ਜੱਟ ਦਾ ਪਜਾਮਾ ਮੋਡੀਫਾਈ ਕਰਕੇ ਮਰ ਜਾਣੀ ਨੇ ਪਾ ਲਿਆ ਪਲਾਜ਼ੋ
ਅੱਜ ਕੱਲ ਨਿੱਤ ਨਵਾਂ ਫੈਸ਼ਨ ਦਾ ਟ੍ਰੇਂਡ ਚੱਲ ਰਿਹਾ ਹੈ । ਗੀਤਾਂ 'ਚ ਵੀ ਇਸ ਟਰੈਂਡ ਨੂੰ ਗਾਇਕਾਂ ਵੱਲੋਂ ਬਿਆਨ ਕੀਤਾ ਜਾਂਦਾ ਹੈ । ਹੁਣ ਰਵਿੰਦਰ ਗਰੇਵਾਲ ਨੂੰ ਹੀ ਲੈ ਲਉ । ਉਹ ਹੁਣ ਮੁੜ ਤੋਂ ਆਪਣੇ ਨਵੇਂ ਗੀਤ 'ਚ ਪਲਾਜ਼ੋ ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਗੀਤ 'ਚ ਉਨ੍ਹਾਂ ਨੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਇੱਕ ਪਜਾਮੇ ਨੂੰ ਮੋਡੀਫਾਈ ਕਰਕੇ ਪਲਾਜ਼ੋ ਦਾ ਰੂਪ ਦੇ ਦਿੱਤਾ ਗਿਆ ਹੈ ਅਤੇ ਇਸ ਫੈਸ਼ਨ ਨੂੰ ਅੰਨੇਵਾਹ ਨੌਜਵਾਨ ਕੁੜੀਆਂ ਫੋਲੋ ਕਰਦੀਆਂ ਨੇ ।
ਹੋਰ ਵੇਖੋ : ਰਵਿੰਦਰ ਗਰੇਵਾਲ ਦਾ ‘ਫੋਰ ਬਾਈ ਫੋਰ’ ਗੀਤ ਹੋਇਆ ਰਿਲੀਜ਼
https://www.youtube.com/watch?v=ZPwncH6R6g4&feature=youtu.be
ਆਪਣੇ ਪੰਜਾਬੀ ਪਹਿਰਾਵੇ ਨੂੰ ਛੱਡ ਕੇ ਇਸ ਨਵੇਂ ਫੈਸ਼ਨ ਨੂੰ ਅਪਣਾ ਰਹੀਆਂ ਨੇ ਪਰ ਜੋ ਗੱਲ ਪੰਜਾਬੀ ਸੂਟ 'ਚ ਹੈ ਉਹ ਕਿਸੇ ਹੋਰ ਪਹਿਰਾਵੇ 'ਚ ਨਹੀਂ । ਬਸ ਰਵਿੰਦਰ ਗਰੇਵਾਲ ਨੇ ਵੀ ਆਪਣੇ ਗਾਣੇ 'ਚ ਇਸ ਨੂੰ ਵਿਖਾਉਣ ਦੀ ਨਿਵੇਕਲਾ ਜਿਹਾ ਉਪਰਾਲਾ ਕੀਤਾ ਹੈ ।
ਹੋਰ ਵੇਖੋ : ਰਵਿੰਦਰ ਗਰੇਵਾਲ ਜਲਦ ਨਵੇਂ ਗੀਤ ਨਾਲ ਹੋਣਗੇ ਹਾਜ਼ਰ
Modify Pajama | New Punjabi Song | Ravinder Grewal
ਇਸ ਦੇ ਨਾਲ ਹੀ ਇਹ ਵੀ ਸੁਨੇਹਾ ਪੰਜਾਬੀ ਮੁਟਿਆਰਾਂ ਨੂੰ ਦਿੱਤਾ ਹੈ ਕਿ ਪੰਜਾਬੀ ਮੁਟਿਆਰਾਂ ਭਾਵੇਂ ਜਿਹੜਾ ਵੀ ਫੈਸ਼ਨ ਅਪਣਾ ਲੈਣ ਜਿੰਨੀਆਂ ਖੂਬਸੂਰਤ ਉਹ ਸੂਟ 'ਚ ਦਿਖਾਈ ਦਿੰਦੀਆਂ ਨੇ ਓਨੀਆਂ ਕਿਸੇ ਹੋਰ ਪਹਿਰਾਵੇ 'ਚ ਨਹੀਂ ।ਇਸ ਦੇ ਨਾਲ ਹੀ ਇਸ ਨੂੰ ਮਰਦਾਂ ਦਾ ਪਹਿਰਾਵਾ ਵੀ ਦੱਸਿਆ ਹੈ । ਜਿਸ ਨੂੰ ਅੱਜ ਕੱਲ੍ਹ ਕੁੜੀਆਂ ਪਲਾਜ਼ੋ ਦਾ ਨਾਂਅ ਦੇ ਰਹੀਆਂ ਨੇ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ravinder grewal new song