ਕਿਸਾਨਾਂ ਦੇ ਦਿੱਲੀ ਰੋਸ ਧਰਨੇ ‘ਚ ਮੋਗਾ ਦੇ ਕਿਸਾਨ ਗੁਰਬਚਨ ਸਿੰਘ ਦਾ ਦਿਹਾਂਤ
ਕਿਸਾਨਾਂ ਦਾ ਦਿੱਲੀ ‘ਚ ਖੇਤੀ ਕਾਨੂੰਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਜਾਰੀ ਹੈ । ਇਸੇ ਰੋਸ ਧਰਨੇ ‘ਚ ਮੋਗਾ ਦੇ ਕਿਸਾਨ ਗੁਰਬਚਨ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ । ਇਹ ਕਿਸਾਨ ਜਿਸ ਦਿਨ ਦਾ ਧਰਨਾ ਪ੍ਰਦਰਸ਼ਨ ਸ਼ੁਰੂ ਹੋਇਆ ਸੀ,ਉਸੇ ਦਿਨ ਤੋਂ ਪ੍ਰਦਰਸ਼ਨ ‘ਚ ਸ਼ਾਮਿਲ ਸੀ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਲੁਧਿਆਣਾ ਦੇ ਇੱਕ ਕਿਸਾਨ ਜੋ ਕਿ ਮਕੈਨਿਕ ਦੀ ਸੇਵਾ ਨਿਭਾ ਰਹੇ ਸਨ ਉਨ੍ਹਾਂ ਦਾ ਵੀ ਦਿਹਾਂਤ ਹੋ ਗਿਆ ਸੀ ।
ਇਸ ਦੇ ਨਾਲ ਹੀ ਗੱਜਣ ਸਿੰਘ ਦਾ ਵੀ ਦਿਹਾਂਤ ਹੋ ਗਿਆ ਹੈ । ਕਿਸਾਨਾਂ ਨੇ ਸੰਘਰਸ਼ ਦੇ 7ਵੇਂ ਦਿਨ ਹੀ ਦਿੱਲੀ ਦੇ ਨੱਕ 'ਚ ਦਮ ਲਿਆ ਦਿੱਤਾ ਹੈ। ਦਿੱਲੀ ਦੇ ਮੁੱਖ ਐਂਟਰੀ ਪੁਆਇੰਟਾਂ 'ਤੇ ਕਿਸਾਨਾਂ ਨੇ ਧਰਨੇ ਲਾ ਦਿੱਤੇ।
ਹੋਰ ਪੜ੍ਹੋ : ਕਿਸਾਨ ਅੰਦੋਲਨ ’ਚ ਪੰਜਾਬੀ ਗਾਇਕਾਂ ਦਾ ਵੱਡਾ ਯੋਗਦਾਨ, ਕਿਸਾਨਾਂ ਵਿੱਚ ਜੋਸ਼ ਭਰਨ ਲਈ ਗਾਏ ਗਾਣੇ !
ਇਸ ਨਾਲ ਯਾਤਰੀਆਂ ਖਾਸ ਕਰਕੇ ਦਫਤਰ ਜਾਣ ਵਾਲਿਆਂ ਨੂੰ ਬੁੱਧਵਾਰ ਲੰਬੇ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਘੁੰਮ ਘੁਮਾ ਕੇ ਕੰਮਕਾਜ ’ਤੇ ਜਾਣਾ ਪਿਆ। ਇਸ ਕਰਕੇ ਦਿੱਲੀ ਦਾ ਸਾਰਾ ਤਾਣਾਬਾਣਾ ਉਲਝ ਗਿਆ ਹੈ। ਦਿੱਲੀ ਨੂੰ ਬਾਹਰੋਂ ਸਪਲਾਈ ਵੀ ਰੁਕਦੀ ਜਾ ਰਹੀ ਹੈ ਜਿਸ ਕਰਕ ਫਲ-ਸਬਜ਼ੀਆਂ ਦੇ ਭਾਅ ਅਸਮਾਨੀਂ ਚੜ੍ਹਨ ਲੱਗੇ ਹਨ।
ਤਾਜ਼ਾ ਰਿਪੋਰਟ ਮੁਤਾਬਕ ਹਜ਼ਾਰਾਂ ਕਿਸਾਨਾਂ ਨੇ ਅੱਜ 7ਵੇਂ ਦਿਨ ਰਾਸ਼ਟਰੀ ਰਾਜਧਾਨੀ ਦੇ ਮੁੱਖ ਐਂਟਰੀ ਪੁਆਇੰਟਾਂ ਨੂੰ ਬੰਦ ਕਰ ਦਿੱਤਾ। ਪੁਲੀਸ ਨੇ ਹਰਿਆਣਾ-ਦਿੱਲੀ ਹੱਦ ਨੂੰ ਸਿੰਘੂ ਤੇ ਟੀਕਰੀ ਤੋਂ ਆਵਾਜਾਈ ਲਈ ਬੰਦ ਰੱਖਿਆ ਹੋਇਆ ਹੈ। ਉੱਤਰ ਪ੍ਰਦੇਸ਼ ਦੀ ਸਰਹੱਦ ਵਾਲੇ ਗਾਜ਼ੀਪੁਰ ਵਿੱਚ ਵੀ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਹੈ।
View this post on Instagram