ਲਖਵਿੰਦਰ ਵਡਾਲੀ ਦਾ ਨਵਾਂ ਗੀਤ ‘ਮਸਤ ਨਜ਼ਰੋਂ ਸੇ’ ਜਿੱਤ ਰਿਹਾ ਹੈ ਸਭ ਦਾ ਦਿਲ, ਦੇਖੋ ਵੀਡੀਓ
ਪੰਜਾਬੀ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਜੋ ਕਿ ਆਪਣੇ ਨਵੇਂ ਗੀਤ ‘ਮਸਤ ਨਜ਼ਰੋਂ ਸੇ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਇਸ ਗਾਣੇ ‘ਚ ਲਖਵਿੰਦਰ ਵਡਾਲੀ ਤੇ ਟੀਵੀ ਅਦਾਕਾਰਾ ਸਾਰਾ ਖ਼ਾਨ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਲਖਵਿੰਦਰ ਵਡਾਲੀ ਨੇ ‘ਮਸਤ ਨਜ਼ਰੋਂ ਸੇ’ ਗਾਣੇ ‘ਚ ਮੁਟਿਆਰ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਲਖਵਿੰਦਰ ਵਡਾਲੀ ਨੇ ਇਸ ਗਾਣੇ ਬਹੁਤ ਹੀ ਖ਼ੂਬਸੂਰਤ ਗਾਇਆ ਹੈ।
ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਇਸ ਗਾਣੇ ਦੇ ਬੋਲ ਨਾਮੀ ਕਵੀ ਐੱਮ.ਐੱਸ ਅਬੇਦ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਨਾਮੀ ਮਿਊਜ਼ਿਕ ਡਾਇਰੈਕਟ ਵਿਕਰਮ ਨਾਗੀ ਨੇ ਦਿੱਤਾ ਹੈ। ਇਸ ਗਾਣੇ ਦਾ ਸ਼ਾਨਦਾਰ ਵੀਡੀਓ ਡਾਇਰੈਕਟ ਜੋਤ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗਾਣੇ ਚ ਅਦਾਕਾਰੀ ਵੀ ਖ਼ੁਦ ਲਖਵਿੰਦਰ ਵਡਾਲੀ ਨੇ ਕੀਤੀ ਹੈ ਤੇ ਸਾਰਾ ਖ਼ਾਨ ਨੇ ਅਦਾਕਾਰੀ ‘ਚ ਸਾਥ ਦਿੱਤਾ ਹੈ। ਗਾਣੇ ਨੂੰ ਜ਼ੀ ਮਿਊਜ਼ਿਕ ਕੰਪਨੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗਾਣੇ ਨੂੰ ਰਿਲੀਜ਼ ਹੋਏ ਅਜੇ ਕੁਝ ਹੀ ਸਮਾਂ ਹੋਇਆ ਹੈ ਤੇ ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।