Mika Di Vohti: ਮੀਕਾ ਸਿੰਘ ਨੂੰ ਚੜ੍ਹਿਆ ਵਿਆਹ ਦਾ ਚਾਅ, ਗੀਤ ਗਾ ਕੇ ਲੱਭ ਰਿਹਾ ਹੈ ਦੁਲਹਨ

Reported by: PTC Punjabi Desk | Edited by: Lajwinder kaur  |  May 17th 2022 03:29 PM |  Updated: May 17th 2022 03:29 PM

Mika Di Vohti: ਮੀਕਾ ਸਿੰਘ ਨੂੰ ਚੜ੍ਹਿਆ ਵਿਆਹ ਦਾ ਚਾਅ, ਗੀਤ ਗਾ ਕੇ ਲੱਭ ਰਿਹਾ ਹੈ ਦੁਲਹਨ

Swayamvar- Mika Di Vohti: ਗਾਇਕ ਮੀਕਾ ਸਿੰਘ ਪਿਛਲੇ ਕਈ ਦਿਨਾਂ ਤੋਂ ਆਪਣੇ ਸਵਯੰਵਰ ਨੂੰ ਲੈ ਕੇ ਚਰਚਾ 'ਚ ਹਨ। ਮੀਕਾ ਨੇ ਘੋੜੀ 'ਤੇ ਚੜ੍ਹਨ ਅਤੇ ਵਿਆਹੁਤਾ ਜੀਵਨ ਦਾ ਆਗਾਜ਼ ਕਰਨ ਲਈ ਸਵਯੰਵਰ ਦਾ ਸਹਾਰਾ ਲਿਆ ਹੈ। ਜਿਸ ਲਈ ਉਹ ਬਾਰਾਤੀਆਂ ਦੇ ਨਾਲ ਦੁਲਹਨ ਦੀ ਭਾਲ ਲਈ ਵੀ ਰਵਾਨਾ ਹੋ ਗਏ ਹਨ। ਇਸ ਦੌਰਾਨ ਉਨ੍ਹਾਂ ਦਾ ਸਵਯੰਵਰ ਨੂੰ ਲੈ ਕੇ ਨਵਾਂ ਗੀਤ ਰਿਲੀਜ਼ ਹੋਇਆ ਹੈ। ਜਿਸ 'ਚ ਮੀਕਾ ਆਪਣੀ ਪਸੰਦ ਦੱਸਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਫ਼ਿਲਮ ‘ਸੌਂਕਣ ਸੌਂਕਣੇ’ ਨੇ ਰਚਿਆ ਇਤਿਹਾਸ, ਐਮੀ-ਸਰਗੁਣ-ਨਿਮਰਤ ਦੀ ਤਿਕੜੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ

Mika Di Vohti Song Out: Mika Singh’s latest song is a wedding anthem Image Source: YouTube

ਵੀਡੀਓ 'ਚ ਮੀਕਾ ਸਿੰਘ ਪੰਜਾਬੀ ਮੁੰਡੇ ਦੀ ਲੁੱਕ 'ਚ ਨਜ਼ਰ ਆ ਰਹੇ ਹਨ ਅਤੇ ਇਸ ਦੇ ਨਾਲ ਹੀ ਪੂਰੇ ਗੀਤ 'ਚ ਪੰਜਾਬ ਦੇ ਸੱਭਿਆਚਾਰ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੀਤ ਪੰਜਾਬੀ 'ਚ ਹੈ, ਜਿਸ 'ਚ ਮੀਕਾ ਕਹਿ ਰਿਹਾ ਹੈ ਕਿ ਉਹ ਭਾਰਤ 'ਚ ਆਪਣੇ ਲਈ ਸੋਹਣੀ ਮੁਟਿਆਰ ਲੱਭ ਰਿਹਾ ਹੈ। ਪੰਜਾਬੀ, ਬੰਗਾਲੀ, ਮਰਾਠੀ, ਰਾਜਪੂਤਾਨੀ ਲੁੱਕ ਵਾਲੀ ਕਈ ਕੁੜੀਆਂ ਗਾਇਕ ਦੇ ਨਾਲ ਦੁਲਹਨ ਦੇ ਗੈਟਅੱਪ ਵਿੱਚ ਨੱਚਦੀਆਂ ਨਜ਼ਰ ਆ ਰਹੀਆਂ ਹਨ।

Mika Di Vohti Song Out: Mika Singh’s latest song is a wedding anthem Image Source: YouTube

ਗਾਇਕ ਸ਼ਾਨ ਮੁਖਰਜੀ ਨੇ ਮੀਕਾ ਸਿੰਘ ਦੀ 'ਸਵਯੰਵਰ: ਮੀਕਾ ਦੀ ਵੋਟ' ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਲਈ ਹੈ। ਇਨ੍ਹਾਂ ਤੋਂ ਇਲਾਵਾ ਮੀਕਾ ਦੇ ਕਈ ਹੋਰ ਸੈਲੀਬ੍ਰਿਟੀ ਦੋਸਤ ਹਨ ਜੋ ਵੋਟ ਪਾਉਣ 'ਚ ਉਨ੍ਹਾਂ ਦੀ ਮਦਦ ਕਰਨ ਇਸ ਸ਼ੋਅ 'ਚ ਨਜ਼ਰ ਆਉਣਗੇ। ਇਨ੍ਹਾਂ 'ਚ ਟੀਵੀ ਐਕਟਰ ਸ਼ਾਹੀਰ ਸ਼ੇਖ ਅਤੇ ਕਰਨ ਵਾਹੀ ਸਮੇਤ ਕਈ ਸਿਤਾਰੇ ਸ਼ਾਮਲ ਹਨ।

Mika Di Vohti Song Out: Mika Singh’s latest song is a wedding anthem Image Source: YouTube

ਤੁਹਾਨੂੰ ਦੱਸ ਦੇਈਏ ਕਿ ਮੀਕਾ ਸਿੰਘ ਤੋਂ ਪਹਿਲਾਂ ਰਤਨ ਰਾਜਪੂਤ, ਰਾਖੀ ਸਾਵੰਤ ਅਤੇ ਰਾਹੁਲ ਮਹਾਜਨ ਵੀ ਨੈਸ਼ਨਲ ਟੀਵੀ 'ਤੇ ਆਪਣਾ ਸਵਯੰਵਰ ਰਚਾ ਚੁੱਕੇ ਹਨ। ਦੱਸ ਦਈਏ ਮੀਕਾ ਸਿੰਘ ਬਾਲੀਵੁੱਡ ਦੇ ਨਾਮੀ ਗਾਇਕ ਹੈ ਜਿਨ੍ਹਾਂ ਨੇ ਕਈ ਹਿੰਦੀ ਫ਼ਿਲਮਾਂ 'ਚ ਗੀਤ ਗਾਏ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਵੀ ਜੁੜੇ ਹੋਏ ਹਨ।

ਹੋਰ ਪੜ੍ਹੋ : ‘Kabhi Eid Kabhi Diwali’ ਦੇ ਸੈੱਟ ਤੋਂ ਸ਼ਹਿਨਾਜ਼ ਗਿੱਲ ਦਾ ਫਰਸਟ ਲੁੱਕ ਹੋਇਆ LEAK, ਦੇਖੋ ਵਾਇਰਲ ਵੀਡੀਓ


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network