ਪਿਤਾ ਦੀ ਵੀਡੀਓ ਸਾਂਝੀ ਕਰਕੇ ਭਾਵੁਕ ਹੋਈ ਮਿਸ ਪੂਜਾ, ਕੁਝ ਦਿਨ ਪਹਿਲਾਂ ਪਿਤਾ ਦਾ ਹੋਇਆ ਸੀ ਦਿਹਾਂਤ
ਗਾਇਕਾ ਮਿਸ ਪੂਜਾ ਏਨੀਂ ਦਿਨੀਂ ਸਦਮੇ ਵਿੱਚ ਹਨ ਕਿਉਂਕਿ ਹਾਲ ਹੀ ਵਿੱਚ ਉਹਨਾਂ ਦੇ ਪਿਤਾ ਦਾ ਦਿਹਾਂਤ ਹੋਇਆ ਹੈ । ਉਹਨਾਂ ਦੇ ਪਿਤਾ ਕੁਝ ਦਿਨਾਂ ਤੋਂ ਬਿਮਾਰ ਸਨ ਜਿਸ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋ ਗਿਆ ਸੀ। ਮਿਸ ਪੂਜਾ ਨੇ ਆਪਣੇ ਪਿਤਾ ਦੀ ਯਾਦ ਵਿੱਚ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।
ਇਹ ਵੀਡੀਓ ਆਪਣੇ ਆਪ ਵਿੱਚ ਬਹੁਤ ਹੀ ਖ਼ਾਸ ਹੈ । ਵੀਡੀਓ ਵਿੱਚ ਮਿਸ ਪੂਜਾ ਤੇ ਉਹਨਾਂ ਦੇ ਪਿਤਾ ਜੀ ਦਿਖਾਈ ਦੇ ਰਹੇ ਹਨ । ਵੀਡੀਓ ਵਿੱਚ ਮਿਸ ਪੂਜਾ ਆਪਣੇ ਪਿਤਾ ਨੂੰ ਗਾਣਾ ਸੁਣਾਉਂਦੀ ਹੋਈ ਨਜ਼ਰ ਆ ਰਹੀ ਹੈ ।
ਹੋਰ ਪੜ੍ਹੋ :
ਇਸ ਵੀਡੀਓ ਨੂੰ ਮਿਸ ਪੂਜਾ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ‘ਮਿਸ ਯੂ ਪਿਤਾ, ਤੁਹਾਡੇ ਬਗੈਰ ਜ਼ਿੰਦਗੀ ਕੁਝ ਨਹੀਂ’ ।
ਮਿਸ ਪੂਜਾ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਿਸ ਪੂਜਾ ਦੇ ਦਿਲ ਤੇ ਕੀ ਬੀਤਦੀ ਹੋਵੇਗੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਿਸ ਪੂਜਾ ਦੇ ਕਰੀਅਰ ਨੂੰ ਬਨਾਉਣ ਵਿੱਚ ਉਹਨਾਂ ਦੇ ਪਿਤਾ ਦਾ ਵੱਡਾ ਯੋਗਦਾਨ ਹੈ ।