ਪਾਕਿਸਤਾਨ 'ਚ ਪਵਨ ਸਿੰਘ ਨੂੰ ਮਿਲਿਆ ਇਹ ਵੱਡਾ ਅਹੁਦਾ ਸਿੱਖ ਭਾਈਚਾਰੇ ਦਾ ਵਧਿਆ ਮਾਣ, ਦੇਖੋ ਵੀਡਿਓ
ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿਚ ਰਹਿੰਦੇ ਸਿੱਖ ਨੌਜਵਾਨ ਪਵਨ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੇ ਗਵਰਨਰ ਹਾਊਸ ਦਾ ਲੋਕ ਸੰਪਰਕ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲਾ ਪਵਨ ਸਿੰਘ ਅਰੋੜਾ ਪਹਿਲਾ ਸਿੱਖ ਹੈ। ਉਹ ਲਹਿੰਦੇ ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਦੇ ਲੋਕ ਸੰਪਰਕ ਅਧਿਕਾਰੀ ਨਿਯੁਕਤ ਕੀਤੇ ਗਏ ਹਨ ।
First Sikh PRO to Pakistan Punjab's governor
ਅਰੋੜਾ ਇਸ ਤੋਂ ਪਹਿਲਾਂ ਨਨਕਾਣਾ ਸਾਹਿਬ ਜ਼ਿਲ੍ਹੇ ਦੇ ਲੋਕ ਸਪੰਰਕ ਅਧਿਕਾਰੀ ਸਨ। ਅਰੋੜਾ ਨੇ ਅਪਣੇ ਕੈਰੀਅਰ ਦੀ ਸ਼ੁਰੂਆਤ ਰੇਡੀਓ ਵਿਚ ਐਂਕਰਿੰਗ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਬਹੁਤ ਸਾਰੀਆਂ ਫ਼ਿਲਮਾਂ ਦੀ ਡਬਿੰਗ ਕੀਤੀ, ਛੋਟੀਆਂ ਫਿਲਮਾਂ ਵਿਚ ਅਭਿਨੇਤਾ ਵਜੋਂ ਭੂਮਿਕਾ ਨਿਭਾਈ ਅਤੇ ਮਾਡਲਿੰਗ ਵੀ ਕੀਤੀ। ਆਰ ਜੇ ਅਤੇ ਇਕ ਬਿਹਤਰੀਨ ਮਾਡਲ ਵਜੋਂ ਪਾਕਿਸਤਾਨ ਵਿਚ ਅਪਣੀ ਵਿਸ਼ੇਸ਼ ਪਛਾਣ ਕਾਇਮ ਕਰਨ ਵਾਲੇ ਪਵਨ ਸਿੰਘ ਅਰੋੜਾ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਜਨ ਸੰਪਰਕ ਅਧਿਕਾਰੀ ਵੀ ਰਹਿ ਚੁੱਕੇ ਹਨ।
https://www.youtube.com/watch?v=_m7iKEcbKro
ਪਵਨ ਸਿੰਘ ਮੁਤਾਬਿਕ ਪਾਕਿਤਾਨ ਵਿੱਚ ਘੱਟ ਗਿਣਤੀਆਂ ਲਈ ਇਸ ਤਰ੍ਹਾਂ ਦੇ ਬਹੁਤ ਸਾਰੇ ਮੌਕੇ ਹਨ ਕਿਉਂਕਿ ਪਾਕਿਸਤਾਨ ਸਰਕਾਰ ਨੇ ਘੱਟ ਗਿਣਤੀਆਂ ਨੂੰ ਰਾਖਵਾਂਕਰਨ ਦਿੱਤਾ ਹੈ । ਪਵਨ ਸਿੰਘ ਦਾ ਕਹਿਣਾ ਹੈ ਕਿ ਉਸ ਵਾਂਗ ਹੋਰ ਸਿੱਖ ਜਾਂ ਘੱਟ ਗਿਣਤੀ ਲੋਕ ਇਸ ਆਹੁਦੇ ਨੂੰ ਪਾ ਸਕਦੇ ਹਨ ਪਰ ਇੱਥੇ ਲੋੜ ਮਿਹਨਤ ਕਰਨ ਦੀ ਹੈ ।
https://www.youtube.com/watch?v=qezj0M_TC04