾਰੀ ਦੇ ਘਰ ਗੂੰਜੀ ਕਿਲਕਾਰੀ, ਬੇਟੇ ਨੇ ਲਿਆ ਜਨਮ

Reported by: PTC Punjabi Desk | Edited by: Shaminder  |  April 16th 2022 05:34 PM |  Updated: April 16th 2022 05:34 PM

ਮੋਹਿਨਾ ਕੁਮਾਰੀ ਦੇ ਘਰ ਗੂੰਜੀ ਕਿਲਕਾਰੀ, ਬੇਟੇ ਨੇ ਲਿਆ ਜਨਮ

ਮੋਹਿਨਾ ਕੁਮਾਰੀ (Mohena Kumari) ਜੋ ਕਿ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮੋਹਿਨਾ ਕੁਮਾਰੀ ਦੇ ਘਰ ਬੇਟਾ (Baby Boy) ਹੋਇਆ ਹੈ । ਜਿਸ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਜਿਸ ਤੋਂ ਬਾਅਦ ਅਦਾਕਾਰਾ ਨੂੰ ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਅਤੇ ਹਰ ਪਾਸਿਓਂ ਉਨ੍ਹਾਂ ਨੂੰ ਵਧਾਈ ਮਿਲ ਰਹੀ ਹੈ। ਕੁਝ ਦਿਨ ਪਹਿਲਾਂ ਹੀ ਅਦਾਕਾਰਾ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ । ਅਦਾਕਾਰਾ ਨੇ ਜਦੋਂ ਤੋਂ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ, ਉਦੋਂ ਤੋਂ ਹੀ ਉਸ ਨੇ ਟੀਵੀ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ ।

image From instagram

ਹੋਰ ਪੜ੍ਹੋ : ਕਈ ਫ਼ਿਲਮਾਂ ਅਤੇ ਟੀਵੀ ਸੀਰੀਅਲ ‘ਚ ਕੰਮ ਕਰਨ ਵਾਲੀ ਅਦਾਕਾਰਾ ਮੰਜੂ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

ਦੱਸ ਦਈਏ ਕਿ ਮੋਹਿਨਾ ਕੁਮਾਰੀ ਨੇ ੧੪ ਅਕਤੂਬਰ ੨੦੧੯ ਨੂੰ ਉੱਤਰਾਖੰਡ ਦੇ ਕੈਬਨਿਟ ਮੰਤਰੀ ਅਤੇ ਅਧਿਆਤਮਿਕ ਗੁਰੂ ਸਤਪਾਲ ਮਹਾਰਾਜ ਦੇ ਛੋਟੇ ਪੁੱਤਰ ਸੁਯਸ਼ ਰਾਵਤ ਨਾਲ ਵਿਆਹ ਕੀਤਾ ਸੀ। ਦੋਹਾਂ ਦਾ ਵਿਆਹ ਹਰਿਦੁਆਰ 'ਚ ਬਹੁਤ ਧੂਮ-ਧਾਮ ਨਾਲ ਹੋਇਆ। ਜਿਸ 'ਚ ਟੀਵੀ ਇੰਡਸਟਰੀ ਤੋਂ ਲੈ ਕੇ ਰਾਜਨੀਤੀ ਤੱਕ ਦੀਆਂ ਕਈ ਦਿੱਗਜਾਂ ਨੇ ਸ਼ਿਰਕਤ ਕੀਤੀ।

image From instagram

ਮੋਹਿਨਾ ਅਤੇ ਸੁਯਸ਼ ਦੇ ਵਿਆਹ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਮੋਹਿਨਾ ਕੁਮਾਰੀ ਨੇ ਬੇਸ਼ੱਕ ਅਦਾਕਾਰੀ ਦੇ ਖੇਤਰ ਤੋਂ ਦੂਰੀ ਬਣਾਈ ਹੋਈ ਸੀ ਪਰ ਉਹ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸ਼ਕਾਂ ਦੇ ਨਾਲ ਅਕਸਰ ਆਪਣੀਆਂ ਤਸਵੀਰਾਂ ‘ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ । ਉਹ ਆਪਣੇ ਪਰਿਵਾਰ ਦੇ ਨਾਲ ਵੀ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਮੋਹਿਨਾ ਕੁਮਾਰੀ ਨੇ ਟੀਵੀ ਦੀ ਕਈ ਸੀਰੀਅਲਸ ‘ਚ ਕੰਮ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network