ਮੀਕਾ ਸਿੰਘ ਦੇ ‘ਕੇਆਰਕੇ ਕੁੱਤਾ’ ਗਾਣੇ ਦੀ ਪਹਿਲੀ ਝਲਕ ਆਈ ਸਾਹਮਣੇ, ਦੇਖ ਕੇ ਤੁਸੀਂ ਵੀ ਹੱਸ ਹੱਸ ਹੋ ਜਾਓਗੇ ਦੂਹਰੇ

Reported by: PTC Punjabi Desk | Edited by: Rupinder Kaler  |  June 09th 2021 02:24 PM |  Updated: June 09th 2021 02:24 PM

ਮੀਕਾ ਸਿੰਘ ਦੇ ‘ਕੇਆਰਕੇ ਕੁੱਤਾ’ ਗਾਣੇ ਦੀ ਪਹਿਲੀ ਝਲਕ ਆਈ ਸਾਹਮਣੇ, ਦੇਖ ਕੇ ਤੁਸੀਂ ਵੀ ਹੱਸ ਹੱਸ ਹੋ ਜਾਓਗੇ ਦੂਹਰੇ

ਸਲਮਾਨ ਖ਼ਾਨ ਤੇ ਕਮਾਲ ਆਰ ਖ਼ਾਨ ਵਿਚਾਲੇ ਚੱਲ ਰਹੇ ਝਗੜੇ ਵਿੱਚ ਮੀਕਾ ਸਿੰਘ ਦੀ ਐਂਟਰੀ ਨੇ ਇਸ ਝਗੜੇ ਦਾ ਰੁਖ ਹੀ ਬਦਲ ਕੇ ਰੱਖ ਦਿੱਤਾ ਹੈ । ਮੀਕਾ ਸਿੰਘ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਕਮਾਲ ਆਰ ਖ਼ਾਨ ਤੇ ਇੱਕ ਗਾਣਾ ਲੈ ਕੇ ਆ ਰਹੇ ਹਨ ਤੇ ਇਸ ਗਾਣੇ ਦਾ ਟਾਈਟਲ ਉਹਨਾਂ ਨੇ ‘ਕੇ ਆਰ ਕੇ ਕੁੱਤਾ’ ਰੱਖਿਆ ਹੈ । ਇਸ ਗਾਣੇ ਤੋਂ ਬਾਅਦ ਮੀਕਾ ਦੇ ਪ੍ਰਸ਼ੰਸਕ ਬਹੁਤ ਹੀ ਉਤਸ਼ਾਹਿਤ ਸਨ ।

ਹੋਰ ਪੜ੍ਹੋ :

ਅਦਾਕਾਰਾ ਮਾਹੀ ਵਿੱਜ ਦੇ ਭਰਾ ਦਾ ਕੋਰੋਨਾ ਕਾਰਨ ਦਿਹਾਂਤ, ਅਦਾਕਾਰਾ ਨੇ ਸ਼ੇਅਰ ਕੀਤੀ ਭਾਵੁਕ ਪੋਸਟ

ਹੁਣ ਮੀਕਾ ਸਿੰਘ ਨੇ ਇਸ ਗਾਣੇ ਦੀ ਪਹਿਲੀ ਝਲਕ ਸ਼ੇਅਰ ਕੀਤੀ ਹੈ । ਮੀਕਾ ਨੇ ਇੱਕ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਇੱਕ ਗਾਣੇ ਨੂੰ ਬਣਾਉਣ ਲਈ ਅਪਣੇ ਪ੍ਰਸ਼ੰਸਕਾਂ ਤੋਂ ਕਲਿੱਪ ਮੰਗੀਆਂ ਸਨ ।

ਮੀਕਾ ਨੇ ਕਿਹਾ ਹੈ ਕਿ ਇਹ ਗਾਣਾ ਲਗਭਗ ਬਣਕੇ ਤਿਆਰ ਹੋ ਗਿਆ ਹੈ । ਤੁਸੀਂ ਵੀ ਇਸ ਗਾਣੇ ਨੂੰ ਆਪਣੇ ਦੋਸਤਾਂ ਤੇ ਇਸ ਗਾਣੇ ਨੂੰ ਵਰਤ ਸਕਦੇ ਹੋ । ਜਿਹੜੇ ਲੋਕ ਤੁਹਾਨੂੰ ਹੇਟ ਕਰਦੇ ਹਨ, ਤੁਹਾਡੀ ਪਿੱਠ ਪਿੱਛੇ ਭੌਂਕਦੇ ਹਨ ਇਹ ਗਾਣਾ ਉਹਨਾਂ ਨੂੰ ਡੈਡੀਕੇਟ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network