ਫਗਵਾੜਾ ਦੀ ਜਸਪ੍ਰੀਤ ਕੌਰ ਦੇ ਸਿਰ ਸੱਜਿਆ ‘ਮਿਸ ਪੀਟੀਸੀ ਪੰਜਾਬੀ 2022' ਦਾ ਤਾਜ, ਨਵਨੀਤ ਫ੍ਰਸਟ ਤੇ ਗੁਰਲੀਨ ਦੂਜੀ ਰਨਰ-ਅਪ

Reported by: PTC Punjabi Desk | Edited by: Shaminder  |  April 30th 2022 11:07 PM |  Updated: April 30th 2022 11:13 PM

ਫਗਵਾੜਾ ਦੀ ਜਸਪ੍ਰੀਤ ਕੌਰ ਦੇ ਸਿਰ ਸੱਜਿਆ ‘ਮਿਸ ਪੀਟੀਸੀ ਪੰਜਾਬੀ 2022' ਦਾ ਤਾਜ, ਨਵਨੀਤ ਫ੍ਰਸਟ ਤੇ ਗੁਰਲੀਨ ਦੂਜੀ ਰਨਰ-ਅਪ

Miss PTC Punjabi, MPP, 2022 Winner Jaspreet Kaur: ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ। ਸੂਰਤ ਅਤੇ ਸੀਰਤ ਦੇ ਜਿਸ ਮੁਕਾਬਲੇ ਲਈ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਮੁਟਿਆਰਾਂ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰ ਰਹੀਆਂ ਸਨ । ਹੁਣ ਇਨ੍ਹਾਂ ਕੁੜੀਆਂ ‘ਚੋਂ ਮਿਸ ਪੀਟੀਸੀ ਪੰਜਾਬੀ 2022 ਦਾ ਟਾਈਟਲ ਜਿੱਤਣ ਵਾਲੀ ਕੁੜੀ ਦਾ ਐਲਾਨ ਹੋ ਚੁੱਕਿਆ ਹੈ।

ਮਿਸ ਪੀਟੀਸੀ ਪੰਜਾਬੀ 2022 ਦੀ ਜੇਤੂ (Miss PTC Punjabi 2022 winner) ਫਗਵਾੜਾ ਦੀ ਜਸਪ੍ਰੀਤ ਕੌਰ (Jaspreet Kaur) ਬਣ ਚੁੱਕੀ ਹੈ । ਜਸਪ੍ਰੀਤ ਕੌਰ ਨੂੰ ਮਿਸ ਪੀਟੀਸੀ ਪੰਜਾਬੀ 2022 ਦਾ ਤਾਜ ਦਿੱਤਾ ਗਿਆ ਹੈ, ਜਦੋਂਕਿ ਇਸ ਮੁਕਾਬਲੇ ‘ਚ ਅੰਮ੍ਰਿਤਸਰ ਦੀ ਨਵਨੀਤ ਕੌਰ ਤੇ ਲੁਧਿਆਣਾ ਦੀ ਗੁਰਲੀਨ ਕੌਰ ਨੂੰ ਪਹਿਲੀ ਅਤੇ ਦੂਜੀ ਰਨਰ-ਅਪ ਵਜੋਂ ਚੁਣਿਆ ਗਿਆ ਹੈ ।

ਹੋਰ ਪੜ੍ਹੋ : ਅੱਜ ਰਾਤ ਨੂੰ ਵੇਖੋ ਮਿਸ ਪੀਟੀਸੀ ਪੰਜਾਬੀ 2022 ਦਾ ਗ੍ਰੈਂਡ ਫਿਨਾਲੇ

Miss PTC Punjabi ਜਾਂ MPP 2022 ਦੀ winner Jaspreet Kaur ਨੂੰ ਉੱਚ ਸਿੱਖਿਆ ਦੇ ਲਈ ਇਨਾਮੀ ਰਾਸ਼ੀ ਦੇ ਨਾਲ ਨਾਲ ਵਜ਼ੀਫਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਵਨੀਤ ਕੌਰ ਅਤੇ ਗੁਰਲੀਨ ਕੌਰ ਨੂੰ ਵੀ ਉਚੇਰੀ ਸਿੱਖਿਆ ਦੇ ਲਈ ਵਜ਼ੀਫਾ ਦਿੱਤਾ ਗਿਆ ਹੈ ।

ਮਿਸ ਪੀਟੀਸੀ ਪੰਜਾਬੀ 2021 ਦੀ ਜੇਤੂ ਅਵਨੀਤ ਕੌਰ ਬਾਜਵਾ ਨੇ 2022 ਦੀ ਜੇਤੂ ਨੂੰ ਤਾਜ ਭੇਂਟ ਕੀਤਾ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਮਿਸ ਪੀਟੀਸੀ ਪੰਜਾਬੀ ਦੇ ਆਡੀਸ਼ਨ ਪੰਜਾਬ ਦੇ ਵੱਖ-ਵੱਖ  ਸ਼ਹਿਰਾਂ — ਮੋਹਾਲੀ, ਜਲਧੰਰ, ਬਠਿੰਡਾ, ਅੰਮ੍ਰਿਤਸਰ — ‘ਤੇ ਹੋਏ ਸਨ ਜਿਸ ‘ਚ ਵੱਡੀ ਗਿਣਤੀ ‘ਚ ਪ੍ਰਤੀਭਾਗੀ ਆਡੀਸ਼ਨਸ ਦੇ ਲਈ ਪਹੁੰਚੀਆਂ ਸਨ ।

