ਸਿੱਧੂ ਮੂਸੇਵਾਲਾ ਦੇ ਕਤਲ ਤੋਂ ਮੀਕਾ ਸਿੰਘ ਨੂੰ ਲੱਗਾ ਗਹਿਰਾ ਸਦਮਾ, ਕਿਹਾ ਸ਼ਰਮ ਆਉਂਦੀ ਹੈ..

Reported by: PTC Punjabi Desk | Edited by: Pushp Raj  |  May 30th 2022 05:55 PM |  Updated: May 30th 2022 05:57 PM

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਮੀਕਾ ਸਿੰਘ ਨੂੰ ਲੱਗਾ ਗਹਿਰਾ ਸਦਮਾ, ਕਿਹਾ ਸ਼ਰਮ ਆਉਂਦੀ ਹੈ..

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦੇਸ਼ 'ਚ ਮਾਹੌਲ ਗਰਮ ਹੋ ਗਿਆ ਹੈ। ਫਿਲਮ ਇੰਡਸਟਰੀ ਤੋਂ ਲੈ ਕੇ ਰਾਜਨੀਤੀ ਤੱਕ ਇਸ ਬੇਰਹਿਮ ਕਤਲ 'ਤੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਬਾਲੀਵੁੱਡ ਦੇ ਮਸ਼ਹੂਰ ਗਾਇਕ ਸਿੰਗਰ ਮੀਕਾ ਸਿੰਘ ਕਤਲ ਨੂੰ ਲੈ ਕੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਗਾਤਾਰ ਐਕਟਿਵ ਹਨ। ਮੀਕਾ ਨੇ ਸਿੱਧੂ ਦੇ ਕਤਲ 'ਤੇ ਦੁੱਖ ਦਾ ਪ੍ਰਗਟਾਇਆ  ਹੈ।

image From instagram

ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਜਾ ਰਹੇ ਹਨ। ਹੁਣ ਬਾਲੀਵੁੱਡ ਦੇ ਪੰਜਾਬੀ ਪੌਪ ਸਿੰਗਰ ਮੀਕਾ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਗਾਤਾਰ ਐਕਟਿਵ ਹਨ ਤੇ ਉਹ ਇਸ ਮਸਲੇ 'ਤੇ ਬਹੁਤ ਹੀ ਗੰਭੀਰ ਤਰੀਕੇ ਨਾਲ ਆਵਾਜ਼ ਬੁਲੰਦ ਕਰਦੇ ਨਜ਼ਰ ਆਏ। ਮੀਕਾ ਨੇ ਸਿੱਧੂ ਦੇ ਕਤਲ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਦੱਸ ਦੇਈਏ ਕਿ ਮਸ਼ਹੂਰ ਗਾਇਕ ਮੀਕਾ ਸਿੰਘ ਨੂੰ ਵੀ ਸਿੱਧੂ ਮੂਸੇਵਾਲਾ ਦੀ ਮੌਤ ਦਾ ਗਹਿਰਾ ਸਦਮਾ ਲੱਗਾ ਹੈ। ਮੀਕਾ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਮੀਕਾ ਸਿੰਘ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਗਾਇਕ ਨਾਲ ਤਸਵੀਰ ਸ਼ੇਅਰ ਕੀਤੀ ਹੈ।ਫੋਟੋ ਦੇ ਨਾਲ ਹੀ ਉਨ੍ਹਾਂ ਨੇਕੈਪਸ਼ਨ 'ਚ ਇਸ ਪੂਰੀ ਘਟਨਾ ਦੀ ਸਖ਼ਤ ਨਿੰਦਿਆ ਕੀਤੀ ਹੈ।

