Miss Universe 2021: ਜਾਣੋ ਹਰਨਾਜ਼ ਸੰਧੂ ਦੇ ਸਿਰ ‘ਤੇ ਸੱਜੇ ਤਾਜ ‘ਚ ਜੜੇ ਹੋਏ ਨੇ ਕਿੰਨੇ ਹੀਰੇ ਅਤੇ ਨਾਲ ਹੀ ਕਿਹੜੀਆਂ ਮਿਲਣਗੀਆਂ ਸੁਵਿਧਾਵਾਂ

Reported by: PTC Punjabi Desk | Edited by: Lajwinder kaur  |  December 14th 2021 01:47 PM |  Updated: December 14th 2021 01:47 PM

Miss Universe 2021: ਜਾਣੋ ਹਰਨਾਜ਼ ਸੰਧੂ ਦੇ ਸਿਰ ‘ਤੇ ਸੱਜੇ ਤਾਜ ‘ਚ ਜੜੇ ਹੋਏ ਨੇ ਕਿੰਨੇ ਹੀਰੇ ਅਤੇ ਨਾਲ ਹੀ ਕਿਹੜੀਆਂ ਮਿਲਣਗੀਆਂ ਸੁਵਿਧਾਵਾਂ

ਹਿੰਦੁਸਤਾਨ ਜੋ ਕਿ ਕੱਲ ਤੋਂ ਹੀ ਨਿਊਜ਼ 'ਚ ਬਣਿਆ ਹੋਇਆ ਹੈ। ਕਿਉਂਕਿ ਦੁਨੀਆ ਨੂੰ ਆਪਣੀ ਮਿਸ ਯੂਨੀਵਰਸ 2021 (Miss Universe 2021) ਮਿਲ ਗਈ ਹੈ, ਜੋ ਕਿ ਇਸ ਵਾਰ ਭਾਰਤ ਤੋਂ ਮਿਲੀ ਹੈ। ਇਸ ਸਾਲ ਭਾਰਤ ਦੀ 21 ਸਾਲਾ ਹਰਨਾਜ਼ ਕੌਰ ਸੰਧੂ Harnaaz Sandhuਨੇ ਸੁੰਦਰਤਾ ਪ੍ਰਤੀਯੋਗਤਾ ਦਾ ਇਹ ਮਾਣਮੱਤਾ ਖਿਤਾਬ ਜਿੱਤਿਆ ਹੈ।

ਹੋਰ ਪੜ੍ਹੋ : ਗੀਤਕਾਰ ਅਤੇ ਗਾਇਕ ਸਰਬਾ ਮਾਨ ਦੇ ਘਰ ਧੀ ਨੇ ਲਿਆ ਜਨਮ, ਪਰਮੀਸ਼ ਵਰਮਾ ਸਣੇ ਕਈ ਕਲਾਕਾਰਾਂ ਨੇ ਦਿੱਤੀ ਵਧਾਈ

ਹਰ ਵਾਰ ਦੀ ਤਰ੍ਹਾਂ ਹਰ ਕਿਸੇ ਦੀ ਨਜ਼ਰ ਮਿਸ ਯੂਨੀਵਰਸ ਦੇ ਖਿਤਾਬ ਉੱਤੇ ਸੀ ਕਿ ਇਸ ਵਾਰ ਕਿਹੜੇ ਦੇਸ਼ ਦੀ ਸੁੰਦਰੀ ਇਹ ਤਾਜ ਆਪਣੇ ਨਾਂਅ ਕਰ ਪਾਉਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋਏ ਤਾਜ ਦੀ ਕੀਮਤ, ਉਸ ਵਿੱਚ ਜੜੇ ਹੀਰੇ ਅਤੇ ਮਿਸ ਯੂਨੀਵਰਸ ਦਾ ਤਾਜ ਪਹਿਨਣ ਵਾਲੀ ਵਿਸ਼ਵਸੁੰਦਰੀ ਨੂੰ ਮਿਲੀ ਇਨਾਮੀ ਰਾਸ਼ੀ ਬਾਰੇ। ਤਾਂ ਆਓ ਜਾਣਦੇ ਹਾਂ ਇਨ੍ਹਾਂ ਸਵਾਲਾਂ ਦੇ ਜਵਾਬਾਂ ਬਾਰੇ।

Harnaaz Sandhu Miss universe

ਦੱਸ ਦਈਏ ਕਿ ਮਿਸ ਯੂਨੀਵਰਸ ਦਾ ਤਾਜ ਸਮੇਂ-ਸਮੇਂ 'ਤੇ ਬਦਲਿਆ ਜਾਂਦਾ ਹੈ। ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਨੇ ਹੁਣ ਤੱਕ ਦਾ ਸਭ ਤੋਂ ਮਹਿੰਗਾ ਤਾਜ ਪਹਿਨਿਆ ਹੈ। ਇਸ ਤਾਜ ਦੀ ਕੀਮਤ 5 ਮਿਲੀਅਨ ਅਮਰੀਕੀ ਡਾਲਰ ਹੈ , ਜੋ ਭਾਰਤੀ ਕਰੰਸੀ ਦੇ ਹਿਸਾਬ ਨਾਲ ਲਗਪਗ 37 ਕਰੋੜ ਰੁਪਏ ਤੋਂ ਵੱਧ ਹੋਵੇਗੀ। ਤਾਜ ਵਿੱਚ ਪੱਤਿਆਂ ਅਤੇ ਵੇਲਾਂ ਦੇ ਡਿਜ਼ਾਈਨ ਸੱਤ ਮਹਾਂਦੀਪਾਂ ਦੇ ਭਾਈਚਾਰਿਆਂ ਨੂੰ ਦਰਸਾਉਂਦੇ ਹਨ।

