ਰਾਖੀ ਸਾਵੰਤ ਨੇ ਕਿਆਰਾ ਅਤੇ ਸਿਧਾਰਥ ਨੂੰ ਲੈ ਕੇ ਦਿੱਤਾ ਬਿਆਨ, ਕਿਹਾ ‘ਦੋਨਾਂ ਨੂੰ ਵੇਖ ਕੇ ਆਉਂਦੀ ਹੈ ਘਿਣ’
ਰਾਖੀ ਸਾਵੰਤ (Rakhi Sawant)ਇਨ੍ਹੀਂ ਦਿਨੀਂ ਆਦਿਲ (Adil) ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ ।ਕੱਲ੍ਹ 14 ਫਰਵਰੀ ਹੈ ਅਤੇ ਵੈਲੇਂਟਾਈਨ ਡੇਅ ਮਨਾਇਆ ਜਾ ਰਿਹਾ ਹੈ । ਇਸ ਦਿਨ ਪ੍ਰੇਮੀ ਜੋੜੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ । ਪਰ ਰਾਖੀ ਸਾਵੰਤ ਆਪਣੇ ਪਤੀ ਦੇ ਨਾਲ ਰਿਸ਼ਤੇ ‘ਚ ਆਈ ਖਟਾਸ ਨੂੰ ਲੈ ਕੇ ਪ੍ਰੇਸ਼ਾਨ ਹੈ ।
image Source : Instagram
ਹੋਰ ਪੜ੍ਹੋ : ਰੁਪਿੰਦਰ ਹਾਂਡਾ ਬੇਜ਼ੁਬਾਨ ਜ਼ਖਮੀ ਕਤੂਰੇ ਦਾ ਇਲਾਜ ਕਰਵਾਉਣ ਲਈ ਪਹੁੰਚੀ ਡਾਕਟਰ ਕੋਲ, ਲੋਕਾਂ ਨੇ ਵੀ ਕੀਤੀ ਤਾਰੀਫ
ਕਿਆਰਾ ਅਤੇ ਸਿਧਾਰਥ ਨੂੰ ਲੈ ਕੇ ਕੀ ਬੋਲੀ ਰਾਖੀ
ਰਾਖੀ ਸਾਵੰਤ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਨੇ ਕਿਆਰਾ (Kiara Advani) ਅਤੇ ਸਿਧਾਰਥ (Sidharth Malhotra) ਨੂੰ ਲੈ ਕੇ ਬਿਆਨ ਦਿੱਤਾ ਹੈ । ਵੀਡੀਓ ‘ਚ ਰਾਖੀ ਸਾਵੰਤ ਕਹਿ ਰਹੀ ਹੈ ਕਿ ਦੋਨਾਂ ਨੇ ਵਿਆਹ ਕਰਵਾਇਆ ਹੈ । ਮੈਂ ਚਾਹੁੰਦੀ ਹਾਂ ਕਿ ਦੋਵਾਂ ਦੀ ਖ਼ਬਰ ਵਧੀਆ ਤਰੀਕੇ ਨਾਲ ਫੈਲੇ ।
Image source :instagram
ਇਸ ਦੇ ਨਾਲ ਹੀ ਉਹ ਆਪਣੇ ਪਤੀ ਆਦਿਲ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵੀ ਬੋਲਦੀ ਹੋਈ ਨਜ਼ਰ ਆਈ । ਉਸ ਨੇ ਕਿਹਾ ਕਿ ਮੈਂ ਆਪਣੇ ਰਿਸ਼ਤੇ ਵੱਲ ਵੇਖਦੀ ਹਾਂ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ । ਜਦੋਂ ਵੀ ਮੈਂ ਕਿਸੇ ਲਵ ਬਰਡਸ ਨੂੰ ਵੇਖਦੀ ਹਾਂ ਤਾਂ ਮੈਨੂੰ ਘਿਣ ਆਉਂਦੀ ਹੈ ।
Image Source : Instagram
ਰਾਖੀ ਸਾਵੰਤ ਨੇ ਪਤੀ ‘ਤੇ ਲਾਏ ਸੰਗੀਨ ਇਲਜ਼ਾਮ
ਰਾਖੀ ਸਾਵੰਤ ਨੇ ਹਾਲ ਹੀ ‘ਚ ਆਪਣੇ ਪਤੀ ਆਦਿਲ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ । ਉਸ ਨੇ ਕਿਹਾ ਸੀ ਕਿ ਉਸ ਦੇ ਪਤੀ ਆਦਿਲ ਦਾ ਕਿਸੇ ਹੋਰ ਕੁੜੀ ਦੇ ਨਾਲ ਅਫੇਅਰ ਚੱਲ ਰਿਹਾ ਹੈ । ਉਸ ਨੇ ਆਪਣੇ ਫਾਇਦੇ ਦੇ ਲਈ ਮੈਨੂੰ ਇਸਤੇਮਾਲ ਕੀਤਾ ਹੈ ।ਰਾਖੀ ਸਾਵੰਤ ਨੇ ਪਤੀ ਆਦਿਲ ਤੋਂ ਆਪਣੇ ਡੇਢ ਕਰੋੜ ਰੁਪਏ ਵੀ ਮੰਗੇ ਹਨ । ਜਿਸ ਨੂੰ ਆਦਿਲ ਨੇ ਚਾਰ ਮਹੀਨਿਆਂ ‘ਚ ਵਾਪਸ ਕਰਨ ਦਾ ਭਰੋਸਾ ਦਿੱਤਾ ਹੈ ।
View this post on Instagram