‘ਆਂਖ ਮਾਰੇ’ ‘ਤੇ ਮੀਕਾ ਸਿੰਘ ਨੇ ਲਾਏ ਹਵਾਈ ਜ਼ਹਾਜ ‘ਚ ਠੁਮਕੇ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  December 31st 2018 01:18 PM |  Updated: December 31st 2018 01:18 PM

‘ਆਂਖ ਮਾਰੇ’ ‘ਤੇ ਮੀਕਾ ਸਿੰਘ ਨੇ ਲਾਏ ਹਵਾਈ ਜ਼ਹਾਜ ‘ਚ ਠੁਮਕੇ, ਦੇਖੋ ਵੀਡੀਓ

ਪੰਜਾਬ ਦਾ ਗੱਭਰੂ ਮੀਕਾ ਸਿੰਘ ਜਿਹਨਾਂ ਨੇ ਆਪਣੀ ਦਮਦਾਰ ਆਵਾਜ਼ ਸਦਕਾ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ‘ਚ ਪੂਰਾ ਦਬਦਬਾ ਬਣਾਇਆ ਹੋਇਆ ਹੈ। ਮੀਕਾ ਦਾ ਬਾਲੀਵੁੱਡ ਫਿਲਮਾਂ ‘ਚ ਇੱਕ ਜਾਂ ਦੋ ਗੀਤ ਤਾਂ ਪੱਕਾ ਹੀ ਹੁੰਦੇ ਹਨ ਤੇ ਇਹਨਾਂ ਗੀਤਾਂ ਦਾ ਹਿੱਟ ਹੋਣਾ ਲਾਜ਼ਮੀ ਹੈ। ਹਾਲ ਹੀ ‘ਚ ਰਿਲੀਜ਼ ਹੋਈ ਰੋਹਿਤ ਸ਼ੈੱਟੀ ਦੀ ਫਿਲਮ ‘ਸਿੰਬਾ’ ਜਿਸ ‘ਚ ਮੀਕਾ ਨੇ ਆਪਣੀ ਆਵਾਜ਼ ਨਾਲ ‘ਆਂਖ ਮਾਰੇ’ ਗੀਤ ਨੂੰ ਚਾਰ ਚੰਨ ਲਗਾਏ ਨੇ।

https://www.instagram.com/p/BsAxjXeAgft/

ਮੀਕਾ ਜੋ ਕਿ ਸੋਸ਼ਲ ਮੀਡੀਆ ਉੱਤ ਵੀ ਕਾਫੀ ਐਕਟਿਵ ਰਹਿੰਦੇ ਹਨ ਤੇ ਉਹਨਾਂ ਨੇ ਫੈਨਜ਼ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਮੀਕਾ ਸਿੰਬਾ ਮੂਵੀ ਦੇ ਗੀਤ, ਜਿਸ ਨੂੰ ਮੀਕਾ ਨੇ ਖੁਦ ਹੀ ਗਾਇਆ ਹੈ, ਆਖ ਮਾਰੇ ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਇਹ ਵੀਡੀਓ ਨੂੰ ਏਅਰਪਲੇਨ ‘ਚ ਬਣਾਇਆ ਗਿਆ ਹੈ ਤੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਗਾਇਕ ਮੀਕਾ ਸਿੰਘ ਨੇ ਫਿੱਕੇ ਪੀਲੇ ਰੰਗ ਦੀ ਟੀ-ਸ਼ਰਟ ਤੇ ਵ੍ਹਾਇਟ ਰੰਗ ਦੀ ਜ਼ੀਨ ‘ਚ ਬਹੁਤ ਸੋਹਣੇ ਨਜ਼ਰ ਆ ਰਹੇ ਹਨ। ਬੇਬਾਕ ਅੰਦਾਜ਼ ਕਰਕੇ ਮੀਕਾ ਸਿੰਘ ਹਮੇਸ਼ਾ ਸੁਰਖੀਆਂ ‘ਚ ਛਾਏ ਰਹਿੰਦੇ ਹਨ।

Mika Singh Dance on Song Aankh Marey Simmba Movie ‘ਆਂਖ ਮਾਰੇ’ ‘ਤੇ ਮੀਕਾ ਸਿੰਘ ਨੇ ਲਾਏ ਹਵਾਈ ਜ਼ਹਾਜ ‘ਚ ਠੁਮਕੇ, ਦੇਖੋ ਵੀਡੀਓ

ਹੋਰ ਵੇਖੋ: ‘ਕਾਕਾ ਜੀ’ ਨੂੰ ਕੌਣ ਮਿਲ ਗਿਆ, ਜਿਸ ਨਾਲ ਜ਼ਿੰਦਗੀ ‘ਚ ਲੱਗੀਆਂ ਮੌਜ ਬਹਾਰਾਂ, ਵੇਖੋ ਵੀਡੀਓ

ਸਿੰਬਾ ਮੂਵੀ 'ਚ ਮੁੱਖ ਕਿਰਦਾਰ ਚ ਰਣਵੀਰ ਸਿੰਘ ਤੇ ਸਾਰਾ ਅਲੀ ਖਾਨ ਹਨ ਤੇ ਮੀਕਾ ਵੱਲੋਂ ਗਾਏ ਇਸ ਗੀਤ ਨੂੰ ਸਰੋਤਿਆਂ ਨੇ ਕਾਫੀ ਪਸੰਦ ਕੀਤਾ ਹੈ। ਇਹ ਮੂਵੀ ਬਾਕਸ ਆਫਿਸ ਤੇ ਪੂਰੀ ਧੂਮਾਂ ਪਾ ਰਹੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network