ਮਿਸ ਯੂਨੀਵਰਸ ਹਰਨਾਜ਼ ਸੰਧੂ ਦਾ ਡਾਂਸ ਵੀਡੀਓ ਹੋ ਰਿਹਾ ਵਾਇਰਲ
ਮਿਸ ਯੂਨੀਵਰਸ ਹਰਨਾਜ਼ ਸੰਧੂ (Harnaaz Kaur Sandhu) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਹਰਨਾਜ਼ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਦਰਅਸਲ ਹਰਨਾਜ਼ ਦਾ ਇਹ ਵੀਡੀਓ ਤਿੱਬਤੀ ਪੁਲਿਸ ਦੇ ਪਰਿਵਾਰਾਂ ਦੇ ਵੱਲੋਂ ਕਰਵਾਇਆ ਗਿਆ ਸੀ । ਜਿਸ ‘ਚ ਮਿਸ ਯੂਨੀਵਰਸ ਦਿਲ ਖੋਲ੍ਹ ਕੇ ਨੱਚੀ ਸੀ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਚਾਹੁਣ ਵਾਲੇ ਵੀ ਇਸ ਤੇ ਕਮੈਂਟਸ ਕਰ ਰਹੇ ਹਨ । ਇਹ ਵੀਡੀਓ ਨੋਇਡਾ ਦਾ ਹੈ, ਜਿੱਥੇ ਤਿੱਬਤੀ ਬਾਰਡਰ ਪੁਲਿਸ ਨੇ ਹਰਨਾਜ਼ ਨੂੰ ਵੀ ਸੱਦਾ ਭੇਜਿਆ ਸੀ ।
ਹੋਰ ਪੜ੍ਹੋ : ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਹਰਨਾਜ਼ ਸੰਧੂ ਨੇ ਕਿਹਾ ‘ਮੁਸ਼ਕਿਲ ਦੌਰ ਤਾਂ ਹੁਣ ਸ਼ੁਰੂ ਹੋਇਆ’
ਹਰਨਾਜ਼ ਇਸ ਵੀਡੀਓ ‘ਚ ਪੰਜਾਬੀ ਗੀਤਾਂ ‘ਤੇ ਝੂਮਦੀ ਹੋਈ ਨਜ਼ਰ ਆਈ ।ਇੰਡੋ ਤਿੱਬਤੀਅਨ ਬਾਰਡਰ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਹਰਨਾਜ਼ ਸੰਧੂ ਦੀ ਈਵੈਂਟ 'ਤੇ ਡਾਂਸ ਕਰਨ ਦੀ ਵੀਡੀਓ ਸ਼ੇਅਰ ਕੀਤੀ। ਉਨ੍ਹਾਂ ਨੇ ਵੀਡੀਓ ਦੇ ਨਾਲ ਸਮਾਗਮ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।
image From instagram
ਖਬਰਾਂ ਮੁਤਾਬਕ ਹਰਨਾਜ਼ ਜਲਦ ਹੀ ਰਿਆਲਟੀ ਸ਼ੋਅ ‘ਚ ਵੀ ਨਜ਼ਰ ਆਉਣ ਵਾਲੀ ਹੈ ।ਇਸ ਰਿਆਲਟੀ ਸ਼ੋਅ ਦਾ ਇੱਕ ਪ੍ਰੋਮੋ ਵੀ ਸਾਹਮਣੇ ਆਇਆ ਹੈ । ਜਿਸ ‘ਚ ਹਰਨਾਜ਼ ਸੰਧੂ ਨਜ਼ਰ ਆ ਰਹੀ ਹੈ ।ਪ੍ਰੋਮੋ ‘ਚ ਹਰਨਾਜ਼ ਦੀ ਐਂਟਰੀ 'ਤੇ ਅਰਜੁਨ ਬਿਜਲਾਨੀ ਕਹਿੰਦੇ ਹਨ- ਭਾਰਤ ਨੇ ਪਿਛਲੇ ੭੫ ਸਾਲਾਂ 'ਚ ਕਈ ਰਿਕਾਰਡਾਂ ਨੂੰ ਛੂਹਿਆ ਹੈ ਪਰ ਇੱਕ ਅਜਿਹਾ ਰਿਕਾਰਡ ਹੈ ਕਿ ਪੂਰੇ 21 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਉਹ ਹਾਲ ਹੀ ਵਿੱਚ ਭਾਰਤ ਪਰਤਿਆ ਹੈ।
View this post on Instagram