ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਗੁਰਮੀਤ ਬਾਵਾ ਦੇ ਸਸਕਾਰ ’ਤੇ ਪਹੁੰਚ ਕੇ ਦਿੱਤੀ ਸ਼ਰਧਾਂਜਲੀ
ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਗਾਇਕੀ ਦੀ ਸੇਵਾ ਕਰਨ ਵਾਲੀ ਗਾਇਕਾ ਗੁਰਮੀਤ ਬਾਵਾ (Folk Singer Gurmeet Bawa) ਦਾ ਅੱਜ ਸਸਕਾਰ ਕਰ ਦਿੱਤਾ ਗਿਆ ਹੈ । ਇਸ ਮੌਕੇ ਗੁਰਮੀਤ ਕੌਰ ਬਾਵਾ ਨੂੰ ਅੰਤਿਮ ਵਿਦਾਇਗੀ ਦੇਣ ਮੌਕੇ ਉਨ੍ਹਾਂ ਦੇ ਗਾਇਕ ਪਤੀ ਕਿਰਪਾਲ ਸਿੰਘ ਬਾਵਾ, ਬੇਟੀ ਗਲੋਰੀ ਬਾਵਾ ਅਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਦਮਸ੍ਰੀ ਪੂਰਨ ਚੰਦ ਵਡਾਲੀ, ਸਤਿੰਦਰ ਸੱਤੀ, ਰਮੇਸ਼ ਯਾਦਵ ਤੇ ਭੁਪਿੰਦਰ ਸਿੰਘ ਸੰਧੂ ਸਮੇਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਸਿਤਾਰੇ ਮੌਜੂਦ ਸਨ ।
ਹੋਰ ਪੜ੍ਹੋ :
ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੇ ਦਿਨ ਉਹਨਾਂ (Folk Singer Gurmeet Bawa) ਦਾ ਦਿਹਾਂਤ ਹੋ ਗਿਆ ਸੀ । ਉਨ੍ਹਾਂ (Folk Singer Gurmeet Bawa) ਦਾ ਸਸਕਾਰ ਅੰਮ੍ਰਿਤਸਰ ਦੇ ਸ਼ਮਸ਼ਾਨਘਾਟ ਸ਼ਹੀਦਾਂ ਵਿਖੇ ਕੀਤਾ ਗਿਆ। ਗੁਰਮੀਤ ਬਾਵਾ ਦੀ ਅਰਥੀ ਨੂੰ ਅਗਨੀ ਉਨ੍ਹਾਂ ਦੇ ਪਤੀ ਕਿਰਪਾਲ ਬਾਵਾ ਤੇ ਦੋਹਤੇ ਰਿਦਾਨ ਸਿੰਘ ਠਾਕੁਰ ਨੇ ਦਿਖਾਈ ।
ਕਲਾ ਜਗਤ ਨਾਲ ਜੁੜੀਆਂ ਹਸਤੀਆਂ ਨੇ ਗੁਰਮੀਤ ਬਾਵਾ (Folk Singer Gurmeet Bawa) ਦੇ ਅਕਾਲ ਚਲਾਣੇ ਨੂੰ ਵੱਡਾ ਘਾਟਾ ਦੱਸਿਆ ਤੇ ਗੁਰਮੀਤ ਬਾਵਾ (Folk Singer Gurmeet Bawa) ਦੇ ਨਾਮ 'ਤੇ ਅਕਾਦਮੀ ਜਾਂ ਕੋਈ ਵੱਡੀ ਯਾਦਗਾਰ ਬਣਾਉਣ ਦੀ ਮੰਗ ਕੀਤੀ । ਡੀਸੀ ਖਹਿਰਾ ਨੇ ਕਿਹਾ ਕਿ ਪਰਿਵਾਰ ਨਾਲ ਮਸ਼ਵਰਾ ਕਰਕੇ ਜੋ ਵੀ ਹੋਵੇਗਾ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।