ਵਿਰਾਟ ਕੋਹਲੀ ਨੇ ਆਪਣੇ ਇਸ ਅੰਦਾਜ਼ ਨਾਲ ਕੀਤਾ ਸਭ ਨੂੰ ਹੈਰਾਨ, ਪੁਸ਼ਪਾ ਗੀਤ ‘ਤੇ ਲਗਾਏ ਠੁਮਕੇ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  April 28th 2022 02:07 PM |  Updated: April 28th 2022 02:07 PM

ਵਿਰਾਟ ਕੋਹਲੀ ਨੇ ਆਪਣੇ ਇਸ ਅੰਦਾਜ਼ ਨਾਲ ਕੀਤਾ ਸਭ ਨੂੰ ਹੈਰਾਨ, ਪੁਸ਼ਪਾ ਗੀਤ ‘ਤੇ ਲਗਾਏ ਠੁਮਕੇ, ਦੇਖੋ ਵੀਡੀਓ

ਇੱਕ ਪਾਸੇ ਇੰਡੀਅਨ ਪ੍ਰੀਮੀਅਰ ਲੀਗ ਦਾ 15ਵਾਂ ਸੀਜ਼ਨ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਖਿਡਾਰੀ ਇੱਕ-ਦੂਜੇ ਨਾਲ ਸਮਾਂ ਬਤੀਤ ਕਰ ਰਹੇ ਹਨ। ਇਸ ਦੌਰਾਨ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਅਤੇ ਆਸਟਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੈਲ (Glenn Maxwell) ਨੇ ਹਾਲ ਹੀ 'ਚ ਆਪਣੀ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਕਈ ਖਿਡਾਰੀਆਂ ਨੇ ਸ਼ਿਰਕਤ ਕੀਤੀ।

ਹੋਰ ਪੜ੍ਹੋ : ਫੋਟੋ ਵਿੱਚ ਦਿਖਾਈ ਦੇਣ ਵਾਲੀ ਇਸ ਛੋਟੀ ਬੱਚੀ ਦਾ ਅੱਜ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਚੱਲਦਾ ਹੈ ਪੂਰਾ ਸਿੱਕਾ! ਕੀ ਤੁਸੀਂ ਪਹਿਚਾਣਿਆ?

Virat Kohli

ਇਸ ਪਾਰਟੀ 'ਚ ਵਿਰਾਟ ਕੋਹਲੀ ਵੱਖਰੇ ਅੰਦਾਜ਼ 'ਚ ਨਜ਼ਰ ਆਏ ਅਤੇ ਪੁਸ਼ਪਾ ਦੇ ਮਸ਼ਹੂਰ ਗੀਤ 'ਓ ਅੰਤਵਾ' 'ਤੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆਏ। ਵਿਰਾਟ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ (virat kohli viral video)।

Glan Maxwell

ਵੀਡੀਓ ਚ ਦੇਖ ਸਕਦੇ ਹੋ ਇਸ ਖ਼ਾਸ ਪ੍ਰੋਗਰਾਮ ਲਈ ਵਿਰਾਟ ਕੋਹਲੀ ਕਾਲੇ ਰੰਗ ਦਾ ਕੁੜਤੇ ਅਤੇ ਕਰੀਮ ਰੰਗ ਦੇ ਪਜਾਮੇ ਵਾਲਾ ਆਉਟਫਿੱਟ ਪਾਇਆ ਸੀ। ਜਿਸ ਉਹ ਬਹੁਤ ਜ਼ਿਆਦਾ ਖ਼ੂਬਸੂਰਤ ਲੱਗ ਰਹੇ ਨੇ। ਜੇ ਗੱਲ ਕਰੀਏ ਇਸ ਵੀਡੀਓ ਦੀ ਤਾਂ ਦਰਸ਼ਕਾਂ ਨੂੰ ਵਿਰਾਟ ਕੋਹਲੀ ਦਾ ਇਹ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਜਿਵੇਂ ਹੀ ਵੀਡੀਓ ਸ਼ੁਰੂ ਹੁੰਦਾ ਹੈ, ਵਿਰਾਟ ਕੋਹਲੀ ਹੋਰ ਖਿਡਾਰੀਆਂ ਨਾਲ 'ਪੁਸ਼ਪਾ' ਦੇ ਮਸ਼ਹੂਰ ਗੀਤ 'ਓ ਅੰਤਵਾ' 'ਤੇ ਮਸਤ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਹਨ। ਟਵਿਟਰ 'ਤੇ ਉਨ੍ਹਾਂ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦਈਏ ਇਸ ਪ੍ਰੋਗਰਾਮ ਚ ਵਿਰਾਟ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਪਹੁੰਚੇ ਸਨ।

Virat Anushka

ਇਸ ਦੇ ਨਾਲ ਹੀ ਜੇਕਰ ਟੀਮ ਦੇ ਖਿਡਾਰੀ ਗਲੇਨ ਮੈਕਸਵੈੱਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਿਛਲੇ ਮਹੀਨੇ ਹੀ ਭਾਰਤੀ ਮੂਲ ਦੀ ਲੜਕੀ ਵਿੰਨੀ ਰਮਨ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਆਸਟ੍ਰੇਲੀਆ 'ਚ ਹਿੰਦੂ ਅਤੇ ਈਸਾਈ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਇਸ ਤੋਂ ਬਾਅਦ ਉਹ ਸਿੱਧੇ ਆਈ.ਪੀ.ਐੱਲ. ਖੇਡਣ ਆ ਗਏ। ਗਲੇਨ ਮੈਕਸਵੈੱਲ ਨੇ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਟੀਮ ਨੂੰ ਆਪਣੇ ਵਿਆਹ ਦੀ ਪਾਰਟੀ ਦਿੱਤੀ। ਇਸ ਪਾਰਟੀ ਵਿੱਚ ਆਰਸੀਬੀ ਦੇ ਸਾਰੇ ਖਿਡਾਰੀਆਂ ਨੇ ਹਿੱਸਾ ਲਿਆ ਸੀ।

ਹੋਰ ਪੜ੍ਹੋ : ਆਪਣੇ ਸ਼ਾਇਰਾਨਾ ਅੰਦਾਜ਼ ‘ਚ ਗੁਰਨਾਮ ਭੁੱਲਰ ਨੇ ਨੀਰੂ ਬਾਜਵਾ ਨੂੰ ਕੀਤਾ ਪਿਆਰ ਦਾ ਇਜ਼ਹਾਰ, ਦੇਖੋ ਇਹ ਖ਼ਾਸ ਵੀਡੀਓ

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network