Trending:
ਮਿਲੋ ਕੈਟਰੀਨਾ ਕੈਫ ਦੀਆਂ ਸਟਾਈਲਿਸ਼ ਭੈਣਾਂ ਨਾਲ, ਸ਼ੇਅਰ ਕੀਤੀਆਂ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ
ਕੈਟਰੀਨਾ ਕੈਫ katrina kaif ਅਤੇ ਵਿੱਕੀ ਕੌਸ਼ਲ ਦਾ ਵਿਆਹ ਰਾਜਸਥਾਨ ਵਿੱਚ 7 ਤੋਂ 9 ਦਸੰਬਰ ਦਰਮਿਆਨ ਹੋਇਆ ਸੀ। ਵਿਆਹ ਦਾ ਪ੍ਰਬੰਧ ਬਹੁਤ ਹੀ ਸ਼ਾਹੀ ਅੰਦਾਜ਼ 'ਚ ਕੀਤਾ ਗਿਆ ਸੀ। ਵਿਆਹ ਵਿੱਚ ਸਿਰਫ਼ ਚੋਣਵੇਂ ਲੋਕ ਹੀ ਸ਼ਾਮਿਲ ਹੋਏ ਸੀ ਅਤੇ ਸਭ ਕੁਝ ਬਹੁਤ ਹੀ ਗੁਪਤ ਰੱਖਿਆ ਗਿਆ ਸੀ। ਹਾਲਾਂਕਿ ਇਸ ਜੋੜੇ ਦੇ ਰਿਸ਼ੈਪਸ਼ਨ ਨੂੰ ਲੈ ਕੇ ਕਈ ਗੱਲਾਂ ਸਾਹਮਣੇ ਆ ਰਹੀਆਂ ਸਨ ਪਰ ਅਜੇ ਤੱਕ ਵਿਆਹ ਦੀ ਰਿਸ਼ੈਪਸ਼ਨ ਪਾਰਟੀ ਨਹੀਂ ਹੋਈ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਰਿਸ਼ੈਪਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ।

ਪਰ ਜੋੜੇ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਰੂਰ ਸ਼ੇਅਰ ਕੀਤੀਆਂ ਸਨ। ਹੁਣ ਕੈਟਰੀਨਾ ਕੈਫ ਦੀ ਭੈਣ ਇਜ਼ਾਬੇਲ ਕੈਫ ਨੇ ਆਪਣੇ ਇੰਸਟਾਗ੍ਰਾਮ 'ਤੇ ਭੈਣਾਂ ਦੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਕੈਟਰੀਨਾ ਕੈਫ ਦੀਆਂ ਛੇ ਭੈਣਾਂ ਅਤੇ ਇੱਕ ਭਰਾ ਹੈ। ਇਸ ਤਰ੍ਹਾਂ ਉਹ ਅੱਠ ਭੈਣ-ਭਰਾ ਹਨ। ਕੈਟਰੀਨਾ ਕੈਫ ਦੀਆਂ ਤਿੰਨ ਵੱਡੀਆਂ ਭੈਣਾਂ ਸਟੈਫਨੀ, ਕ੍ਰਿਸਟੀਨ ਅਤੇ ਨਤਾਸ਼ਾ ਹਨ ਜਦੋਂ ਕਿ ਤਿੰਨ ਛੋਟੀਆਂ ਭੈਣਾਂ ਮੇਲਿਸਾ, ਸੋਨੀਆ ਅਤੇ ਇਜ਼ਾਬੇਲ ਹਨ। ਉਸਦਾ ਇੱਕ ਵੱਡਾ ਭਰਾ ਮਾਈਕਲ ਵੀ ਹੈ। ਇਸ ਤਰ੍ਹਾਂ ਈਜ਼ਾਬੇਲ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਛੇ ਭੈਣਾਂ ਪੀਲੇ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀਆਂ ਹਨ। ਇਹ ਫੋਟੋ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਦੀ ਹੈ ਅਤੇ ਇਸ ਦੇ ਨਾਲ ਇਜ਼ਾਬੇਲ ਨੇ ਲਿਖਿਆ ਹੈ, 'ਯਾਦਾਂ।' ਇਹ ਤਸਵੀਰਾਂ ਕੈਟਰੀਨਾ ਕੈਫ ਦੀ ਹਲਦੀ ਰਸਮ ਦੀਆਂ ਨੇ।
ਹੋਰ ਪੜ੍ਹੋ : ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਦੀ ਹੋਈ ਸ਼ਾਨਦਾਰ ਵੈਡਿੰਗ ਰਿਸ਼ੈਪਸ਼ਨ, ਪੰਜਾਬੀ ਕਲਾਕਾਰ ਹੋਏ ਸ਼ਾਮਿਲ, ਸੋਸ਼ਲ ਮੀਡੀਆ ‘ਤੇ ਛਾਈਆਂ ਵੀਡੀਓਜ਼

ਇਹ ਅਣਦੇਖੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਦਰਸ਼ਕਾਂ ਨੂੰ ਇਹ ਤਸਵੀਰਾਂ ਕਾਫੀ ਜ਼ਿਆਦਾ ਪਸੰਦ ਆ ਰਹੀਆਂ ਹਨ। ਦੱਸ ਦਈਏ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਵਿਆਹ ਤੋਂ ਬਾਅਦ ਆਪੋ ਆਪਣੇ ਕੰਮ ਉੱਤੇ ਵਾਪਸ ਆ ਗਏ ਨੇ। ਕੈਟਰੀਨਾ ਕੈਫ ਜੋ ਕਿ ਮੈਰੀ ਕ੍ਰਿਸਮਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉੱਧਰ ਵਿੱਕੀ ਕੌਸ਼ਲ ਨੇ ਵੀ ਆਪਣੀ ਅਗਲੇ ਫ਼ਿਲਮੀ ਪ੍ਰੋਜੈਕਟ ਉੱਤੇ ਕੰਮ ਕਰ ਰਹੇ ਹਨ। ਹਾਲ ਹੀ 'ਚ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਕ੍ਰਿਸਮਸ ਮੌਕੇ ਉੱਤੇ ਬਹੁਤ ਹੀ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਸੀ। ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆਈ ਸੀ।
View this post on Instagram