ਮਿਸ ਪੂਜਾ ਨੇ ਪਿਤਾ ਦੇ ਨਾਲ ਸਾਂਝੀ ਕੀਤੀ ਤਸਵੀਰ, ਕਿਹਾ ‘ਹਾਲੇ ਵੀ ਵਿਸ਼ਵਾਸ ਨਹੀਂ ਹੁੰਦਾ ਕਿ ਤੁਸੀਂ ਸਾਨੂੰ…’
ਮਿਸ ਪੂਜਾ (Miss Pooja) ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਸਰਗਰਮ ਰਹਿੰਦੀ ਹੈ । ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸੋਸ਼ਲ ਮੀਡੀਆ ‘ਤੇ ਜ਼ਰੀਏ ਜੁੜੀ ਰਹਿੰਦੀ ਹੈ ।ਹੁਣ ਗਾਇਕਾ (Singer)ਨੇ ਆਪਣੇ ਪਿਤਾ (Father)ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਭਾਵੁਕ ਨਜ਼ਰ ਆਈ । ਉਸ ਨੇ ਤਸਵੀਰ ਦੇ ਕੈਪਸ਼ਨ ‘ਚ ਲਿਖਿਆ ਕਿ ‘ਮਿਸ ਯੂ ਪਾਪਾ ।
image From instagram
ਹੋਰ ਪੜ੍ਹੋ : ਬਾਲੀਵੁੱਡ ਤੋਂ ਸਾਹਮਣੇ ਆਈ ਇੱਕ ਹੋਰ ਮੰਦਭਾਗੀ ਖ਼ਬਰ, ਨਹੀਂ ਰਹੀ ਇਹ ਅਦਾਕਾਰਾ
ਦੋ ਸਾਲ ਹੋ ਗਏ ਪਰ ਹਾਲੇ ਵੀ ਵਿਸ਼ਵਾਸ ਨਹੀਂ ਹੁੰਦਾ ਕਿ ਤੁਸੀਂ ਸਾਨੂੰ ਛੱਡ ਕੇ ਚਲੇ ਗਏ । ਤੁਹਾਡਾ ਜ਼ਿਕਰ ਹੁੰਦਾ ਰੋਣਾ ਆ ਜਾਂਦਾ । ਤੁਹਾਡੀ ਫੋਟੋ ਵੇਖਦੀ ਹਾਂ ਤਾਂ ਰੋਣਾ ਆ ਜਾਂਦਾ ।ਇਵੇਂ ਜੋ ਕੋਈ ਆਪਣੇ ਪਾਪਾ ਬਾਰੇ ਗੱਲ ਕਰੇ ਤਾਂ ਵੀ ਤੁਹਾਡੀ ਬਹੁਤ ਯਾਦ ਆਉਂਦੀ ਪਾਪਾ । ਜ਼ਿੰਦਗੀ ਤੁਹਾਡੇ ਤੋਂ ਬਿਨਾਂ ਬੜੀ ਅਧੂਰੀ ਹੈ’।
image From instagram
ਮਿਸ ਪੂਜਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂੇਟਸ ਕੀਤੇ ਜਾ ਰਹੇ ਹਨ । ਦੱਸ ਦਈਏ ਕਿ ਮਿਸ ਪੂਜਾ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਸੀ । ਆਪਣੇ ਪਿਤਾ ਜੀ ਨੂੰ ਲੈ ਕੇ ਗਾਇਕਾ ਅਕਸਰ ਭਾਵੁਕ ਹੋ ਜਾਂਦੀ ਹੈ । ਉਂਝ ਵੀ ਧੀਆਂ ਦਾ ਆਪਣੇ ਪਿਤਾ ਦੇ ਨਾਲ ਮੋਹ ਜ਼ਿਆਦਾ ਹੁੰਦਾ ਹੈ ।
image Source :Instagram
ਇਨਸਾਨ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਵੇ, ਪਰ ਮਾਪਿਆਂ ਲਈ ਉਹ ਬੱਚਾ ਹੀ ਹੁੰਦਾ ਹੈ ਅਤੇ ਬੱਚੇ ਵੀ ਭਾਵੇਂ ਕਿੰਨੇ ਵੀ ਵੱਡੇ ਕਿਉਂ ਨਾ ਹੋ ਜਾਣ ਮਾਪਿਆਂ ਦੀ ਲੋੜ ਉਹਨਾਂ ਨੂੰ ਹਮੇਸ਼ਾ ਹੁੰਦੀ ਹੈ । ਇਸ ਦਾ ਦਰਦ ਉਹੀ ਜਾਣ ਸਕਦੇ ਨੇ ਜਿਨ੍ਹਾਂ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਗੁਆ ਦਿੱਤਾ ਹੈ ।
View this post on Instagram