ਮੱਥੇ 'ਤੇ ਚਮਕਣ ਵਾਲ ਮੇਰੇ ਬੰਨੜੇ ਦੇ,ਨਵੇਂ ਅੰਦਾਜ਼ 'ਚ ਕ੍ਰਿਤਿਕਾ ਗੰਭੀਰ ਨੇ ਪੇਸ਼ ਕੀਤਾ ਗੀਤ
ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡੀਓ ਪੇਸ਼ ਕਰਦੇ ਨੇ ਕ੍ਰਿਤਿਕਾ ਗੰਭੀਰ ਦਾ ਨਵਾਂ ਗੀਤ 'ਮੱਥੇ 'ਤੇ' । ਇਸ ਗੀਤ 'ਚ ਬੰਨੜੇ ਦੀ ਗੱਲ ਕੀਤੀ ਗਈ ਹੈ । ਜਿਸ ਦੇ ਸ਼ਗਨ ਕੀਤੇ ਜਾ ਰਹੇ ਨੇ,ਕ੍ਰਿਤਿਕਾ ਗੰਭੀਰ ਨੇ ਇਸ ਗੀਤ ਨੂੰ ਆਪਣੇ ਹੀ ਅੰਦਾਜ਼ 'ਚ ਗਾ ਕੇ ਸਭ ਦਾ ਮਨ ਮੋਹ ਲਿਆ ਹੈ । ਇਸ ਗੀਤ 'ਚ ਲਾੜੇ ਦਾ ਗੁਣਗਾਣ ਕੀਤਾ ਗਿਆ ਹੈ ਅਤੇ ਉਸ ਦੇ ਵਿਆਹ ਸਮੇਂ ਹੋਣ ਵਾਲੀਆਂ ਰਸਮਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।
ਹੋਰ ਵੇਖੋ:ਤੇਜ਼ਾਬ ਹਮਲੇ ਦਾ ਸ਼ਿਕਾਰ ਹੋਈਆਂ ਕੁੜੀਆਂ ‘ਚ ਹੌਸਲਾ ਭਰਨ ਦਾ ਕੰਮ ਕਰੇਗੀ ‘ਛਪਾਕ’ ਫ਼ਿਲਮ, ਦੇਖੋ ਪਹਿਲੀ ਲੁੱਕ
https://www.youtube.com/watch?v=pb2Q0tHoBMc&feature=youtu.be
ਗੀਤ 'ਚ ਮਹਿੰਦੀ,ਗਾਨਾ,ਸ਼ਗਨਾਂ ਦੇ ਗੀਤ ਗਾਉਣ ਸਣੇ ਕਈ ਰਸਮਾਂ ਦੀ ਗੱਲ ਇਸ ਗੀਤ 'ਚ ਕੀਤੀ ਗਈ ਹੈ । ਇਸ ਤੋਂ ਪਹਿਲਾਂ ਵੀ ਕ੍ਰਿਤਿਕਾ ਗੰਭੀਰ ਨੇ ਕਈ ਗੀਤ ਗਾਏ ਨੇ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ।
ਹੋਰ ਵੇਖੋ:“ਤਰਸੇਮ ਜੱਸੜ ਨੇ ਕਿਹਾ ਜੋ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰਦਾ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ”
kritika gambhir
ਪੀਟੀਸੀ ਰਿਕਾਰਡਸ ਦੇ ਲੇਬਲ ਹੇਠ ਇਸ ਗੀਤ ਨੂੰ ਤਿਆਰ ਕੀਤਾ ਗਿਆ ਹੈ ਜਦਕਿ ਮਿਊਜ਼ਿਕ ਦਿੱਤਾ ਹੈ ਤੇਜਵੰਤ ਕਿੱਟੂ ਨੇ। ਪੀਟੀਸੀ ਸਟੂਡੀਓ ਵੱਲੋਂ ਹਰ ਸੋਮਵਾਰ ਅਤੇ ਵੀਰਵਾਰ ਨੂੰ ਗੀਤ ਕੱਢੇ ਜਾਂਦੇ ਨੇ । ਪੀਟੀਸੀ ਵੱਲੋਂ ਪੀਟੀਸੀ ਸਟੂਡੀਓ ਦੀ ਸ਼ੁਰੂਆਤ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ੨੦੧੮ ਦੇ ਸਮਾਰੋਹ ਦੌਰਾਨ ਕੀਤੀ ਗਈ ਗਈ ਸੀ ।