ਪੀਟੀਸੀ ਸ਼ੋਅਕੇਸ ‘ਚ ਇਸ ਵਾਰ ਮਿਲੋ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦੀ ਸਟਾਰਕਾਸਟ ਨੂੰ

Reported by: PTC Punjabi Desk | Edited by: Shaminder  |  October 12th 2021 05:31 PM |  Updated: October 12th 2021 05:35 PM

ਪੀਟੀਸੀ ਸ਼ੋਅਕੇਸ ‘ਚ ਇਸ ਵਾਰ ਮਿਲੋ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦੀ ਸਟਾਰਕਾਸਟ ਨੂੰ

ਪੀਟੀਸੀ ਪੰਜਾਬੀ ਦੇ ਸ਼ੋਅ ਪੀਟੀਸੀ ਸ਼ੋਅਕੇਸ (PTC Showcase)  ‘ਚ ਇਸ ਵਾਰ ਅਦਾਕਾਰ ਜਸਵਿੰਦਰ ਭੱਲਾ ਅਤੇ ਬਿੰਨੂ ਢਿੱਲੋਂ ਆਉਣਗੇ । ਇਸ ਸ਼ੋਅ ‘ਚ ਜਿੱਥੇ ਉਹ ਆਪਣੀ ਫ਼ਿਲਮ‘ਜਿੰਨੇ ਜੰਮੇ ਸਾਰੇ ਨਿਕੰਮੇ’ ਫ਼ਿਲਮ ਬਾਰੇ ਗੱਲਬਾਤ ਕਰਨਗੇ । ਇਸ ਦੇ ਨਾਲ ਹੀ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਵੀ ਸਾਂਝੀਆਂ ਕਰਨਗੇ । ਤੁਸੀਂ ਇਸ ਸ਼ੋਅ ਦਾ ਅਨੰਦ ਪੀਟੀਸੀ ਪੰਜਾਬੀ ‘ਤੇ ਦਿਨ ਸ਼ੁੱਕਰਵਾਰ, 15 ਅਕਤੂਬਰ, ਰਾਤ 8:30  ਵਜੇ ਮਾਣ ਸਕਦੇ ਹੋ ।

jinne Jamme saare nikamme -min image From instagram

ਹੋਰ ਪੜ੍ਹੋ : ਕਈ ਦਹਾਕਿਆਂ ਤੋਂ ਰੇਖਾ ਨਾਲ ਰਹਿਣ ਵਾਲੀ ਇਸ ਔਰਤ ਨੂੰ ਲੈ ਕੇ ਹੁੰਦੀਆਂ ਹਨ ਕਈ ਤਰ੍ਹਾਂ ਦੀਆਂ ਗੱਲਾਂ

ਦੱਸ ਦਈਏ ਕਿ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ । ਟ੍ਰੇਲਰ   ‘ਚ ਨਿਰੰਜਨ ਸਿੰਘ (ਜਸਵਿੰਦਰ ਭੱਲਾ) ਅਤੇ ਸਤਵੰਤ ਕੌਰ(ਸੀਮਾ ਕੌਸ਼ਲ) ਜੋ ਕਿ ਹਸਪਤਾਲ ‘ਚ ਨਜ਼ਰ ਆਉਂਦੇ ਨੇ ਤੇ ਕਹਿੰਦੇ ਨੇ ਸਾਡੇ ਬੱਚੇ ਸਾਨੂੰ ਪੁੱਛਦੇ ਨਹੀਂ ਤਾਂਹੀ ਅਸੀਂ ਪੰਜਵਾਂ ਬੱਚਾ ਜੰਮਨਾ ਚਾਹੁੰਦੇ ਹਾਂ।ਜਦੋਂ ਪੰਜਵੇਂ ਬੱਚੇ ਦੀ ਪਲੈਨਿੰਗ ਵਾਲੀ ਗੱਲ ਜਦੋਂ ਚਾਰੋਂ ਬੱਚਿਆਂ ਤੱਕ ਪਹੁੰਚੀ ਹਾਂ ਤਾਂ ਉਹ ਸ਼ਹਿਰ ਤੋਂ ਸਿੱਧਾ ਪਿੰਡ ਆਪਣੇ ਮਾਪਿਆਂ ਕੋਲ ਪਹੁੰਚ ਜਾਂਦੇ ਨੇ।

jinne jamme saare nikamme ,, -min image From Instagram

ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ । ਬੀਤੇ ਦਿਨ ਇਸ ਫ਼ਿਲਮ ਦਾ ਇੱਕ ਗੀਤ ਵੀ ਰਿਲੀਜ਼ ਹੋਇਆ ਹੈ । ਜਿਸ ਨੂੰ ਜੱਟੀ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਜਿਸ ‘ਚ ਜਸਵਿੰਦਰ ਭੱਲਾ ਨੇ ਵੀ ਆਪਣੀ ਆਵਾਜ਼ ਦਿੱਤੀ ਹੈ ।

 

View this post on Instagram

 

A post shared by PTC Punjabi (@ptcpunjabi)

ਹਾਸਿਆਂ ਦੇ ਨਾਲ ਇਹ ਫ਼ਿਲਮ ਸਮਾਜਿਕ ਸੰਦੇਸ਼ ਵੀ ਦਿੰਦੇ ਹੋਈ ਨਜ਼ਰ ਆਵੇਗੀ। ਕਿਵੇਂ ਬੱਚੇ ਵੱਡੇ ਹੋ ਕਿ ਆਪੋ ਆਪਣੀ ਜ਼ਿੰਦਗੀਆਂ 'ਚ ਮਸ਼ਰੂਫ ਹੋ ਜਾਂਦੇ ਨੇ ਤੇ ਉਨ੍ਹਾਂ ਕੋਲ ਆਪਣੇ ਮਾਪਿਆਂ ਦੇ ਕੋਲ ਬੈਠਣ ਲਈ ਵੀ ਟਾਈਮ ਨਹੀਂ ਹੁੰਦਾ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network