ਹੋਰ ਪੜ੍ਹੋ : ਗਾਇਕ ਅਖਿਲ ਦਾ ਨਵਾਂ ਗੀਤ ‘Aashiq Mud Na Jaawe’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਮਿਸ ਯੂਨੀਵਰਸ ਨੂੰ ਮਿਲਦੀਆਂ ਨੇ ਇਹ ਸੁਵਿਧਾਵਾਂ- ਮਿਸ ਯੂਨੀਵਰਸ ਨਿਊਯਾਰਕ ਵਿੱਚ ਮਿਸ ਯੂਨੀਵਰਸ ਅਪਾਰਟਮੈਂਟਸ ਵਿੱਚ ਇੱਕ ਸਾਲ ਲਈ ਰਹਿਣ ਦੀ ਖੁੱਲ੍ਹੀ ਇਜਾਜ਼ਤ ਹੈ। ਉਸ ਨੇ ਇਹ ਅਪਾਰਟਮੈਂਟ ਮਿਸ ਯੂਐਸਏ ਨਾਲ ਸਾਂਝਾ ਕਰਨਾ ਹੁੰਦਾ ਹੈ। ਇੱਕ ਸਾਲ ਦੇ ਇਸ ਸਮੇਂ ਵਿੱਚ ਮਿਸ ਯੂਨੀਵਰਸ ਲਈ ਇੱਥੇ ਸਾਰੀਆਂ ਚੀਜ਼ਾਂ ਦੀ ਸਹੂਲਤ ਦਿੱਤੀ ਜਾਂਦੀ ਹੈ। ਦੱਸ ਦਈਏ ਮਿਸ ਯੂਨੀਵਰਸ ਸੰਸਥਾ ਕਦੇ ਵੀ ਮਿਸ ਯੂਨੀਵਰਸ ਦੀ ਇਨਾਮੀ ਰਾਸ਼ੀ ਦਾ ਖੁਲਾਸਾ ਨਹੀਂ ਕਰਦੀ। ਪਰ ਮੰਨਿਆ ਜਾਂਦਾ ਹੈ ਇਹ ਇਨਾਮੀ ਰਾਸ਼ੀ ਲੱਖਾਂ ਰੁਪਏ ਚ ਹੁੰਦੀ ਹੈ।

miss universe 2021 Harnaaz Sandhu

ਮੁਫਤ ਦੁਨੀਆ ਦੀ ਯਾਤਰਾ ਕਰਨ ਦਾ ਮੌਕਾ- ਮਿਸ ਯੂਨੀਵਰਸ ਨੂੰ ਯਾਤਰਾ ਦਾ ਵਿਸ਼ੇਸ਼ ਅਧਿਕਾਰ, ਹੋਟਲ ਵਿੱਚ ਰਿਹਾਇਸ਼ ਅਤੇ ਰਿਹਾਇਸ਼ ਦੀ ਪੂਰੀ ਕੀਮਤ ਪ੍ਰਦਾਨ ਕੀਤੀ ਜਾਂਦੀ ਹੈ। ਨਾਲ ਹੀ ਉਨ੍ਹਾਂ ਨੂੰ ਪੂਰੀ ਦੁਨੀਆ ਦੀ ਯਾਤਰਾ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਮਿਸ ਯੂਨੀਵਰਸ ਨੂੰ ਸਹਾਇਕ ਅਤੇ ਮੇਕਅੱਪ ਕਲਾਕਾਰਾਂ ਦੀ ਟੀਮ ਦਿੱਤੀ ਜਾਂਦੀ ਹੈ। ਮੇਕਅਪ, ਹੇਅਰ ਪ੍ਰੋਡਕਟਸ, ਜੁੱਤੇ, ਕੱਪੜੇ, ਗਹਿਣੇ, ਸਕਿਨਕੇਅਰ ਆਦਿ ਇੱਕ ਸਾਲ ਲਈ ਇਹ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ। ਵਧੀਆ ਫੋਟੋਗ੍ਰਾਫ਼ਰਾਂ ਨੂੰ ਮਾਡਲਿੰਗ ਵਿੱਚ ਮੌਕਾ ਦੇਣ ਦੇ ਮਕਸਦ ਨਾਲ ਪੋਰਟਫੋਲੀਓ ਬਣਾਉਣ ਲਈ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਸਿਹਤ ਸੰਬੰਧੀ ਸੁਵਿਧਾਵਾਂ ਦੀਆਂ ਦਿੱਤੀਆਂ ਜਾਂਦੀਆਂ ਨੇ।

 

 

View this post on Instagram

 

A post shared by MOUAWAD (@mouawad)

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network