ਸੋਸ਼ਲ ਮੀਡੀਆ ’ਤੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰ ਨੇ ਚੱਲੀ ਸੀ ਚਾਲ, ਕਿਸਾਨਾਂ ਨੇ ਕੀਤੀ ਫੇਲ੍ਹ
ਕਿਸਾਨੀ ਮੋਰਚੇ ਨੂੰ ਫੇਲ੍ਹ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਹਰ ਹੀਲਾ ਵਰਤ ਰਹੀ ਹੈ । ਪਰ ਕਿਸਾਨਾਂ ਦਾ ਹੌਸਲਾ ਹੋਰ ਵੱਧਦਾ ਜਾ ਰਿਹਾ ਹੈ । ਜਿੱਥੇ ਕਿਸਾਨ ਆਪਣੇ ਦਿਲ ਦੀ ਗੱਲ ਦੁਨੀਆ ਭਰ ਵਿੱਚ ਸੋਸ਼ਲ ਮੀਡੀਆ ਰਾਹੀਂ ਪਹੁੰਚਾ ਰਹੇ ਹਨ। ਉੱਥੇ ਗੋਦੀ ਮੀਡੀਆ ਸਰਕਾਰ ਦੇ ਪ੍ਰਭਾਵ ਹੇਠ ਸਹੀ ਜਾਣਕਾਰੀ ਨਹੀਂ ਦੇ ਰਿਹਾ। ਜਿਸ ਨੂੰ ਦੇਖਦੇ ਹੋਏ ਕਿਸਾਨਾਂ ਨੇ ਆਪਣੇ ਆਈਟੀ ਸੈੱਲ ਦਾ ਗਠਨ ਕੀਤਾ ਸੀ ।
ਹੋਰ ਪੜ੍ਹੋ :
ਇਸ ਸਭ ਦੇ ਚਲਦੇ ਕਿਸਾਨਾਂ ਦੇ ਵੱਖ ਵੱਖ ਸੋਸ਼ਲ ਮੀਡੀਆ ਅਕਾਊਂਟਾਂ ਨੂੰ ਬਲੌਕ ਕਰਨ ਦੀ ਕਾਰਵਾਈ ਕੀਤੀ ਗਈ । ਕਿਸਾਨਾਂ ਵੱਲੋਂ ਚਲਾਏ ਜਾ ਰਹੇ ‘ਫੇਸਬੁੱਕ’ ਤੇ ‘ਇੰਸਟਾਗ੍ਰਾਮ’ ਅਕਾਊਂਟ ਐਤਵਾਰ ਨੂੰ ਪਹਿਲਾਂ ਬਲੌਕ ਕਰ ਦਿੱਤੇ ਗਏ। ਜਿਸ ਤੋਂ ਬਾਅਦ ਪੂਰੇ ਵਿਸ਼ਵ ਵਿੱਚ ਇਸ ਦੀ ਨਿੰਦਾ ਕੀਤੀ ਗਈ ਸੀ ਤਾਂ ਇਹ ਅਕਾਊਂਟ ਕੁਝ ਸਮੇਂ ਮਗਰੋਂ ਚਲਾ ਦਿੱਤੇ ਗਏ। ਕਿਸਾਨਾਂ ਦਾ ਇਲਜ਼ਾਮ ਹੈ ਕਿ ਇਹ ਸਭ ਸਰਕਾਰ ਦੀ ਕਹਿਣ 'ਤੇ ਹੋ ਰਿਹਾ ਹੈ।
‘ਕਿਸਾਨ ਏਕਤਾ ਮੋਰਚਾ’ ਦੇ ਨਾਂ ਹੇਠ ਚਲਾਏ ਜਾ ਰਹੇ ਪੇਜਾਂ ਦੇ ਮੈਨੇਜਰਾਂ ਨੇ ਕਿਹਾ ਕਿ ਇਨ੍ਹਾਂ ਦੇ ਲੱਖਾਂ ਫੌਲੋਅਰਜ਼ ਹਨ ਤੇ ‘ਫੇਸਬੁੱਕ’ ਨੇ ਐਕਸੈੱਸ ਬਲਾਕ ਕਰ ਦਿੱਤਾ ਸੀ। ‘ਫੇਸਬੁੱਕ’ ਵੱਲੋਂ ਪੋਸਟ ਸੁਨੇਹੇ ਵਿੱਚ ਕਿਹਾ ਗਿਆ ਸੀ ਕਿ ਇਹ ਪੇਜ ਪਲੈਟਫਾਰਮ ਦੇ ਭਾਈਚਾਰਕ ਮਿਆਰਾਂ ਉਤੇ ਖ਼ਰੇ ਨਹੀਂ ਉਤਰਦੇ। ਜ਼ਿਕਰਯੋਗ ਹੈ ਕਿ ‘ਇੰਸਟਾਗ੍ਰਾਮ’ ਦੀ ਮਾਲਕ ਕੰਪਨੀ ਵੀ ‘ਫੇਸਬੁੱਕ’ ਹੈ। ਮੋਰਚੇ ਦੇ ‘ਇੰਸਟਾਗ੍ਰਾਮ’ ਪੇਜ ਉਤੇ ਨਵੀਆਂ ਪੋਸਟਾਂ ਪਾਉਣਾ ਬਲੌਕ ਕਰ ਦਿੱਤਾ ਗਿਆ ਸੀ ਪਰ ਮਗਰੋਂ ਇਹ ਅਕਾਊਂਟ ਵੀ ਚੱਲ ਪਿਆ।
View this post on Instagram