ਪੰਜਾਬ ਦੇ ਨੌਜਵਾਨਾਂ ਨੂੰ ਡਰਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਪਾ ਰਹੀ ਹੈ ਝੂਠੇ ਕੇਸ, ਕਿਹਾ ਇੰਦਰਜੀਤ ਨਿੱਕੂ ਨੇ
ਖੇਤੀ ਕਾਨੂੰਨਾਂ ਖ਼ਿਲਾਫ਼ ਉੱਠਣ ਵਾਲੀ ਆਵਾਜ਼ ਨੂੰ ਦਬਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਹਰ ਹੀਲਾ ਵਰਤ ਰਹੀ ਹੈ । ਬੀਤੇ ਦਿਨ ਦਿੱਲੀ ਪੁਲਿਸ ਨੇ ਕੁਝ ਤਸਵੀਰਾਂ ਜਾਰੀ ਕਰਕੇ ਇਹ ਦਾਅਵਾ ਕੀਤਾ ਸੀ ਕਿ ਇਹਨਾਂ ਲੋਕਾਂ ਨੇ ਹੀ ਲਾਲ ਕਿਲ੍ਹੇ ਦੀ ਘਟਨਾ ਨੂੰ ਅੰਜਾਮ ਦੇਣ ਵਿੱਚ ਵੱਡਾ ਰੋਲ ਨਿਭਾਇਆ ਹੈ । ਜਿਸ ਤੋਂ ਬਾਅਦ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ ।
Image from Inderjit nikku's instagram
ਹੋਰ ਪੜ੍ਹੋ :
ਸੋਨੂੰ ਸੂਦ ਨੇ ਖੋਲਿਆ ‘ਸੋਨੂੰ ਦਾ ਢਾਬਾ’, ਵੀਡੀਓ ਵਾਇਰਲ
Image from Inderjit nikku's instagram
ਸੰਗਰੂਰ ਵਿੱਚ ਇੱਕ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੇ ਇੰਦਰਜੀਤ ਨਿੱਕੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕਾਂ 'ਤੇ ਝੂਠੇ ਪਰਚੇ ਪਾਕੇ ਕਿਸਾਨਾਂ ਦੇ ਸੱਚ ਦੀ ਆਵਾਜ਼ ਨੂੰ ਕੇਂਦਰ ਦੀ ਮੋਦੀ ਸਰਕਾਰ ਦਬਾ ਨਹੀਂ ਸਕਦੀ। ਨਿੱਕੂ ਸੰਗਰੂਰ ਦੇ ਪਿੰਡ ਅਬਦੁੱਲਾਪੁਰ ਚੁਹਾਣਾ ਵਿੱਚ ਕਰਵਾਏ ਗਏ ਗੁਰਮਤਿ ਸਮਾਗਮ 'ਚ ਪਹੁੰਚੇ ਹੋਏ ਸਨ ।
Image from Inderjit nikku's instagram
ਨਿੱਕੂ ਨੇ ਕਿਹਾ ਕਿ ਮੋਦੀ ਸਰਕਾਰ ਇਹ ਕਾਨੂੰਨ ਸਾਡੇ ਪੰਜਾਬ ਦੀ ਕਿਸਾਨੀ 'ਤੇ ਧੱਕੇ ਨਾਲ ਲਾਗੂ ਕਰ ਰਹੀ ਹੈ, ਜੋ ਲੋਕਤੰਤਰ ਦੇ ਘਾਣ ਤੋਂ ਸਿਵਾਏ ਕੁਝ ਨਹੀਂ। ਜਦ ਗਾਇਕ ਨਿੱਕੂ ਤੋਂ ਲਾਲ ਕਿਲ੍ਹੇ ਵਾਲੀ ਘਟਨਾ 'ਚ ਪਾਏ ਕੇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਝੂਠੇ ਪਰਚੇ ਪੰਜਾਬ ਦੇ ਨੌਜਵਾਨਾਂ ਨੂੰ ਡਰਾਉਣ ਲਈ ਪਾਏ ਜਾ ਰਹੇ ਹਨ ਤਾਂ ਕਿ ਉਹ ਦਿੱਲੀ ਧਰਨੇ 'ਚ ਨਾ ਆਉਣ ਪਰ ਪਹਿਲਾਂ ਨਾਲੋਂ ਵੀ ਵੱਧ ਨੌਜਵਾਨ ਇਸ ਸੰਘਰਸ਼ ਵਿਚ ਸ਼ਾਮਿਲ ਹੋ ਰਹੇ ਹਨ।
View this post on Instagram
View this post on Instagram