ਹੋਰ ਪੜ੍ਹੋ : ਮਿਸ ਪੀਟੀਸੀ ਪੰਜਾਬੀ 2022 ਦੇ ਅੱਜ ਦੇ ਐਪੀਸੋਡ ‘ਚ ਵੇਖੋ ਪੰਜਾਬੀ ਮੁਟਿਆਰਾਂ ਦਾ ਟੈਲੇਂਟ

ਪੰਜਾਬ ਭਰ ਦੀਆਂ ਪ੍ਰਤੀਭਾਗੀਆਂ ਵਿਚੋਂ ਮਹਿਜ਼ ਚੌਵੀ ਪ੍ਰਤੀਭਾਗੀ ਹੀ ਚੁਣੀਆਂ ਗਈਆਂ ਸਨ । ਇਸ ਸ਼ੋਅ ਨੂੰ ਗੁਰਜੀਤ ਸਿੰਘ ਅਤੇ ਸਾਇਰਾ ਦੇ ਵੱਲੋਂ ਹੋਸਟ ਕੀਤਾ ਗਿਆ । ਮਿਸ ਪੀਟੀਸੀ ਪੰਜਾਬੀ 2022, 21ਮਾਰਚ ਨੂੰ ਸ਼ੁਰੂ ਹੋਇਆ ਸੀ ਅਤੇ 30 ਅਪ੍ਰੈਲ ਨੂੰ ਸਮਾਪਤ ਹੋਇਆ ।

ਕੁੱਲ ਸੱਤ ਪ੍ਰਤੀਯੋਗੀਆਂ ਨੇ ਵੱਖ ਵੱਖ ਐਲੀਮੀਨੇਸ਼ਨ ਤੋਂ ਬਾਅਦ ਗ੍ਰੈਂਡ ਫਿਨਾਲੇ ‘ਚ ਜਗ੍ਹਾ ਬਣਾਈ ਅਤੇ ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਿਆ ਸਾਡੇ ਜੱਜ ਸਾਹਿਬਾਨਾਂ — ਬਿੰਨੂ ਢਿੱਲੋਂ, ਗੈਵੀ ਚਾਹਲ, ਸਾਰਾ ਗੁਰਪਾਲ, ਜੋਨੀਤਾ ਡੋਡਾ, ਸਤਿੰਦਰ ਸੱਤੀ, ਅਤੇ ਹਿਮਾਂਸ਼ੀ ਖੁਰਾਣਾ, ਦੀ ਪਾਰਖੀ ਨਜ਼ਰ ਨੇ।

ਇਸ ਦੌਰਾਨ ਗੁਰਸ਼ਬਦ, ਨਿੰਜਾ, ਗੁਰਨਾਮ ਭੁੱਲਰ, ਤਾਨਿਆ, ਕਰਤਾਰ ਚੀਮਾ, ਨੇਹਾ ਮਲਿਕ, ਜਗਦੀਪ ਸਿੱਧੂ, ਪੰਕਜ ਬੱਤਰਾ, ਪ੍ਰਿੰਸ ਨਰੂਲਾ ਅਤੇ ਸੋਨੀਆ ਮਾਨ ਸਮੇਤ ਕਈ ਮਸ਼ਹੂਰ ਹਸਤੀਆਂ ਨੂੰ ਵੀ 'Miss PTC Punjabi 2022' ਵੱਖ-ਵੱਖ ਰਾਊਂਡਸ ਨੂੰ ਜੱਜ ਕਰਨ ਲਈ ਸੱਦਾ ਦਿੱਤਾ ਗਿਆ।

ਦੱਸ ਦਈਏ ਕਿ ਪੀਟੀਸੀ ਨੈੱਟਵਰਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਦੇ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਲਗਾਤਾਰ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਆ ਰਿਹਾ ਹੈ । ਪੀਟੀਸੀ ਨੈੱਟਵਰਕ ਵੱਲੋਂ 2008 ‘ਚ ‘ਮਿਸ ਪੀਟੀਸੀ ਪੰਜਾਬੀ’ ਮੁਕਾਬਲੇ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਉਦੋਂ ਤੋਂ ਹੀ ਇਹ ਸ਼ੋਅ ਲਗਾਤਾਰ ਪੀਟੀਸੀ ਵੱਲੋਂ ਕਰਵਾਇਆ ਜਾ ਰਿਹਾ ਹੈ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network