ਮੀਕਾ ਸਿੰਘ ਨੂੰ ਸੋਸ਼ਲ ਮੀਡੀਆ 'ਤੇ ਕੀਤਾ ਜਾ ਰਿਹਾ ਹੈ ਟ੍ਰੋਲ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
Mika Singh trolled: ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਆਏ ਦਿਨ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਮੀਕਾ ਸਿੰਘ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿ ਆਖ਼ਿਰ ਕਿਉਂ ਮੀਕਾ ਸਿੰਘ ਨੂੰ ਟ੍ਰੋਲ ਹੋਣਾ ਪੈ ਰਿਹਾ ਹੈ।
Image Source: Twitter
ਦਰਅਸਲ ਮੀਕਾ ਸਿੰਘ ਦਾ ਹਾਲ ਹੀ ਵਿੱਚ ਇੱਕ ਮਿਊਜ਼ਿਕ ਵੀਡੀਓ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਵਿੱਚ ਮੀਕਾ ਸਿੰਘ ਦੇ ਨਾਲ ਅਦਾਕਾਰਾ ਰੀਵਾ ਅਰੋੜਾ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਰੀਵਾ ਦੀ ਉਮਰ ਮਹਿਜ਼ 12 ਸਾਲ ਹੈ। ਦੱਸ ਦਈਏ ਕਿ ਰੀਵਾ ਅਰੋੜਾ ਨੇ ਫ਼ਿਲਮ 'ਉੜੀ' 'ਚ ਵਿੱਕੀ ਕੌਸ਼ਲ ਦੀ ਭਤੀਜੀ ਦਾ ਕਿਰਦਾਰ ਅਦਾ ਕੀਤਾ ਸੀ। ਇਸ ਦੇ ਨਾਲ ਹੀ ਫ਼ਿਲਮ ਗੁੰਜਨ ਸਕਸੈਨਾ ਵਿੱਚ ਉਹ ਜਾਹਨਵੀ ਕਪੂਰ ਦੇ ਬਚਪਨ ਦੇ ਕਿਰਦਾਰ ਵਿੱਚ ਨਜ਼ਰ ਆਈ ਸੀ।
ਸੋਸ਼ਲ ਮੀਡੀਆ 'ਤੇ ਰੀਵਾ ਦਾ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਮੀਕਾ ਸਿੰਘ ਨਾਲ ਡਾਂਸ ਕਰ ਰਹੀ ਹੈ। ਮੀਕਾ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਦਰਅਸਲ, ਯੂਜ਼ਰਸ ਨੂੰ ਮੀਕਾ ਦਾ 12 ਸਾਲ ਦੀ ਬੱਚੀ ਨਾਲ ਰੋਮਾਂਟਿਕ ਡਾਂਸ ਕਰਨਾ ਪਸੰਦ ਨਹੀਂ ਆ ਰਿਹਾ ਹੈ। ਇਸ ਦੇ ਚੱਲਦੇ ਨੈਟੀਜ਼ਨਸ ਵੱਲੋਂ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।
Image Source: Twitter
ਮੀਕਾ ਸਿੰਘ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਲੋਕਾਂ ਨੇ ਕਮੈਂਟ ਕਰਕੇ ਲਿਖਿਆ- ਰੀਵਾ ਦੇ ਮਾਤਾ-ਪਿਤਾ ਨਾਲ ਕੀ ਗਲਤੀ ਹੈ, ਉਹ ਕੀ ਕਰ ਰਹੇ ਹਨ। ਹੋਰ ਯੂਜ਼ਰਸ ਨੇ ਲਿਖਿਆ- 12 ਸਾਲ ਦੀ ਬੱਚੀ.....ਇਹ ਸਮਾਜ ਵਿੱਚ ਕੀ ਹੋ ਰਿਹਾ ਹੈ। ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, "ਜੇਕਰ ਮੀਕਾ ਸਿੰਘ ਵਿਆਹੇ ਹੁੰਦੇ ਤਾਂ ਹੁਣ ਉਨ੍ਹਾਂ ਦੀ ਧੀ ਰੀਵਾ ਦੀ ਉਮਰ ਦੀ ਹੁੰਦੀ। " ਇਸ ਤੋਂ ਇਲਾਵਾ ਨੈਟੀਜ਼ਨਸ ਨੂੰ ਰੀਵਾ ਦਾ 26 ਸਾਲਾ ਕਰਨ ਕੁੰਦਰਾ ਨਾਲ ਰੋਮਾਂਸ ਕਰਨਾ ਪਸੰਦ ਨਹੀਂ ਆਇਆ।
ਬਾਲ ਅਦਾਕਾਰਾ ਰੀਵਾ ਦੇ ਟਰਾਂਸਫਾਰਮੇਸ਼ਨ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਰੀਵਾ ਨੇ ਉੜੀ ਅਤੇ ਗੁੰਜਨ ਸਕਸੈਨਾ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਇਸ ਦੇ ਨਾਲ ਹੀ ਮੀਕਾ ਸਿੰਘ ਨਾਲ ਉਸ ਦਾ ਡਾਂਸ ਵੀਡੀਓ ਦੇਖ ਕੇ ਹਰ ਕੋਈ ਹੈਰਾਨ ਹੈ।
Image Source: Twitter
ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਨੇ ਮੁੜ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ, ਗੀਤ 'ਮਹਿਬੂਬਾ' ਗਾ ਕੇ ਜਿੱਤਿਆ ਫੈਨਜ਼ ਦਾ ਦਿਲ
ਵੀਡੀਓ ਦੇਖ ਕੇ ਲੋਕਾਂ ਨੇ ਮੀਕਾ ਸਿੰਘ ਨੂੰ ਟ੍ਰੋਲ ਕੀਤਾ ਹੈ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਰੀਵਾ ਦੀ ਮਾਂ 'ਤੇ ਵੀ ਹਾਰਮੋਨ ਦੇ ਟੀਕੇ ਲਗਵਾਉਣ ਦਾ ਇਲਜ਼ਾਮ ਲਗਾਇਆ ਹੈ, ਤਾਂ ਜੋ ਉਹ ਆਪਣੇ ਫਾਲੋਅਰਸ ਨੂੰ ਵਧਾਉਣ ਦੇ ਨਾਲ-ਨਾਲ ਫਿਲਮਾਂ 'ਚ ਰੋਲ ਵੀ ਹਾਸਲ ਕਰ ਸਕੇ।
View this post on Instagram