‘ਮਿਸ ਪੀਟੀਸੀ ਪੰਜਾਬੀ 2021’ ‘ਚ ਬਟਾਲਾ ਦੀ ਮੁਟਿਆਰ ਅਪਨੀਤ ਕੌਰ ਬਾਜਵਾ ਨੇ ਮਾਰੀ ਬਾਜ਼ੀ

Reported by: PTC Punjabi Desk | Edited by: Lajwinder kaur  |  March 14th 2021 10:52 AM |  Updated: March 14th 2021 11:11 AM

‘ਮਿਸ ਪੀਟੀਸੀ ਪੰਜਾਬੀ 2021’ ‘ਚ ਬਟਾਲਾ ਦੀ ਮੁਟਿਆਰ ਅਪਨੀਤ ਕੌਰ ਬਾਜਵਾ ਨੇ ਮਾਰੀ ਬਾਜ਼ੀ

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਮਿਸ ਪੀਟੀਸੀ ਪੰਜਾਬੀ 2021’ ਦਾ ਕਾਰਵਾਂ ਪੂਰਾ ਹੋ ਗਿਆ ਹੈ। ਜੀ ਹਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਡੀ ਗਿਣਤੀ ‘ਚ ਪੰਜਾਬੀ ਮੁਟਿਆਰਾਂ ਨੇ ਇਸ ਸ਼ੋਅ ‘ਚ ਭਾਗ ਲਿਆ । ਕਈ ਮਹੀਨਿਆਂ ਦੀ ਕੜੀ ਪਰੀਖਿਆ ਤੋਂ ਬਾਅਦ ਇਸ ਸਾਲ ਦੀ ਮਿਸ ਪੀਟੀਸੀ ਪੰਜਾਬੀ ਮੁਟਿਆਰ ਮਿਲ ਚੁੱਕੀ ਹੈ।

inside image of apneet kaur bajwa

ਹੋਰ ਪੜ੍ਹੋ : ਐਕਟਰੈੱਸ ਰੁਪਿੰਦਰ ਰੂਪੀ ਨੇ ਆਪਣੇ ਬੇਟੇ ਸੁਰਖ਼ਾਬ ਦੇ ਜਨਮਦਿਨ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਪਰਮਾਤਮਾ ਅੱਗੇ ਚੜ੍ਹਦੀ ਕਲਾ ਲਈ ਕੀਤੀ ਅਰਦਾਸ

pardeep kaur

ਦੱਸ ਦਈਏ ਕਿ ਮਿਸ ਪੀਟੀਸੀ ਪੰਜਾਬੀ 2021 ਵਿੱਚ ਬਟਾਲਾ ਦੀ ਮੁਟਿਆਰ ਅਪਨੀਤ ਕੌਰ ਬਾਜਵਾ (APNEET KAUR BAJWA) ਨੇ ਬਾਜ਼ੀ ਮਾਰੀ  ਹੈ।  ਉੱਥੇ ਹੀ ਪਹਿਲੇ ਸਥਾਨ ‘ਤੇ ਰਹੀ ਮਾਨਸਾ ਦੀ ਮੁਟਿਆਰ ਪ੍ਰਦੀਪ ਕੌਰ (PARDEEP KAUR) ਅਤੇ ਦੂਜੇ ਸਥਾਨ ‘ਤੇ ਰਹੀ ਸਿਰਸਾ ਦੀ ਜਸਬੀਰ ਕੌਰ (JASBIR KAUR) | ਦੱਸ ਦਈਏ ਕਿ ਮਿਸ ਪੀਟੀਸੀ ਪੰਜਾਬੀ 2021 ਦਾ ਖਿਤਾਬ ਹਾਸਿਲ ਕਰਨ ਵਾਲੀ ਅਪਨੀਤ ਕੌਰ ਨੂੰ ਇੱਕ ਲੱਖ ਦਾ ਨਕਦ ਇਨਾਮ ਦਿੱਤਾ ਗਿਆ |

jasbir kaur

ਖੂਬਸੂਰਤੀ ਦੇ ਮਹਾ ਮੁਕਾਬਲੇ ‘ਮਿਸ ਪੀਟੀਸੀ ਪੰਜਾਬੀ 2021’ ਦੇ ਗਰੈਂਡ ਫ਼ਿਨਾਲੇ ‘ਚ ਮਨਕਿਰਤ ਔਲਖ, ਬੱਬਲ ਰਾਏ, ਕੌਰ ਬੀ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਆਪਣੀ ਪ੍ਰਫਾਰਮੈਂਸ ਦੇ ਨਾਲ ਇਸ ਸ਼ੋਅ ‘ਚ ਖੂਬ ਰੌਣਕਾਂ ਲਗਾਈਆਂ । ਪੀਟੀਸੀ ਪਲੇਅ ਐਪ ‘ਤੇ ਵੀ ਮਿਸ ਪੀਟੀਸੀ ਪੰਜਾਬੀ 2021 ਦਾ ਦਰਸ਼ਕ ਅਨੰਦ ਲੈ ਸਕਦੇ ਨੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network