ਪੰਜਾਬੀਆਂ ਦੇ ਹੌਸਲੇ ਤੇ ਹਿੰਮਤ ਨੂੰ ਹਰ ਥਾਂ 'ਤੇ ਹੁੰਦੀ ਹੈ ਸਲਾਮ, ਇਹ ਹੈ ਦੇਸ਼ ਦੀ ਪਹਿਲੀ ਡਿਸਏਬਲ ਭੰਗੜਾ ਟੀਮ
ਪੰਜਾਬ ਦੇ ਲੋਕ ਜਿੱਥੇ ਆਪਣੇ ਜੁੱਸੇ ਤੇ ਜ਼ਜਬੇ ਲਈ ਜਾਣੇ ਜਾਂਦੇ ਹਨ ਉੱਥੇ ਉਹ ਆਪਣੇ ਖੁਸ਼ੀ ਤੇ ਖੇੜੇ ਲਈ ਵੀ ਜਾਣੇ ਜਾਂਦੇ ਹਨ । ਪੰਜਾਬੀ ਕਿਸੇ ਵੀ ਮਹੌਲ ਵਿੱਚ ਹੋਣ ਉਹਨਾਂ ਦੇ ਚਿਹਰੇ ਤੇ ਹਮੇਸ਼ਾ ਖੁਸ਼ੀ ਦਿਖਾਈ ਦਿੰਦੀ ਹੈ । ਅਜਿਹੀ ਹੀ ਮੁਸਕਰਾਹਟ ਦਿਖਾਈ ਦਿੰਦੀ ਹੈ ਦੇਸ਼ ਦੀ ਪਹਿਲੀ ਡਿਸਏਬਲ ਭੰਗੜਾ ਟੀਮ ਦੇ ਮੈਂਬਰਾਂ ਦੇ ਚਿਹਰੇ 'ਤੇ । ਇਸ ਟੀਮ ਦੇ ਮੈਬਰਾਂ ਵਿੱਚੋਂ ਕਿਸੇ ਦੀ ਬਾਂਹ ਕੰਮ ਨਹੀਂ ਕਰਦੀ ਤੇ ਕਿਸੇ ਦੀ ਲੱਤ ।
India's first disabled Bhangra team
ਇਸ ਸਭ ਦੇ ਬਾਵਜੂਦ ਇਹ ਪੰਜਾਬੀ ਉਹ ਲੋਕ ਨਾਚ ਕਰਦੇ ਹਨ ਜਿਸ ਤੇ ਸਭ ਤੋਂ ਵੱਧ ਤਾਕਤ ਲਗਦੀ ਹੈ । ਇਹ ਭੰਗੜਾ ਟੀਮ ਪਿਛਲੇ 18 ਸਾਲਾਂ ਤੋਂ ਦੇਸ਼ ਵਿਦੇਸ਼ ਵਿੱਚ ਆਪਣੇ ਫਨ ਦਾ ਮੁਜ਼ਾਹਰਾ ਕਰ ਚੁੱਕੀ ਹੈ । ਇਸ ਟੀਮ ਦਾ ਕਪਤਾਨ ਹਰਿੰਦਰਪਾਲ ਸਿੰਘ ਪੋਲੀਓ ਕਰਕੇ ਪੈਰਾਂ ਤੋਂ ਡਿਸਏਬਲ ਹੈ ।
India's first disabled Bhangra team
ਹਰਿੰਦਰਪਾਲ ਮੁਤਾਬਿਕ ਉਸ ਨੂੰ ਬਚਪਨ ਤੋਂ ਹੀ ਭੰਗੜਾ ਸਿੱਖਣ ਦਾ ਸ਼ੌਂਕ ਸੀ । ਇਸ ਲਈ ਉਹਨਾਂ ਨੇ ਉਹਨਾਂ ਲੋਕਾਂ ਦੀ ਭੰਗੜਾ ਟੀਮ ਬਣਾਈ ਜਿਹੜੇ ਕਿ ਡਿਸਏਬਲ ਸਨ । ਇਸ ਟੀਮ ਵਿੱਚ ਕਿਸੇ ਦੀ ਲੱਤ ਕੰਮ ਨਹੀਂ ਕਰਦੀ ਤੇ ਕਿਸੇ ਦੀ ਬਾਂਹ ਨਹੀਂ ਹੈ ।
India's first disabled Bhangra team
ਹਰਿੰਦਰਪਾਲ ਨੇ ਇਹਨਾਂ ਲੋਕਾਂ ਮੁਤਾਬਿਕ ਹੀ ਭੰਗੜੇ ਦੇ ਸਟੈਪ ਬਣਾਏ ਤੇ ਅੱਜ ਇਹ ਟੀਮ ਪੂਰੀ ਦੁਨੀਆ ਤੇ ਮਸ਼ਹੂਰ ਹੈ । ਹਰਿੰਦਰਪਾਲ ਮੁਤਾਬਿਕ ਜਦੋਂ ਉਹ ਸਟੇਜ ਤੇ ਚੜਦੇ ਹਨ ਤਾਂ ਉਹਨਾਂ ਨੂੰ ਦੇਖ ਕੇ ਲੋਕ ਮੂੰਹ ਬਨਾਉਣ ਲੱਗ ਜਾਂਦੇ ਹਨ ਪਰ ਜਦੋਂ ਲੋਕ ਉਹਨਾਂ ਦੀ ਪ੍ਰਫਾਰਮੈਂਸ ਦੇਖਦੇ ਤਾਂ ਮੱਲੋ ਮੱਲੀ ਉਹਨਾਂ ਨੂੰ ਹੱਥਾਂ ਤੇ ਚੁੱਕ ਲੈਂਦੇ ਹਨ ।
india's first disabled Bhangra team
ਇਸ ਉਪਲੱਬਧੀ ਕਰਕੇ ਇਸ ਟੀਮ ਦਾ ਨਾਂ ਲਿਮਕਾ ਬੁੱਕ ਆਫ ਨੈਸ਼ਨਲ ਰਿਕਾਰਡ ਵਿੱਚ ਦਰਜ ਹੈ । ਇਸ ਟੀਮ ਵਿੱਚ ਕੁੱਲ ੩੦ ਮੈਂਬਰ ਹਨ ।