ਮੀਕਾ ਸਿੰਘ ਨੇ ਲਿਖਿਆ ਕਿ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਮੈਨੂੰ ਪੰਜਾਬੀ ਹੋਣ 'ਤੇ ਮਾਣ ਹੈ। ਪਰ ਅੱਜ ਮੈਨੂੰ ਉਹੀ ਗੱਲ ਕਹਿੰਦੇ ਹੋਏ ਸ਼ਰਮ ਆਉਂਦੀ ਹੈ ਕਿ ਇੱਕ 28 ਸਾਲ ਦਾ ਨੌਜਵਾਨ ਪ੍ਰਤਿਭਾਸ਼ਾਲੀ ਮੁੰਡਾ, ਜੋ ਕਿ ਬਹੁਤ ਮਸ਼ਹੂਰ ਸੀ ਅਤੇ ਉਸ ਦਾ ਭਵਿੱਖ ਬਹੁਤ ਚੰਗਾ ਸੀ ਉਸ ਨੂੰ ਪੰਜਾਬ ਵਿੱਚ ਪੰਜਾਬੀਆਂ ਨੇ ਹੀ ਮਾਰ ਦਿੱਤਾ।

ਮੀਕਾ ਸਿੰਘ ਨੇ ਅੱਗੇ ਲਿਖਿਆ ਕਿ ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਮੇਰੀਆਂ ਦੁਆਵਾਂ ਉਸ ਦੇ ਪਰਿਵਾਰ ਨਾਲ ਹਨ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਲਿਖਿਆ ਕਿ ਸਿੱਧੂ ਲੋਕ ਤੁਹਾਨੂੰ ਹਮੇਸ਼ਾ ਯਾਦ ਰੱਖਣਗੇ। ਮੈਂ ਅਤੇ ਤੁਹਾਡੇ ਪ੍ਰਸ਼ੰਸਕ ਹਮੇਸ਼ਾ ਤੁਹਾਡੀ ਕਮੀ ਮਹਿਸੂਸ ਕਰਾਂਗੇ। ਇਸ ਦੇ ਨਾਲ ਹੀ ਮੀਕਾ ਸਿੰਘ ਨੇ ਗੈਂਗਸਟਰ ਗਰੁੱਪਸ ਦੇ ਫੇਸਬੁੱਕ ਪੇਜ਼ ਨੂੰ ਬੰਦ ਕਰਨ ਦੀ ਮੰਗ ਵੀ ਕੀਤੀ ਹੈ।

image From instagram

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮੌਤ 'ਤੇ ਕੰਗਨਾ ਰਣੌਤ ਨੇ ਪ੍ਰਗਟਾਇਆ ਸੋਗ, ਪੰਜਾਬ ਦੀ ਕਾਨੂੰਨ ਸਥਿਤੀ ਨੂੰ ਲੈ ਕੇ ਚੁੱਕੇ ਸਵਾਲ

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪੰਜਾਬ 'ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲਗਾਤਾਰ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

ਇਸ ਬਾਰੇ ਮੀਕਾ ਸਿੰਘ ਨੇ ਵੀ ਇੰਸਟਾਗ੍ਰਾਮ 'ਤੇ ਗੱਲ ਕੀਤੀ ਹੈ। ਮੀਕਾ ਸਿੰਘ ਆਪਣੇ ਆਉਣ ਵਾਲੇ ਟੀਵੀ ਸ਼ੋ 'ਸਵੈਮ' ਦੀ ਸ਼ੂਟਿੰਗ ਦੇ ਸਿਲਸਿਲੇ 'ਚ ਪਿਛਲੇ ਕਈ ਦਿਨਾਂ ਤੋਂ ਜੋਧਪੁਰ 'ਚ ਹਨ। ਉਸ ਦੀ ਸ਼ੂਟਿੰਗ ਉਮੇਦ ਭਵਨ 'ਚ ਚੱਲ ਰਹੀ ਹੈ, ਜਿਸ 'ਚ ਕਈ ਫਿਲਮ ਅਤੇ ਟੀਵੀ ਕਲਾਕਾਰ ਹਿੱਸਾ ਲੈਣ ਆ ਰਹੇ ਹਨ। ਇਨ੍ਹਾਂ 'ਚ ਕਪਿਲ ਸ਼ਰਮਾ, ਦਿਲੇਰ ਮਹਿੰਦੀ, ਫਰਾਹ ਖਾਨ ਆਦਿ ਸ਼ਾਮਲ ਹਨ।

 

View this post on Instagram

 

A post shared by Mika Singh (@mikasingh)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network