ਮਿਸ ਯੂਨੀਵਰਸ ਹਰਨਾਜ਼ ਸੰਧੂ ਦੀ ਪਹਿਲੀ ਪੰਜਾਬੀ ਫ਼ਿਲਮ ‘ਬਾਈ ਜੀ ਕੁੱਟਣਗੇ’ ਦਾ ਪੋਸਟਰ ਹੋਇਆ ਰਿਲੀਜ਼

Reported by: PTC Punjabi Desk | Edited by: Lajwinder kaur  |  April 01st 2022 02:43 PM |  Updated: April 01st 2022 02:43 PM

ਮਿਸ ਯੂਨੀਵਰਸ ਹਰਨਾਜ਼ ਸੰਧੂ ਦੀ ਪਹਿਲੀ ਪੰਜਾਬੀ ਫ਼ਿਲਮ ‘ਬਾਈ ਜੀ ਕੁੱਟਣਗੇ’ ਦਾ ਪੋਸਟਰ ਹੋਇਆ ਰਿਲੀਜ਼

ਲਈ ਜੀ ਮਿਸ ਯੂਨੀਵਰਸ 2021 ਹਰਨਾਜ਼ ਸੰਧੂ (Miss Universe 2021 Harnaaz Sandhu ) ਜੋ ਕਿ ਬਹੁਤ ਜਲਦ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਜੀ ਹਾਂ ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ ‘ਬਾਈ ਜੀ ਕੁੱਟਣਗੇ’  (BAI JI KUTTANGE) ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। ਜਿਸ ਦੇ ਨਾਲ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ।

ਹੋਰ ਪੜ੍ਹੋ : ਚੰਡੀਗੜ੍ਹ ਪਹੁੰਚੀ ‘Miss Universe’ ਹਰਨਾਜ਼ ਸੰਧੂ, ਕਿਹਾ "'Body shaming’ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ"

harnaaz sandhu punjabi movie

ਇਸ ਫ਼ਿਲਮ 'ਚ ਹਰਨਾਜ਼ ਸੰਧੂ ਦੇ ਨਾਲ ਉਪਾਸਨਾ ਸਿੰਘ ਦਾ ਬੇਟਾ ਨਾਨਕ ਸਿੰਘ ਲੀਡ ਰੋਲ ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਦੇਵ ਖਰੌੜ ਇਸ ਵਾਰ ਐਕਸ਼ਨ ਦੇ ਨਾਲ ਕਾਮੇਡੀ ਦਾ ਤੜਕਾ ਲਗਾਉਂਦੇ ਹੋਏ ਨਜ਼ਰ ਆਉਣਗੇ। ਗੁਰਪ੍ਰੀਤ ਘੁੱਗੀ, ਉਪਸਨਾ ਸਿੰਘ ਤੇ ਕਈ ਹੋਰ ਕਲਾਕਾਰ ਵੀ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਸਮੀਪ ਕੰਗ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਉਪਸਨਾ ਸਿੰਘ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ। ਇਹ ਫ਼ਿਲਮ ਕਾਮੇਡੀ ਜ਼ੌਨਰ ਵਾਲੀ ਫ਼ਿਲਮ ਹੋਵੇਗੀ।

inside image of harnaaz and nanak singh

ਹੋਰ ਪੜ੍ਹੋ : ਪ੍ਰਿੰਸ ਕੰਵਲਜੀਤ ਨੇ ਸਾਂਝਾ ਕੀਤਾ ਆਪਣੀ ਫ਼ਿਲਮ ‘ਚੇਤਾ ਸਿੰਘ’ ਦਾ ਪੋਸਟਰ, ਜਾਣੋ ਕਿਹੜੇ-ਕਿਹੜੇ ਕਲਾਕਾਰ ਹੋਣਗੇ ਇਸ ਫ਼ਿਲਮ ‘ਚ ਸ਼ਾਮਿਲ

ਦੱਸ ਦਈਏ ਇਹ ਫ਼ਿਲਮ ਹਰਨਾਜ਼ ਕੌਰ ਸੰਧੂ ਲਈ ਵੀ ਬਹੁਤ ਖ਼ਾਸ ਹੈ। ਕਿਉਂਕਿ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ । ਜਿਸ ਨੂੰ ਲੈ ਕੇ ਉਹ ਖੁਦ ਵੀ ਕਾਫੀ ਉਤਸੁਕ ਹਨ। ਜਦੋਂ ਉਹ ਚੰਡੀਗੜ੍ਹ ਆਈ ਸੀ ਤਾਂ ਉਨ੍ਹਾਂ ਨੇ ਆਪਣੀ ਪੰਜਾਬੀ ਫ਼ਿਲਮ  ‘ਬਾਈ ਜੀ ਕੁੱਟਣਗੇ’ ਬਾਰੇ ਗੱਲ ਕੀਤੀ ਸੀ ਤੇ ਕਿਹਾ ਸੀ ਕਿ ਉਹ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ । ਉਨ੍ਹਾਂ ਨੇ ਸਾਰਿਆਂ ਨੂੰ ਇਸ ਫ਼ਿਲਮ ਨੂੰ ਸਿਨੇਮਾ ਘਰਾਂ 'ਚ ਜ਼ਰੂਰ ਜਾ ਕੇ ਦੇਖਣ ਦੀ ਅਪੀਲ ਕੀਤੀ ਸੀ। ਇਸ ਤੋਂ ਇਲਾਵਾ ਉਹ ਇੱਕ ਹੋਰ ਪੰਜਾਬੀ ਫ਼ਿਲਮ ਯਾਰਾਂ ਦੀਆਂ ਪੌਂ ਬਾਰਾਂ 'ਚ ਵੀ ਨਜ਼ਰ ਆਵੇਗੀ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network