ਮਾਸਟਰ ਸਲੀਮ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਕਰ ਰਹੇ ਨੇ ਸਭ ਨੂੰ ਭਾਵੁਕ, ਰਿਲੀਜ਼ ਹੋਇਆ ਫ਼ਿਲਮ ਆਸਰਾ ਦਾ ਗੀਤ ‘ਰੱਬਾ ਤੇਰੀ ਰਜ਼ਾ’
ਕਾਮੇਡੀ ਤੇ ਪਿਆਰ ਵਰਗੇ ਵਿਸ਼ਿਆਂ ਉੱਤੇ ਨਾ ਸੀਮਤ ਰਹਿ ਕੇ ਪੰਜਾਬੀ ਸਿਨੇਮਾ ਆਪਣੇ ਮਨੋਰੰਜਨ ਦਾ ਦਾਇਰਾ ਵਧਾ ਰਿਹਾ ਹੈ। ਜਿਸਦੇ ਚੱਲਦੇ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ। ਅਜਿਹੀ ਹੀ ਸਮਾਜਿਕ ਰਿਸ਼ਤਿਆਂ ਨਾਲ ਜੁੜੀ ਖ਼ੂਬਸੂਰਤ ਫ਼ਿਲਮ ਆਸਰਾ 4 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਟਰੇਲਰ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ। ਜਿਸਦੇ ਚੱਲਦੇ ਮਾਸਟਰ ਸਲੀਮ ਦੀ ਆਵਾਜ਼ ‘ਚ ਫ਼ਿਲਮ ਦਾ ਨਵਾਂ ਗੀਤ ‘ਰੱਬਾ ਤੇਰੀ ਰਜ਼ਾ’ ਰਿਲੀਜ਼ ਹੋ ਚੁੱਕਿਆ ਹੈ।
ਹੋਰ ਵੇਖੋ:ਕੰਠ ਕਲੇਰ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ ‘ਦੂਰੀਆਂ ਦਾ ਦਰਿਆ’, ਪੀਟੀਸੀ ਉੱਤੇ ਹੋਵੇਗਾ ਵਰਲਡ ਪ੍ਰੀਮੀਅਰ
ਇਸ ਗਾਣੇ ਨੂੰ ਮਾਸਟਰ ਸਲੀਮ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਗਾਇਆ ਹੈ। ਮਨਾਂ ਨੂੰ ਭਾਵੁਕ ਕਰਦੇ ਇਸ ਗਾਣੇ ਦੇ ਬੋਲ ਰਾਜਨ ਬਲੀ ਦੀ ਕਲਮ 'ਚੋਂ ਨਿਕਲੇ ਨੇ ਤੇ ਮਿਊਜ਼ਿਕ ਡੀ.ਐੱਚ.ਹਾਰਮੋਨੀ ਨੇ ਦਿੱਤਾ ਹੈ। ਇਸ ਗਾਣੇ ਨੂੰ ਫ਼ਿਲਮ ਦੀ ਨਾਇਕਾ ਰਾਣੀ ਚੈਟਰਜੀ ਉੱਤੇ ਫ਼ਿਲਮਾਇਆ ਗਿਆ ਹੈ। ਜੇ ਗੱਲ ਕਰੀਏ ਮੁੱਖ ਕਿਰਦਾਰਾਂ ਦੀ ਤਾਂ ਗੁੱਗੂ ਗਿੱਲ ਤੇ ਰਾਣੀ ਚੈਟਰਜੀ ਲੀਡ ਰੋਲ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਟੀਨੂ ਵਰਮਾ, ਗੁਰਪਾਲ ਸਿੰਘ, ਸ਼ੁਭਮ ਕਸ਼ਯਪ, ਸੀਮਾ ਸ਼ਰਮਾ ਵਰਗੇ ਕਲਾਕਾਰ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਰਾਜ ਕੁਮਾਰ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਪੇਂਡੂ ਸੱਭਿਆਚਾਰ ਨੂੰ ਪੇਸ਼ ਕਰਦੀ ਕਹਾਣੀ ਬਲਕਾਰ ਸਿੰਘ ਨੇ ਲਿਖੀ ਹੈ ਤੇ ਡਾਇਰੈਕਟ ਵੀ ਖੁਦ ਕੀਤੀ ਹੈ। ਦਿਵਿਆ ਜੋਤੀ ਮੂਵੀਜ਼ ਐਂਟਰਟੇਨਮੈਂਟ ਅਤੇ ਬਾਲੀ ਫ਼ਿਲਮਜ਼ ਦੇ ਬੈਨਰ ਹੇਠ ਇਸ ਫ਼ਿਲਮ ਨੂੰ ਤਿਆਰ ਕੀਤਾ ਗਿਆ ਹੈ।