ਇਸ ਮੁਸ਼ਕਿਲ ਸਮੇਂ ‘ਚ ਹੌਸਲਾ ਰੱਖਣ ਦਾ ਸੁਨੇਹਾ ਦੇ ਰਹੇ ਨੇ ਮਾਸ਼ਾ ਅਲੀ ਆਪਣੇ ਨਵੇਂ ਧਾਰਮਿਕ ਗੀਤ ‘ਬਾਬਾ ਨਾਨਕ ਦੁਨੀਆ ਤੋਰ ਰਿਹਾ’ ਦੇ ਨਾਲ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  April 07th 2020 01:55 PM |  Updated: April 07th 2020 02:23 PM

ਇਸ ਮੁਸ਼ਕਿਲ ਸਮੇਂ ‘ਚ ਹੌਸਲਾ ਰੱਖਣ ਦਾ ਸੁਨੇਹਾ ਦੇ ਰਹੇ ਨੇ ਮਾਸ਼ਾ ਅਲੀ ਆਪਣੇ ਨਵੇਂ ਧਾਰਮਿਕ ਗੀਤ ‘ਬਾਬਾ ਨਾਨਕ ਦੁਨੀਆ ਤੋਰ ਰਿਹਾ’ ਦੇ ਨਾਲ, ਦੇਖੋ ਵੀਡੀਓ

ਪੰਜਾਬੀ ਗਾਇਕ ਮਾਸ਼ਾ ਅਲੀ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਸ ਵਾਰ ਉਹ ਧਾਰਮਿਕ ਗੀਤ ਲੈ ਕੇ ਆਏ ਨੇ । ਜਿਵੇਂ ਕਿ ਸਭ ਜਾਣਦੇ ਹੀ ਨੇ ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਰਗੇ ਵਾਇਰਸ ਦੇ ਨਾਲ ਪੀੜਤ ਚੱਲ ਰਹੀ ਹੈ । ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ । ਜਿਸਦੇ ਚੱਲਦੇ ਪੰਜਾਬ ‘ਚ ਇਸ ਵਾਇਰਲ ਨੇ ਦਹਿਸ਼ਤ ਫੈਲਾ ਰੱਖੀ ਹੈ ।

ਮਾਸ਼ਾ ਅਲੀ ਆਪਣੇ ਧਾਰਮਿਕ ਗੀਤ ਬਾਬਾ ਨਾਨਕ ਦੁਨੀਆ ਤੋਰ ਰਿਹਾ (Baba Nanak Duniya Tor reha) ਦੇ ਨਾਲ ਲੋਕਾਂ ਨੂੰ ਹੌਸਲਾ ਤੇ ਪਰਮਾਤਮਾ ਤੇ ਵਿਸ਼ਵਾਸ ਰੱਖਣ ਦਾ ਸੁਨੇਹਾ ਦੇ ਰਹੇ ਨੇ । ਇਸ ਗੀਤ ‘ਚ ਬਾਬਾ ਨਾਨਕ ਜੀ ਦੀ ਮਹਿਮਾ ਬਾਰੇ ਦੱਸਿਆ ਗਿਆ ਹੈ । ਜੇ ਗੱਲ ਕਰੀਏ ਇਸ ਧਾਰਮਿਕ ਗੀਤ ਦੀ ਤਾਂ  ਬੋਲ ਬੰਟੀ ਹਿੰਮਤਪੁਰੀ ਦੀ ਕਲਮ ‘ਚੋਂ ਨਿਕਲੇ ਨੇ ਤੇ ਸੰਗੀਤ ਬਾਬਾ ਰਾਜ ਨੇ ਦਿੱਤਾ ਹੈ । Babbu Rogla ਨੇ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ । ਇਸ ਧਾਰਮਿਕ ਗੀਤ ਨੂੰ SAHIB FILM ENTERTAINMENT ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਇਹ ਰੂਹਾਨੀ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।

ਮਾਸ਼ਾ ਅਲੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਹੁਤ ਸਾਰੇ ਧਾਰਮਿਕ ਗੀਤ ਪਹਿਲਾਂ ਵੀ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ । ਪਿਛਲੇ ਸਾਲ ਵੀ ਉਹ ‘ਸਹਾਰਾ ਬਾਬਾ ਨਾਨਕ’ ਟਾਈਟਲ ਹੇਠ ਧਾਰਮਿਕ ਗੀਤ ਲੈ ਕੇ ਆਏ ਸਨ । ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network