6 ਮਾਰਚ ਨੂੰ ਹੋਵੇਗਾ ਗੀਤਕਾਰ ਬਾਬੂ ਸਿੰਘ ਮਾਨ ਦੇ ਪੁੱਤਰ ਰਵੀ ਮਾਨ ਦਾ ਭੋਗ ਅਤੇ ਅੰਤਿਮ ਅਰਦਾਸ, ਹਰਭਜਨ ਮਾਨ ਨੇ ਸਾਂਝੀ ਕੀਤੀ ਪੋਸਟ
ਬੀਤੇ ਦਿਨੀਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਬਾਬੂ ਸਿੰਘ ਮਾਨ (Babu Singh Maan) ਦੇ ਪੁੱਤਰ ਰਵੀ ਮਾਨ (Ravi Maan) ਦਾ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਰਵੀ ਪ੍ਰਕਾਸ਼ ਸਿੰਘ ਮਾਨ ਦੇ ਦਿਹਾਂਤ ‘ਤੇ ਦੁੱਖ ਜਤਾਇਆ ਸੀ । ਰਵੀ ਪ੍ਰਕਾਸ਼ ਸਿੰਘ ਮਾਨ ਦਾ ਭੋਗ ਅਤੇ ਅੰਤਿਮ ਅਰਦਾਸ (Bhog And Antim Ardaas) 6 ਮਾਰਚ ਦਿਨ ਐਤਵਾਰ ਨੂੰ ਹੋਵੇਗਾ । ਜਿਸ ਬਾਰੇ ਗਾਇਕ ਅਤੇ ਅਦਾਕਾਰ ਹਰਭਜਨ ਮਾਨ(Harbhajan Maan) ਨੇ ਜਾਣਕਾਰੀ ਸਾਂਝੀ ਕੀਤੀ ਹੈ ।
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦਾ ਧੀ ਦੇ ਨਾਲ ਕਿਊਟ ਵੀਡੀਓ ਹੋ ਰਿਹਾ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਹਰਭਜਨ ਮਾਨ ਨੇ ਆਪਣੇ ਫੇਸਬੁੱਕ ਪੇਜ ‘ਤੇ ਜਾਣਕਾਰੀ ਸਾਂਝਾ ਕਰਦੇ ਹੋਏ ਲਿਖਿਆ ਕਿ ‘ਪੰਜਾਬੀ ਦੇ ਸਿਰਮੌਰ ਗੀਤਕਾਰ ਸ: ਬਾਬੂ ਸਿੰਘ ਮਾਨ (ਮਰਾੜਾਂ ਵਾਲਾ) ਦੇ ਬੇਵਕਤ ਅਕਾਲ ਚਲਾਣਾ ਕਰ ਗਏ ਪੁੱਤਰ, ਸਾਡੇ ਵੱਡੇ ਵੀਰ ਰਵੀ ਪ੍ਰਕਾਸ਼ ਸਿੰਘ ਮਾਨ ਦੀ ਆਤਮਿਕ ਸ਼ਾਂਤੀ ਲਈ ਕਰਵਾਏ ਗਏ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 6 ਮਾਰਚ, ਦਿਨ ਐਤਵਾਰ ਨੂੰ ਜੰਡ ਸਾਹਿਬ,ਨਜ਼ਦੀਕ ਸਾਦਿਕ, ਫ਼ਰੀਦਕੋਟ ਵਿਖੇ ਦੁਪਹਿਰ 12 ਵਜੇ ਰੱਖਿਆ ਗਿਆ ਹੈ।
image From FB page
ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਚਰਨੀਂ ਲਾਉਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ’ ।ਦੱਸ ਦਈਏ ਕਿ ਬਾਬੂ ਸਿੰਘ ਮਾਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਲਿਖੇ ਗੀਤ ਬੱਬੂ ਮਾਨ, ਹਰਭਜਨ ਮਾਨ, ਕੁਲਦੀਪ ਮਾਣਕ ਸਣੇ ਕਈ ਵੱਡੇ ਗਾਇਕਾਂ ਨੇ ਗਾਏ ਹਨ । ਦੱਸ ਦਈਏ ਕਿ ਬੀਤੇ ਦਿਨੀਂ ਰਵੀ ਪ੍ਰਕਾਸ਼ ਸਿੰਘ ਮਾਨ ਦਾ ਦਿਹਾਂਤ ਹੋ ਗਿਆ ਸੀ । ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਦਿੱਲੀ ਦੇ ਇੱਕ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।