ਪੀਟੀਸੀ ਸਟੂਡੀਓ ਦੀ ਪੇਸ਼ਕਸ਼ ਹੰਸ ਰਾਜ ਹੰਸ ਦਾ ਨਵਾਂ ਗੀਤ 'ਮੇਰੀਆਂ ਉਦਾਸੀਆਂ' ਰਿਲੀਜ਼ 

Reported by: PTC Punjabi Desk | Edited by: Shaminder  |  August 09th 2019 10:34 AM |  Updated: August 09th 2019 10:34 AM

ਪੀਟੀਸੀ ਸਟੂਡੀਓ ਦੀ ਪੇਸ਼ਕਸ਼ ਹੰਸ ਰਾਜ ਹੰਸ ਦਾ ਨਵਾਂ ਗੀਤ 'ਮੇਰੀਆਂ ਉਦਾਸੀਆਂ' ਰਿਲੀਜ਼ 

ਹੰਸ ਰਾਜ ਹੰਸ ਦਾ ਗੀਤ ਪੀਟੀਸੀ ਸਟੂਡੀਓ ਵੱਲੋਂ ਰਿਲੀਜ਼ ਕਰ ਦਿੱਤਾ ਗਿਆ ਹੈ । ਇਹ ਗੀਤ 'ਮੇਰੀਆਂ ਉਦਾਸੀਆਂ' ਟਾਈਟਲ ਹੇਠ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ ਤੇਜਵੰਤ ਕਿੱਟੂ ਹੋਰਾਂ ਨੇ ਅਤੇ ਪੀਟੀਸੀ ਸਟੂਡੀਓ ਅਤੇ ਪੀਟੀਸੀ ਰਿਕਾਰਡਜ਼ ਦੇ ਬੈਨਰ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ 'ਚ ਪਦਮ ਸ਼੍ਰੀ ਹੰਸ ਰਾਜ ਹੰਸ ਨੇ ਇਸ਼ਕ ਹਕੀਕੀ ਦੀ ਗੱਲ ਕੀਤੀ  ਹੈ ।

ਹੋਰ ਵੇਖੋ:ਗਾਇਕ ਮੀਕਾ ਸਿੰਘ ਪਹੁੰਚੇ ਨਨਕਾਣਾ ਸਾਹਿਬ, ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਵਾਇਰਲ

ਕੁਝ ਦਿਨ ਪਹਿਲਾਂ ਰਾਜ ਗਾਇਕ ਹੰਸ ਰਾਜ ਹੰਸ ਦੇ ਨਵੇਂ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ ।ਪੀਟੀਸੀ ਸਟੂਡੀਓ ਤੇ ਪੀਟੀਸੀ ਰਿਕਾਰਡਜ਼ ਦੇ ਇਸ ਗਾਣੇ ਦਾ ਵਰਲਡ ਪ੍ਰੀਮੀਅਰ ਹੋ ਚੁੱਕਿਆ ਹੈ ।ਹੰਸ ਰਾਜ ਹੰਸ ਦੇ ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵੇਖ ਸਕਦੇ ਹੋ । ਇਸ ਤੋਂ ਇਲਾਵਾ ਤੁਸੀਂ ਇਸ ਗਾਣੇ ਨੂੰ 'ਪੀਟੀਸੀ ਪਲੇਅ' ਐਪ ਤੇ ਵੀ ਦੇਖ ਸਕਦੇ ਹੋ ।

Image result for hans raj hans

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੀਟੀਸੀ ਸਟੂਡੀਓ ਤੇ ਪੀਟੀਸੀ ਰਿਕਾਰਡਜ਼ ਵੱਲੋਂ ਹੰਸ ਰਾਜ ਹੰਸ ਦਾ 'ਪੰਜਾਬ' ਗਾਣਾ ਸਰੋਤਿਆਂ ਦੇ ਰੂਬਰੂ ਕੀਤਾ ਗਿਆ ਸੀ । ਇਸ ਗਾਣੇ ਨੂੰ ਕਾਫੀ ਪਿਆਰ ਮਿਲਿਆ ਸੀ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network