ਪੰਜਾਬੀ ਫ਼ਿਲਮ ‘ਮਿੱਟੀ ਦਾ ਬਾਵਾ’ ਸਮਰਪਿਤ ਹੈ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਗੁਰਪੁਰਬ ਨੂੰ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼
ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਲੈ ਕੇ ਦੁਨੀਆਂ ਭਰ ਦੇ ਕੋਨੇ-ਕੋਨੇ ‘ਚ ਉਤਸ਼ਾਹ ਤੇ ਖੁਸ਼ੀਆਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਜਿਸਦੇ ਚੱਲਦੇ ਹਰ ਕੋਈ ਆਪਣੇ ਵੱਲੋਂ ਵੱਖਰੇ ਵੱਖਰੇ ਉਪਰਾਲੇ ਕਰ ਰਹੇ ਹਨ। ਅਜਿਹਾ ਹੀ ਇੱਕ ਉਪਰਾਲਾ ਪੀਟੀਸੀ ਪੰਜਾਬੀ ਉੱਤੇ ਚਲਦੇ ਪ੍ਰੋਗਰਾਮ ‘ਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ‘ਚ ਟਰਬਨ ਟ੍ਰੈਵਲਰ ਦੇ ਨਾਂਅ ਨਾਲ ਮਸ਼ਹੂਰ ਅਮਰਜੀਤ ਸਿੰਘ ਚਾਵਲਾ ਜੋ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ‘ਤੇ ਧਾਰਮਿਕ ਯਾਤਰਾ ‘ਤੇ ਨਿਕਲੇ ਹੋਏ ਹਨ। ਇਸ ਪ੍ਰੋਗਰਾਮ ‘ਚ ਅਮਰਜੀਤ ਸਿੰਘ ਚਾਵਲਾ ਉਨ੍ਹਾਂ ਸਾਰੇ ਹੀ ਸਾਥਾਨਾਂ ਦੇ ਦਰਸ਼ਨ ਕਰ ਰਹੇ ਨੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚਰਨ ਪਾਏ ਸਨ।
ਹੋਰ ਵੇਖੋ:ਸਾਰਿਕਾ ਗਿੱਲ ਤੇ ਚੱੜਿਆ ਬਾਠਾਂ ਵਾਲੇ ਦਾ ਰੰਗ, ਦੇਖੋ ਵੀਡੀਓ
ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਇੱਕ ਪੰਜਾਬੀ ਫ਼ਿਲਮ ਮਿੱਟੀ ਦਾ ਬਾਵਾ ਆ ਰਹੀ ਹੈ। ‘ਮਿੱਟੀ ਦਾ ਬਾਵਾ’ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਨੇ ਕੇ.ਐੱਸ ਮਲਹੋਤਰਾ ਨੇ ਕੀਤਾ ਹੈ ਜੋ ਕਿ ਪਹਿਲਾਂ ਵੀ ‘ਖਾਲਸਾ ਮੇਰੋ ਰੂਪ ਹੈ ਖਾਸ’ ਵੀ ਬਣਾ ਚੁੱਕੇ ਹਨ।
ਇਸ ਫ਼ਿਲਮ ‘ਚ ਨਜ਼ਰ ਆਉਣਗੇ ਤੇਜੀ ਸੰਧੂ, ਤਰਸੇਮ ਪਾਲ, ਨਛੱਤਰ ਗਿੱਲ, ਅੰਮ੍ਰਿਤ ਸਿੰਘ ਬਿੱਲਾ, ਮੰਨਤ ਨੂਰ, ਮਨਪ੍ਰੀਤ ਕੌਰ, ਜਰਨੈਲ ਸਿੰਘ, ਬੀ.ਐਨ. ਸ਼ਰਮਾ। ਇਹ ਫ਼ਿਲਮ 18 ਅਕਤੂਬਰ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋ ਜਾਵੇਗੀ।