ਮਿਸ ਪੂਜਾ ਨੇ ਹਾਥਰਸ ਦੁਸ਼ਕਰਮ ਮਾਮਲੇ ਅਤੇ ਕਿਸਾਨਾਂ ਦਾ ਜ਼ਿਕਰ ਕਰਦੇ ਹੋਏ ਸਰਬਤ ਦੇ ਭਲੇ ਦੀ ਕੀਤੀ ਅਰਦਾਸ

Reported by: PTC Punjabi Desk | Edited by: Rupinder Kaler  |  October 03rd 2020 04:09 PM |  Updated: October 03rd 2020 04:11 PM

ਮਿਸ ਪੂਜਾ ਨੇ ਹਾਥਰਸ ਦੁਸ਼ਕਰਮ ਮਾਮਲੇ ਅਤੇ ਕਿਸਾਨਾਂ ਦਾ ਜ਼ਿਕਰ ਕਰਦੇ ਹੋਏ ਸਰਬਤ ਦੇ ਭਲੇ ਦੀ ਕੀਤੀ ਅਰਦਾਸ

ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਸਮੂਹਕ ਜਬਰ ਜਨਾਹ ਦੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਦੇਸ਼ ਭਰ ਵਿੱਚ ਨਾਰਾਜ਼ਗੀ ਭਰੀ ਹੈ। ਅਜਿਹੀ ਸਥਿਤੀ 'ਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਇਸ ਮੁੱਦੇ 'ਤੇ ਆਪਣੀ ਪ੍ਰਤੀਕ੍ਰਿਆ ਸੋਸ਼ਲ ਮੀਡੀਆ ਰਾਹੀਂ ਸਾਂਝਾ ਕਰ ਰਹੇ ਹਨ।

miss pooja

ਹੋਰ ਪੜ੍ਹੋ :

miss pooja

 

ਇਸ ਸਭ ਨੂੰ ਲੈ ਕੇ ਗਾਇਕਾ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਲੰਬੀ ਪੋਸਟ ਲਿਖੀ ਹੈ । ਇਸ ਪੋਸਟ ਵਿੱਚ ਉਹਨਾਂ ਦੇ ਕਿਸਾਨਾਂ ਦੇ ਹਲਾਤਾਂ ਦਾ ਵੀ ਜ਼ਿਕਰ ਕੀਤਾ ਹੈ । ਮਿਸ ਪੂਜਾ ਨੇ ਸ਼੍ਰੀ ਦਰਬਾਰ ਸਾਹਿਬ ਦੀ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ‘ਵਾਹਿਗੁਰੂ ਜੀ ਹੋਰ ਕਿੰਨਾ ਇਮਤਿਹਾਨ ਲਵੋਗੇ ਸਾਡਾ …?

miss pooja

ਹਰ ਪਾਸੇ ਟੈਂਸ਼ਨ ਤੇ ਦੁੱਖ ਦਾ ਮਾਹੌਲ ਹੈ …ਕਿਤੇ ਕਿਸਾਨਾਂ ਨਾਲ ਜ਼ਿਆਦਤੀ ਹੋ ਰਹੀ ਹੈ ਤੇ ਕਿਤੇ ਕੁੜੀਆਂ ਨਾਲ …ਕਿਰਪਾ ਕਰੋ ਜੀ ਸਭ ਨੂੰ ਸੁਮੱਤ ਬਖਸ਼ੋ’ । ਮਿਸ ਪੂਜਾ ਦੀ ਇਸ ਪੋਸਟ ’ਤੇ ਉਹਨਾਂ ਵੱਲੋਂ ਕਮੈਂਟ ਕਰਕੇ ਪ੍ਰਤੀਕਰਮ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਏਨੀਂ ਦਿਨੀਂ ਮਿਸ ਪੂਜਾ ਕਾਫੀ ਦੁਖੀ ਹਨ, ਕਿਉਂਕਿ ਹਾਲ ਹੀ ਵਿੱਚ ਉਹਨਾਂ ਦੇ ਪਿਤਾ ਦਾ ਦਿਹਾਂਤ ਹੋਇਆ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network