ਮਿਸ ਪੂਜਾ ਆਪਣੇ ਟੁੱਟੇ ਦਿਲ ਨੂੰ ਕਿਸ ਤਰ੍ਹਾਂ ਦੇ ਰਹੀ ਦਿਲਾਸੇ ,ਵੇਖੋ ਵੀਡਿਓ
ਮਿਸ ਪੂਜਾ ਦਾ ਪਤਾ ਨਹੀਂ ਕਿਸ ਨੇ ਦਿਲ ਤੋੜ ਦਿੱਤਾ ਹੈ ਅਤੇ ਆਪਣੇ ਟੁੱਟੇ ਹੋਏ ਦਿਲ ਨੂੰ ਦਿਲਾਸੇ ਦੇਣ ਲਈ ਉਹ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ । ਕਦੇ ਉਹ ਘੁੰਮ ਫਿਰ ਕੇ ਆਪਣਾ ਮਨ ਪਰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਦੇ ਗਾ ਕੇ ਆਪਣੇ ਦਿਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਇਹ ਅਸੀਂ ਨਹੀਂ ਬਲਕਿ ਉਹ ਖੁਦ ਕਹਿ ਰਹੀ ਹੈ ।
ਹੋਰ ਵੇਖੋ :ਜੌਰਡਨ ਸੰਧੂ ਨੂੰ ਵਿਆਹ ‘ਚ ਸੱਦਣ ਲਈ ਕਰਨਾ ਪਵੇਗਾ ਇਹ ਖਾਸ ਕੰਮ, ਵੇਖੋ ਵੀਡਿਓ
https://www.instagram.com/p/Bs48sHhjUCe/
ਦਰਅਸਲ ਮਿਸ ਪੂਜਾ ਨੇ ਆਪਣੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਮਿਸ ਪੂਜਾ ਆਪਣੇ ਹੀ ਗਾਏ ਇੱਕ ਗੀਤ ਨੂੰ ਗਾ ਕੇ ਸੁਣਾ ਰਹੀ ਹੈ । ਏਨਾ ਤਾਂ ਤੂੰ ਸੋਹਣਿਆ ਪਿਆਰ ਵੀ ਨਹੀਂ ਕਰਦਾ ਜਿੰਨਾ ਤੂੰ ਤੋੜਦਾ ਏਂ ਦਿਲ । ਮਿਸ ਪੂਜਾ ਦੇ ਇਸ ਵੀਡਿਓ ਨੂੰ ਕਈ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਕਈਆਂ ਵੱਲੋਂ ਕਮੈਂਟ ਕੀਤੇ ਜਾ ਰਹੇ ਨੇ ।
ਹੋਰ ਵੇਖੋ:ਕੁਲਦੀਪ ਮਾਣਕ ਦੇ ਗਾਣੇ ‘ਮਾਂ ਹੁੰਦੀ ਹੈ ਮਾਂ’ ਪਿੱਛੇ ਛੁੱਪੀ ਹੋਈ ਹੈ ਇੱਕ ਕਹਾਣੀ, ਜਾਣੋਂ ਕੀ
miss pooja
ਦੱਸ ਦਈਏ ਕਿ ਮਿਸ ਪੂਜਾ ਇੱਕ ਅਜਿਹੀ ਫਨਕਾਰ ਹੈ ਜਿਸ ਨੇ ਆਪਣੀ ਗਾਇਕੀ ਦੇ ਜ਼ਰੀਏ ਲੋਕਾਂ 'ਚ ਵੱਖਰੀ ਪਛਾਣ ਬਣਾਈ ਹੈ । ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਮਿਸ ਪੂਜਾ ਅਕਸਰ ਆਪਣੇ ਫੈਨਸ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।